ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਨੇਪਰੇ ਚਾੜ੍ਹਨ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਨਿਗਰਾਨ ਟੀਮਾਂ- ਐਕਸਪੈਂਡੀਚਰ ਆਬਜ਼ਰਵਰ

BHARGOV
ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਨੇਪਰੇ ਚਾੜ੍ਹਨ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਨਿਗਰਾਨ ਟੀਮਾਂ- ਐਕਸਪੈਂਡੀਚਰ ਆਬਜ਼ਰਵਰ

Sorry, this news is not available in your requested language. Please see here.

ਖਰਚਾ ਨਿਗਰਾਨ ਨੇ ਐਫ.ਐਸ.ਟੀ.ਵੀ.ਐਸ.ਟੀ.ਐਸ.ਐਸ.ਟੀ.ਵੀਡੀਓ ਵਿਊਇੰਗ ਟੀਮਾਂਲੇਖਾ ਟੀਮਾਂ ਅਤੇ ਐਮ.ਸੀ.ਐਮ.ਸੀ. ਨਾਲ ਕੀਤੀ ਮੀਟਿੰਗ
ਉਮੀਦਵਾਰਾਂ ਦੇ ਖ਼ਰਚੇ ਦੀ ਨਿਗਰਾਨੀ ਸਬੰਧੀ ਨਿਗਰਾਨ ਟੀਮਾਂ ਵੱਲੋਂ ਕੀਤੇ ਗਏ ਕੰਮਾਂ ਦੀ ਕੀਤੀ ਸਮੀਖਿਆ

ਫਿਰੋਜ਼ਪੁਰ, 1 ਫਰਵਰੀ 2022

ਚੋਣ ਖਰਚਾ ਨਿਗਰਾਨ ਜੀ. ਅਰਵਿੰਦ ਭਗਵਾਨਰਾਓ, ਆਈ.ਆਰ.ਐਸ. ਨੇ ਜ਼ਿਲ੍ਹੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਦੀ ਨਿਗਰਾਨੀ ਲਈ ਗਠਿਤ ਟੀਮਾਂ, ਐਫ.ਐਸ.ਟੀ.ਵੀ.ਐਸ.ਟੀ.ਐਸ.ਐਸ.ਟੀ.ਵੀਡੀਓ ਵਿਊਇੰਗ ਟੀਮਾਂਲੇਖਾਂ ਟੀਮਾਂ ਅਤੇ ਐਮ.ਸੀ.ਐਮ.ਸੀ. ਨਾਲ ਮੀਟਿੰਗ ਕੀਤੀ।

ਹੋਰ ਪੜ੍ਹੋ :-ਚੋਣ ਕਮਿਸ਼ਨ ਪੰਜਾਬ ਦਾ ਮਸਕਟ ‘ਸ਼ੇਰਾ’ ਕੀਤਾ ਡਿਪਟੀ ਕਮਿਸ਼ਨਰ ਨੇ ਲਾਂਚ

ਚੋਣ ਖਰਚਾ ਨਿਗਰਾਨ ਨੇ ਸਮੀਖਿਆ ਮੀਟਿੰਗ ਦੌਰਾਨ ਸੁਤੰਤਰਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਨੇਪਰੇ ਚਾੜ੍ਹਣ ਲਈ ਗਠਿਤ ਕੀਤੀਆਂ ਸਮੂਹ ਟੀਮਾਂ ਅਤੇ ਸੈੱਲਾਂ ਤੋਂ ਉਨ੍ਹਾਂ ਦੁਆਰਾ ਹੁਣ ਤੱਕ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਸਮੂਹ ਟੀਮਾਂ ਨੂੰ ਉਚਿਤ ਦਿਸ਼ਾ-ਨਿਰਦੇਸ਼ ਵੀ ਦਿੱਤੇ।

ਨਿਗਰਾਨ ਅਧਿਕਾਰੀ ਨੇ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚਿਆਂ ਤੇ ਨਜ਼ਰ ਰੱਖਣ ਲਈ ਬਣਾਏ ਵੱਖ-ਵੱਖ ਸੈੱਲ ਅਤੇ ਕਮੇਟੀਆਂ ਦੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਚੋਣਾਂ ਨੂੰ ਸੁਤੰਤਰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਨਿਗਰਾਨ ਟੀਮਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਸਮੂਹ ਟੀਮਾਂ ਨੂੰ ਆਪਣੀ ਡਿਊਟੀ ਪੂਰੀ ਨਿਸ਼ਠਾ ਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਹਦਾਇਤ ਵੀ ਕੀਤੀ।

ਗੌਰਤਲਬ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ ਖਰਚਾ ਨਿਗਰਾਨ ਸੈੱਲਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀਜ਼ਿਲ੍ਹਾ ਪੱਧਰੀ ਸ਼ਿਕਾਇਤ ਸੈੱਲਸੀ-ਵਿਜਿਲ ਮੋਨੀਟਰਿੰਗ ਸੈੱਲ ਅਤੇ ਹੋਰ ਗਠਿਤ ਕੀਤੇ ਗਈਆਂ ਹਨ ਅਤੇ ਇਨ੍ਹਾਂ ਸੈੱਲਾਂ ਤੇ ਕਮੇਟੀਆਂ ਦੇ ਮੈਂਬਰਾਂ ਨੂੰ ਸਿਖਲਾਈ ਵੀ ਦੇ ਦਿੱਤੀ ਗਈ ਹੈ। ਉਮੀਦਵਾਰਾਂ ਵੱਲੋਂ ਕੀਤੇ ਗਏ ਖਰਚੇ ਤੇ ਨਜ਼ਰ ਰੱਖਣ ਲਈ ਵੱਖ-ਵੱਖ ਟੀਮਾਂ ਨੂੰ ਫੀਲਡ ਵਿੱਚ ਤਾਇਨਾਤ ਕੀਤਾ ਗਿਆ ਹੈਜਿਸ ਵਿੱਚ ਐਫ.ਐਸ.ਟੀ.ਵੀ.ਐਸ.ਟੀ.ਐਸ.ਐਸ.ਟੀ.ਵੀਡੀਓ ਵਿਊਇੰਗ ਟੀਮਾਂਲੇਖਾ ਟੀਮਾਂ ਅਤੇ ਸਹਾਇਕ ਖਰਚਾ ਨਿਗਰਾਨ ਸ਼ਾਮਲ ਹਨ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਗੁਜਰਾਲਪੀਸੀਐਸ ਅਧਿਕਾਰੀ ਰਿਸ਼ਭ ਬਾਂਸਲ ਤੋਂ ਇਲਾਵਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਦੇ ਵੱਖੋ-ਵੱਖ ਸੈੱਲਾਂ ਅਤੇ ਕਮੇਟੀਆਂ ਦੇ ਨੋਡਲ ਅਫ਼ਸਰ ਹਾਜ਼ਰ ਸਨ।