ਫਾਜਿ਼ਲਕਾ, 17 ਨਵੰਬਰ :-
ਸ਼ਰਦੀ ਦੇ ਮੌਸਮ ਦੇ ਮੱਦੇਨਜਰ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਫਾਜਿ਼ਲਕਾ ਦੇ ਸੰਜੈ ਗਾਂਧੀ ਪਾਰਕ ਵਿਖੇ ਅਤੇ ਅਬੋਹਰ ਦੇ ਰੇਲਵੇ ਸਟੇਸ਼ਨ ਨੇੜੇ ਬੇਘਰ ਲੋਕਾਂ ਜਾਂ ਸਫਰ ਆਦਿ ਲਈ ਫਾਜਿ਼ਲਕਾ/ਅਬੋਹਰ ਵਿਖੇ ਬਾਹਰੋ ਆਏ ਲੋਕਾਂ ਲਈ ਰਾਤਰੀ ਠਹਿਰਾਓ ਲਈ ਰੈਣ ਬਸੇਰਾ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਐਸਡੀਐਮ ਅਬੋਹਰ ਸ੍ਰੀ ਅਕਾਸ ਬਾਂਸਲ ਆਈਏਐਸ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਦੇ ਸੈਲਟਰ ਹੋਮ ਵਿਚ 40 ਬੈੱਡ ਉਪਲਬੱਧ ਹਨ। ਇੱਥੇ ਰਹਿਣ ਲਈ ਵਧੀਆ ਵਿਵਸਥਾ ਕੀਤੀ ਗਈ ਹੈ ਅਤੇ ਪੀਣ ਦੇ ਪਾਣੀ, ਟੁਆਲਿਟ, ਸੀਸੀਟੀਵੀ ਕੈਮਰੇ ਆਦਿ ਸਾਰੀ ਸਹੁਲਤ ਮੁਹਈਆ ਕਰਵਾਈ ਗਈ ਹੈ।
ਇਸੇ ਤਰਾਂ ਅਬੋਹਰ ਵਿਖੇ ਰੇਲਵੇ ਸਟੇਸ਼ਨ ਦੇ ਨੋੜੇ ਰੈਣ ਬਸੇਰੇ ਦੀ ਸੁਵਿਧਾ ਹੈ।ਇੱਥੇ ਇਕੋ ਵੇਲੇ 50 ਲੋਕ ਰਾਤ ਕੱਟ ਸਕਦੇ ਹਨ ਅਤੇ ਇੱਥੇ ਬੈਡ ਅਤੇ ਕੰਬਲਾਂ ਆਦਿ ਦੀ ਸੁਵਿਧਾ ਹੈ।ਇੱਥੇ ਵੀ ਬਿਜਲੀ, ਪਾਣੀ, ਟੁਆਲਿਟ, ਬਾਥਰੂਮ ਆਦਿ ਦੀ ਸੁਵਿਧਾ ਮੁਹਈਆ ਕਰਵਾਈ ਜਾ ਰਹੀ ਹੈ।ਅਬੋਹਰ ਦੇ ਰੈਣ ਬਸੇਰੇ ਦੇ ਇੰਚਾਰਜ ਦਾ ਨਾਂਅ ਰਾਕੇਸ਼ ਕੁਮਾਰ ਹੈ ਅਤੇ ਉਨ੍ਹਾਂ ਦਾ ਫੋਨ ਨੰਬਰ 94653-65000 ਹੈ।
ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਦਾ ਉਦੇਸ਼ ਹੈ ਕਿ ਸ਼ਰਦੀ ਵਿਚ ਕਿਸੇ ਨੂੰ ਬਾਹਰ ਨਾ ਸੌਣਾ ਪਵੇ ਅਤੇ ਜਿੰਨ੍ਹਾਂ ਲੋਕਾਂ ਕੋਲ ਛੱਤ ਨਹੀਂ ਹੈ ਜਾਂ ਕਿਸੇ ਕੰਮ ਆਦਿ ਲਈ ਫਾਜਿ਼ਲਕਾ ਜਾਂ ਅਬੋਹਰ ਆਏ ਹੋਣ ਤਾਂ ਇਸ ਸੈਲਟਰ ਹੋਮ ਵਿਚ ਰਾਤਰੀ ਠਹਿਰਾਓ ਕਰ ਸਕਦੇ ਹਨ।
ਨਗਰ ਕੌਂਸਲ ਫਾਜਿ਼ਲਕਾ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ ਨੇ ਦੱਸਿਆ ਕਿ ਫਾਜਿ਼ਲਕਾ ਲਈ ਇਸ ਸੈਲਟਰ ਹੋਮ ਦੇ ਇੰਚਾਰਜ ਅਸੋਕ ਸ਼ਰਮਾ ਨਾਲ ਉਨ੍ਹਾਂ ਦੇ ਫੋਨ ਨੰਬਰ 97797-20987 ਤੇ ਸੰਪਰਕ ਕੀਤਾ ਜਾ ਸਕਦਾ ਹੈ।

हिंदी






