ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਦਾਖਲ ਨਹੀਂ ਕੀਤੀ ਨਾਮਜ਼ਦਗੀ

SANDEEP HANS
ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਦਾਖਲ ਨਹੀਂ ਕੀਤੀ ਨਾਮਜ਼ਦਗੀ

Sorry, this news is not available in your requested language. Please see here.

ਪੰਜਾਬ ਵਿਧਾਨ ਸਭਾ ਚੋਣਾਂ 2022

ਪਟਿਆਲਾ, 25 ਜਨਵਰੀ 2022

20 ਫਰਵਰੀ 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ‘ਚ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਅੱਜ 25 ਜਨਵਰੀ ਨੂੰ ਅੱਠ ਵਿਧਾਨ ਸਭਾ ਹਲਕਿਆਂ ‘ਚ ਕਿਸੇ ਵੀ ਉਮੀਦਵਾਰ ਵੱਲੋਂ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਿਤੀ 26 ਜਨਵਰੀ, 2022 ਨੈਗੋਸ਼ੀਏਬਲ ਇੰਸਟਰੁਮੈਂਟਸ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਪ੍ਰਾਪਤ ਕੀਤੇ ਜਾਣਗੇ।

ਹੋਰ ਪੜ੍ਹੋ :-ਮੁੱਖਮੰਤਰੀ ਦਾ ਫਗਵਾੜਾ ਚ ਚੋਥਾ ਗੇੜਾ ਵਿਧਾਇਕ ਧਾਰੀਵਾਲ ਗਰੁੱਪ ਚ ਫੈਲੀ ਬਸਪਾ ਦੀ ਦਹਿਸ਼ਤ

ਉਹਨਾਂ ਨਾਮਜ਼ਗੀ ਪੱਤਰ ਦਾਖਲ ਕਰਵਾਉਣ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ ਲਈ ਨਾਮਜ਼ਦਗੀ ਪੱਤਰ ਉਪ ਮੰਡਲ ਮੈਜਿਸਟਰੇਟ ਨਾਭਾ ਦੇ ਦਫ਼ਤਰ ਦੇ ਕਮਰਾ ਨੰਬਰ 108 ਵਿਖੇ, ਵਿਧਾਨ ਸਭਾ ਹਲਕਾ 110-ਪਟਿਆਲਾ ਦਿਹਾਤੀ ਲਈ ਨਾਮਜ਼ਦਗੀ ਮਿੰਨੀ ਸਕੱਤਰੇਤ ਪਟਿਆਲਾ, ਬਲਾਕ-ਏ, ਦੂਜੀ ਮੰਜ਼ਿਲ ਕਮਰਾ ਨੰਬਰ 330 ਵਿਖੇ, ਵਿਧਾਨ ਸਭਾ ਹਲਕਾ 111- ਰਾਜਪੁਰਾ ਲਈ ਨਾਮਜ਼ਦਗੀ ਮਿੰਨੀ ਸਕੱਤਰੇਤ ਰਾਜਪੁਰਾ ਦੇ ਕਮਰਾ ਨੰਬਰ 103 ਵਿਖੇ ਅਤੇ ਵਿਧਾਨ ਸਭਾ ਹਲਕਾ 113-ਘਨੌਰ ਲਈ ਨਾਮਜ਼ਦਗੀ ਏ.ਈ.ਟੀ.ਸੀ (ਮੁੱਖ ਦਫ਼ਤਰ) ਭੁਪਿੰਦਰਾ ਰੋਡ ਪਟਿਆਲਾ ਦੇ ਮੀਟਿੰਗ ਹਾਲ ਵਿਖੇ ਭਰੇ ਜਾ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 114-ਸਨੌਰ ਲਈ ਨਾਮਜ਼ਦਗੀ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਐਸ.ਐਸ.ਟੀ ਨਗਰ ਦੇ ਕਮਰਾ ਨੰਬਰ 1 ਵਿਖੇ, 115-ਪਟਿਆਲਾ ਲਈ ਨਾਮਜ਼ਦਗੀ ਮਿੰਨੀ ਸਕੱਤਰੇਤ ਪਟਿਆਲਾ ਦੇ ਬਲਾਕ-ਏ ਦੇ ਕਮਰਾ ਨੰਬਰ 204 ਵਿਖੇ, 116-ਸਮਾਣਾ ਲਈ ਨਾਮਜ਼ਦਗੀ ਐਸ.ਡੀ.ਐਮ ਦਫ਼ਤਰ ਸਮਾਣਾ ਦੇ ਕੋਰਟ ਰੂਮ ਵਿਖੇ ਅਤੇ 117-ਸ਼ੁਤਰਾਣਾ ਲਈ ਨਾਮਜ਼ਦਗੀ ਐਸ.ਡੀ.ਐਮ. ਦਫ਼ਤਰ ਪਾਤੜਾਂ ਦੇ ਕਮਰਾ ਨੰਬਰ 7 ਵਿਖੇ ਭਰੇ ਜਾ ਸਕਦੇ ਹਨ।

ਉਹਨਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਹੋਵੇਗਾ।