ਮਗਨਰੇਗਾ ਭਰਤੀ ਫਾਜਿ਼ਲਕਾ ਲਈ ਹੋਏ ਟੈਸਟ ਅਨੁਸਾਰ ਪਹਿਲੀ ਮੈਰਿਟ ਸੂਚੀ ਜਾਰੀ

Sorry, this news is not available in your requested language. Please see here.

-ਜਿ਼ਲ੍ਹੇ ਦੀ ਸਰਕਾਰੀ ਵੈਬਸਾਇਟ ਤੇ ਵੇਖੀ ਜਾ ਸਕਦੀ ਹੈ ਸੂਚੀ

ਫਾਜਿ਼ਲਕਾ, 18 ਅਪ੍ਰੈਲ
ਫਾਜਿ਼ਲਕਾ ਜਿ਼ਲ੍ਹੇ ਵਿਚ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜਗਾਰ ਗਰੰਟੀ ਐਕਟ (ਮਗਨਰੇਗਾ) ਤਹਿਤ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਲਈ ਗਈ ਪ੍ਰੀਖਿਆ ਦਾ ਨਤੀਜਾ ਜਾਰੀ ਕਰਦਿਆਂ ਪਹਿਲੀ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਆਈਏਐਸ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਨਤੀਜਾ ਫਾਜਿ਼ਲਕਾ ਜਿ਼ਲ੍ਹੇ ਦੀ ਸਰਕਾਰੀ ਵੈਬਸਾਇਟ https://fazilka.nic.in/ ਤੇ ਉਪਲਬੱਧ ਹੈ ਜਿੱਥੋਂ ਪ੍ਰੀਖਿਆਰਥੀ ਮੈਰਿਟ ਲਿਸਟ ਵੇਖ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਰਿਟ ਲਿਸਟ ਵਿਚ ਆਏ ਉਮੀਦਵਾਰਾਂ ਦਾ ਲਾਜਮੀ ਕੰਪਿਊਟਰ ਟਾਇਪਿੰਗ/ਯੋਗਤਾ ਟੈਸਟ 20 ਅਪ੍ਰੈਲ 2022 ਨੂੰ ਹੋਵੇਗਾ।