ਡੇਂਗੂ ਤੋਂ ਬਚਾਓ ਲਈ ਸਾਵਧਾਨੀਆਂ ਦੀ ਕਰੋ ਪਾਲਣਾ, ਲੱਛਣ ਨਜਰ ਆਉਂਣ ਤੇ ਸਰਕਾਰੀ ਹਸਪਤਾਲ ਨਾਲ ਕਰੋਂ ਸੰਪਰਕ-ਡਿਪਟੀ ਕਮਿਸਨਰ

Sorry, this news is not available in your requested language. Please see here.

—ਘਰ੍ਹਾਂ ਅੰਦਰ ਖਾਲੀ ਬਰਤਨਾਂ, ਪੀਪਿਆਂ, ਗਮਲਿਆਂ, ਕੁਲਰਾਂ ਆਦਿ ਵਿੱਚ ਪਾਣੀ ਖੜਾ ਨਾ ਰਹਿਣ ਦਿਓ
—ਸਿਟੀ ਅਤੇ ਪਿੰਡਾਂ ਅੰਦਰ ਡੇਂਗੂ ਤੋਂ ਬਚਾਓ ਲਈ ਕੀਤੀ ਜਾ ਰਹੀ ਹੈ ਫੋਗਿੰਗ ਅਤੇ ਮੱਛਰਮਾਰ ਦਵਾਈਆਂ ਦਾ ਛਿੜਕਾਓ

ਪਠਾਨਕੋਟ, 29 ਸਤੰਬਰ 2022:- ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਹੈ ਕਿ ਜਿਲ੍ਹੇ ਅੰਦਰ ਵੱਧ ਰਹੇ ਡੇਂਗੂ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਨਾਗਰਿਕ ਨੂੰ ਜਾਗਰੁਕ ਹੋਣ ਦੀ ਲੋੜ ਹੈ, ਇਸ ਲਈ ਘਰ੍ਹਾਂ ਅੰਦਰ ਕਿਸੇ ਵੀ ਜਗ੍ਹਾਂ ਤੇ ਪਾਣੀ ਖੜਾ ਨਾ ਰਹਿਣ ਦਿਓ, ਜਿਵੈਂ ਵਾਟਰ ਕੁਲਰ, ਗਮਲਿਆਂ, ਛੱਤ ਤੇ ਪਏ ਪੁਰਾਣੇ ਪੀਪੇ ਆਦਿ ਵਰਤਨ ਜਿਨ੍ਹਾਂ ਵਿੱਚ ਪਾਣੀ ਠਹਿਰ ਸਕਦਾ ਹੋਵੇ ਨੂੰ ਉਲਟਾ ਕਰ ਦਿਓ, ਅਤੇ ਘਰ੍ਹਾਂ ਤੋਂ ਬਾਹਰ ਨਿਕਲਣ ਲੱਗਿਆਂ  ਕਪੜੇ ਪੂਰੀਆਂ ਬਾਹਵਾਂ ਵਾਲੇ ਪਾ ਕੇ ਹੀ ਘਰ ਤੋਂ ਬਾਹਰ ਨਿਕਲੋ ਤਾਂ ਜੋ ਡੇਂਗੂ ਤੇ ਕਾਬੂ ਪਾਇਆ ਜਾ ਸਕੇ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਡੇਂਗੂ ਦੇ ਪ੍ਰਭਾਵ ਨੂੰ ਰੋਕਣ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਆਯੋਜਿਤ ਇੱਕ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ(ਜ), ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ ਜਰਨਲ, ਡਾ. ਸਾਕਸੀ ਸਗਲੋਤਰਾ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ।
ਮੀਟਿੰਗ ਦੋਰਾਨ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ ਕੂਝ ਖੇਤਰਾਂ ਵਿੱਚ ਡੇਂਗੂ ਦੇ ਮਾਮਲੇ ਧਿਆਨ ਵਿੱਚ ਆਏ ਹਨ ਅਤੇ ਸਾਨੂੰ ਇਸ ਲਈ ਸਭ ਨੂੰ ਜਾਗਰੁਕ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਵੀ ਡੇਂਗੂ ਤੋਂ ਜਾਗਰੁਕ ਰਹਿਣ ਦੇ ਲਈ ਜਾਗਰੁਕਤਾ ਪ੍ਰੋਗਰਾਮ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਸਟੱਬਲ ਬਰਨਿੰਗ ਨੂੰ ਲੈ ਕੇ ਜੋ ਟੀਮਾਂ ਕੰਮ ਕਰ ਰਹੀਆਂ ਹਨ ਉਹ ਹੁਣ ਪਿੰਡਾਂ ਵਿੱਚ ਲੋਕਾਂ ਨੂੰ ਡੇਂਗੂ ਤੋਂ ਬਚਾਓ ਲਈ ਵੀ ਲੋਕਾਂ ਨੂੰ ਜਾਗਰੁਕ ਕਰਨਗੀਆਂ। ਉਨ੍ਹਾਂ ਨਗਰ ਨਿਗਮ ਪਠਾਨਕੋਟ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਿਟੀ ਅੰਦਰ ਜਿਨ੍ਹਾਂ ਖੇਤਰਾਂ ਅੰਦਰ ਡੇਂਗੂ ਫੈਲਣ ਦੀ ਸੰਭਾਵਨਾਂ ਹੈ ਉਨ੍ਹਾਂ ਖੇਤਰਾਂ ਅੰਦਰ ਫੋਗਿੰਗ ਕਰਵਾਈ ਜਾਵੈ ਅਤੇ ਮੱਛਰਮਾਰ ਦਵਾਈਆਂ ਦਾ ਛਿੜਕਾਓ ਕਰਵਾਇਆ ਜਾਵੈ।
ਉਨ੍ਹਾਂ ਕਿਹਾ ਕਿ ਜਿਲ੍ਹਾਂ ਪਠਾਨਕੋਟ ਦੇ ਪਿੰਡਾਂ ਅੰਦਰ ਵੱਖ ਵੱਖ ਬਲਾਕਾਂ ਅੰਦਰ ਬੀ.ਡੀ.ਪੀ.ਓੁਜ ਟੀਮਾਂ ਬਣਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਓ ਲਈ ਜਾਗਰੁਕ ਕਰਨਗੀਆਂ ਅਤੇ ਪਿੰਡਾਂ ਅੰਦਰ ਫੋਗਿੰਗ ਕਰਨ ਦੀ ਵੀ ਵਿਵਸਥਾ ਕਰਨਗੀਆਂ। ਉਨ੍ਹਾਂ ਕਿਹਾ ਕਿ ਅਗਰ ਕਿਸੇ ਖੇਤਰ ਅੰਦਰ ਡੇਂਗੂ ਫੈਲਣ ਦੇ ਅਸਾਰ ਨਜਰ ਆਉਂਦੇ ਹਨ ਤਾਂ ਡਾ. ਸਾਕਸੀ ਸਗਲੋਤਰਾ ਦੇ ਮੋਬਾਇਲ ਨੰਬਰ 75082-64878 ਤੇ ਸੰਪਰਕ ਕਰਕੇ ਸੂਚਨਾ ਦਿੱਤੀ ਜਾਵੈ।
ਉਨ੍ਹਾਂ ਜਿਲ੍ਹਾਂ ਪਠਾਨਕੋਟ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਾਓ ਲਈ ਜੋ ਹਦਾਇਤਾਂ ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਦੀ ਪਾਲਣਾ ਕਰੋ। ਉਨ੍ਹਾਂ ਕਿਹਾ ਕਿ ਵਿਸੇਸ ਤੋਰ ਤੇ ਦੇਖਣ ਵਿੱਚ ਆਇਆ ਹੈ ਕਿ ਘਰ੍ਹਾਂ ਅੰਦਰ ਪਾਣੀ ਦੀ ਬੋਤਲ ਅੰਦਰ ਮਨੀਪਲਾਂਟ ਲਗਾ ਦਿੱਤੇ ਜਾਂਦੇ ਹਨ ਅਤੇ ਇਸ ਪਾਣੀ ਅੰਦਰ ਵੀ ਡੇਂਗੂ ਦਾ ਲਾਰਵਾ ਹੋ ਸਕਦਾ ਹੈ ਇਸ ਲਈ ਜਾਗਰੁਕ ਰਹਿਣ ਦੀ ਲੋੜ ਹੈ, ਉਨ੍ਹਾਂ ਕਿਹਾ ਕਿ ਘਰ੍ਹਾਂ ਤੋਂ ਬਾਹਰ ਜਾਣ ਲੱਗਿਆ ਕਪੜੇ ਪੂਰੀਆਂ ਵਾਹਵਾਂ ਵਾਲੇ ਪਾਊ ਅਤੇ ਡੇਂਗੂ ਦੇ ਅਗਰ ਕੋਈ ਵੀ ਲੱਛਣ ਨਜਰ ਆਉਂਦੇ ਹਨ ਤਾਂ ਤੁਰੰਤ ਸਰਕਾਰੀ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕਰੋ।