ਮਹਿਲਾਵਾਂ ਨੂੰ ਡਰਾਈਵਿੰਗ ਸਿਖਾਉਣ ਲਈ ਮੁਫ਼ਤ ਕਲਾਸਾਂ ਦਾ ਨਿਵੇਕਲਾ ਪ੍ਰੋਜੈਕਟ ਸ਼ੁਰੂ

Free driving classes
ਮਹਿਲਾਵਾਂ ਨੂੰ ਡਰਾਈਵਿੰਗ ਸਿਖਾਉਣ ਲਈ ਮੁਫ਼ਤ ਕਲਾਸਾਂ ਦਾ ਨਿਵੇਕਲਾ ਪ੍ਰੋਜੈਕਟ ਸ਼ੁਰੂ

Sorry, this news is not available in your requested language. Please see here.

ਰੂਪਨਗਰ, 30 ਮਾਰਚ 2022
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਦਿਸ਼ਾ ਨਿਰਦੇਸ਼ਾਂ ਉੱਤੇ ਜ਼ਿਲ੍ਹਾ ਦੇ ਨੌਜਵਾਨਾਂ ਦੇ ਭਵਿੱਖ ਨੂੰ ਸਫ਼ਲ ਅਤੇ ਉਜਵੱਲ ਬਣਾਉਣ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਜਿਸ ਦੀ ਲੜੀ ਤਹਿਤ ਬੇਟੀ ਬਚਾਓ-ਬੇਟੀ ਪੜ੍ਹਾਓ ਮਿਸ਼ਨ ਅਧੀਨ ਮਹਿਲਾਵਾਂ ਨੂੰ ਸਵੈ ਨਿਰਭਰ ਬਣਾਉਣ ਲਈ ਕਾਰ ਡਰਾਈਵਿੰਗ ਦੀਆਂ ਮੁਫਤ ਕਲਾਸਾਂ ਦਾ ਨਿਵੇਕਲਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।

ਹੋਰ ਪੜ੍ਹੋ :-ਹਿੰਸਾ ਤੋਂ ਪੀੜ੍ਹਿਤ ਔਰਤਾਂ ਨੂੰ ਇੰਨਸਾਫ਼ ਦਵਾਉਣ ਲਈ ਜ਼ਿਲ੍ਹੇ ਵਿੱਚ ਸਖੀ ਵਨ ਸਟੌਪ ਸੈਂਟਰ ਖੌਲੇ ਗਏ

ਅੱਜ ਮਾਰੂਤੀ ਡਰਾਇਵਿੰਗ ਸਕੂਲ ਰੂਪਨਗਰ ਵਿਖੇ ਅਰੁਣ ਕੁਮਾਰ, ਜਿਲ੍ਹਾ ਰੋਜ਼ਗਾਰ ਅਫ਼ਸਰ ਵੱਲੋਂ ਹਰੀ ਝੰਡੀ ਦੇ ਕੇ ਰਸਮੀ ਤੌਰ ਤੇ  ਡਰਾਇਵਿੰਗ ਟ੍ਰੇਨਿੰਗ ਦਾ ਉਦਘਾਟਨ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆ ਅਰੁਣ ਕੁਮਾਰ ਨੇ ਦੱਸਿਆ ਕਿ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਅਤੇ ਸ਼ਕਤੀਕਰਨ ਲਈ ਜਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਇਹ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਮਾਰੂਤੀ ਡਰਾਇਵਿੰਗ ਸਕੂਲ ਰੂਪਨਗਰ ਵਿਖੇ ਮੁਫ਼ਤ 4 ਪਹੀਆ, ਲਾਈਟ ਮੋਟਰ ਵਹੀਕਲ ਡਰਾਈਵਿੰਗ ਕਲਾਸਾਂ ਦੀ ਸਿਖਲਾਈ ਦੇਣ ਦਾ ਪ੍ਰੋਗਰਾਮ ਉਲਕਿਆ ਗਿਆ ਹੈ। ਜਿਸ ਵਿੱਚ  ਟ੍ਰੇਨਿੰਗ ਦੇ 4 ਬੈਚ ਹੋਣਗੇ, ਜਿਸ ਵਿੱਚ 45 ਸਿਖਿਆਰਥਣਾਂ ਨੂੰ ਡਰਾਇਵਿੰਗ ਕਲਾਸਾਂ ਦੁਆਰਾ ਡਰਾਇਵਿੰਗ ਦੀ ਸਿਖਲਾਈ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਡਰਾਇਵਿੰਗ ਕਲਾਸਾਂ 21 ਕੰਮ ਵਾਲੇ ਦਿਨ ਤੱਕ ਚੱਲਣਗੀਆਂ। ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਨ ਉਪਰੰਤ ਸਿਖਿਆਰਥਣਾਂ ਨੂੰ ਮਾਰੂਤੀ ਟ੍ਰੇਨਿੰਗ ਸਕੂਲ ਵੱਲੋਂ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ। ਇਹ ਡਰਾਈਵਿੰਗ ਕਲਾਸਾਂ ਬਿਲਕੁਲ ਮੁਫ਼ਤ ਹੋਣਗੀਆਂ, ਕਿਸੇ ਵੀ ਸਿਖਿਆਰਥੀ ਵੱਲੋਂ ਕੋਈ ਵੀ ਅਦਾਇਗੀ ਨਹੀਂ ਕੀਤੀ ਜਾਵੇਗੀ। ਇਹ ਪੰਜਾਬ ਦਾ ਪਹਿਲਾ ਨਿਵੇਕਲਾ ਪ੍ਰੋਜੈਕਟ ਹੈ, ਜਿਸ ਤਹਿਤ ਮਹਿਲਾਵਾਂ ਨੂੰ ਸਵੈ ਨਿਰਭਰ ਬਣਾਉਣ ਲਈ ਮੁਫ਼ਤ ਡਰਾਇਵਿੰਗ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਿਖਿਆਰਥਣਾਂ ਨੂੰ ਦੱਸਿਆ ਗਿਆ ਕਿ ਇਹ ਕਲਾਸਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਣਗੀਆਂ, ਤਾਂ ਜੋ ਸਿਖਿਆਰਥਣਾਂ ਆਪਣੇ ਸਮੇਂ ਦੇ ਅਨੁਸਾਰ ਕਲਾਸਾਂ ਅਟੈਂਡ ਕਰ ਸਕਦੀਆਂ ਹਨ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮੁਫ਼ਤ ਡਰਾਇਵਿੰਗ ਕਲਾਸਾਂ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਦਾ ਇਹ ਸੁਝਾਅ ਜਿਲ੍ਹਾ ਰੂਪਨਗਰ ਦੀਆਂ ਲੜਕੀਆਂ ਲਈ ਬਹੁਤ ਹੀ ਲਾਹੇਵੰਦ ਹੋਵੇਗਾ।
ਇਸ ਉਦਘਾਟਨ ਦੌਰਾਨ ਉਕਤ ਤੋਂ ਇਲਾਵਾ ਸੁਮਨਦੀਪ ਕੌਰ, ਜਿਲ੍ਹਾ ਪ੍ਰੋਗਰਾਮ ਅਫ਼ਸਰ, ਮਿਸ ਸੁਪ੍ਰੀਤ ਕੌਰ, ਕਰੀਅਰ ਕਾਊਂਸਲਰ ਅਤੇ ਸੀ.ਐਮ. ਮਾਰੂਤੀ ਸਜੂਕੀ ਦੇ ਨੁਮਾਇੰਦੇ ਸ਼੍ਰੀ ਰਾਜੇਸ਼ ਕੁਮਾਰ, ਮੈਨੇਜਿੰਗ ਡਾਇਰੈਕਟਰ, ਸੁਨੀਲ ਕੁਮਾਰ, ਮੇਨੈਜਰ, ਰਾਮੇਸ਼ ਠਾਕੁਰ, ਵਿਕਾਸ, ਸੁਨੀਲ ਕੁਮਾਰ, ਅਵਤਾਰ, ਨਿਤਿਨ ਅਤੇ ਸੁਸ਼ਮਾ ਵੀ ਹਾਜ਼ਰ ਸਨ।