ਔਰਤਾਂ ਦੇ ਹੱਕਾਂ ਅਤੇ ਮੁਫਤ ਕਾਨੂੰਨੀ  ਸੇਵਾਵਾਂ ਬਾਰੇ ਜਾਗਰੂਕਤਾ ਲਈ ਲਗਾਇਆ ਸੈਮੀਨਾਰ।

MEHAR
ਔਰਤਾਂ ਦੇ ਹੱਕਾਂ ਅਤੇ ਮੁਫਤ ਕਾਨੂੰਨੀ  ਸੇਵਾਵਾਂ ਬਾਰੇ ਜਾਗਰੂਕਤਾ ਲਈ ਲਗਾਇਆ ਸੈਮੀਨਾਰ।

Sorry, this news is not available in your requested language. Please see here.

‘‘ਕਾਨੂੰਨੀ ਸੇਵਾਵਾਂ ਹਫਤਾ’’ ਦੀ ਕੀਤੀ ਸ਼ੁਰੂਆਤ
ਰੂਪਨਗਰ 9 ਨਵੰਬਰ 2021
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਆਪਣੇ ਚੇਅਰਪਰਸਨ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਦੀ ਅਗਵਾਈ ਹੇਠ ਅੱਜ ਕਾਨੂੰਨੀ ਸੇਵਾਵਾਂ ਹਫਤਾ ਦੀ ਸ਼ੁਰੂਆਤ ਕਾਨੂੰਨੀ ਸੇਵਾਵਾਂ ਅਤੇ ਔਰਤਾਂ ਦੇ ਅਧਿਕਾਰਾਂ ਬਾਬਤ ਇੱਕ ਸੈਮੀਨਾਰ ਨਾਲ ਮੇਹਰ ਚੰਦ ਕਾਲਜ ਆਫ ਐਜੂਕੇਸ਼ਨ ਵਿਖੇ ਕੀਤੀ ਗਈ।

ਹੋਰ ਪੜ੍ਹੋ :-ਜ਼ਿਲੇ ਵਿਚ ਜਿਮੀਂਦਾਰਾਂ ਨੂੰ ਖੁੰਬਾਂ ਦੇ ਬੀਜ ਦੀਆਂ 2 ਹਜ਼ਾਰ ਬੋਤਲਾਂ ਦਿੱਤੀਆਂ ਜਾਣਗੀਆਂ-ਡੀ. ਸੀ
ਸ੍ਰੀ ਮਾਨਵ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ 8 ਨਵੰਬਰ ਤੋਂ 14 ਨਵੰਬਰ ਤੱਕ ਨੂੰ ਕਾਨੂੰਨੀ ਸੇਵਾਵਾਂ ਹਫਤੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਵੱਖ ਵੱਖ ਪ੍ਰੋਗਰਾਮ ਸਕੂਲਾਂ ਕਾਲਜਾਂ, ਸਿਵਲ ਹਸਪਤਾਲ ਅਤੇ ਆਮ ਲੋਕਾਂ ਨਾਲ ਉਲੀਕੇ ਗਏ ਹਨ। ਬੀਤੇ ਦਿਨੀਂ   ਕਾਨੂੰਨੀ ਸੇਵਾਵਾਂ ਦਿਵਸ ਦੇ ਤੌਰ ਤੇ ਹਰ ਸਾਲ ਮਨਾਇਆ ਜਾਂਦਾ ਹੈ। ਮੇਹਰ ਚੰਦ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਉਨ੍ਹਾਂ ਮੁਫਤ ਕਾਨੂੰਨੀ ਸੇਵਾਵਾਂ, ਇਨ੍ਹਾਂ ਨੂੰ ਪ੍ਰਾਪਤ ਕਰਨ ਦੇ ਤਰੀਕੇ ਅਤੇ ਔਰਤਾਂ ਦੇ ਹੱਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਤੋਂ ਇਲਾਵਾ ਸ੍ਰੀ ਜੇ.ਐਸ. ਖੁਸ਼ਦਿਲ, ਸਬ ਡਿਵੀਜਨਲ ਜੁਡੀਸ਼ੀਅਲ ਮੈਜਿਸਟ੍ਰੇਟ, ਸ੍ਰੀ ਅਨੰਦਪੁਰ ਸਾਹਿਬ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਕਾਨੂੰਨੀ ਅਧਿਕਾਰਾਂ ਅਤੇ ਕਾਨੂੰਨੀ ਸੇਵਾਵਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਤੋਂ ਇਲਾਵਾ ਸ੍ਰੀ ਸਚਿਨ ਕੌਸ਼ਲ, ਪ੍ਰਧਾਨ ਬਾਰ ਐਸੋਸੀਏਸ਼ਨ, ਸ੍ਰੀ ਅਨੰਦਪੁਰ ਸਾਹਿਬ ਅਤੇ ਜਗਦੀਪ ਮਿਨਹਾਸ, ਵਕੀਲ ਨੇ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਇਕੱਠ ਨੂੰ ਦੱਸਿਆ। ਸ੍ਰੀ ਕੁਸ਼ਲ ਚੌਧਰੀ, ਕਾਲਜ ਚੇਅਰਮੈਨ ਤੇ ਡਾ. ਅਨਿਲ ਅਗਨੀਹੋਤਰੀ, ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਬੱਚਿਆ ਨੇ ਵੀ ਔਰਤਾਂ ਦੇ ਅਧਿਕਾਰਾਂ ਅਤੇ ਕਾਨੂੰਨੀ ਸੇਵਾਵਾਂ ਬਾਰੇ ਤਿਆਰ ਕੀਤੇ ਹੋਏ ਲੇਖ ਪੜ੍ਹੇ।