ਨਹਿਰੂ ਯੁਵਾ ਕੇਂਦਰ ਵੱਲੋਂ “ਜੀ-20 ਗੁਆਂਢ ਯੁਵਾ ਸੰਸਦ” ਦਾ ਆਯੋਜਨ

Sorry, this news is not available in your requested language. Please see here.

ਪ੍ਰੋਗਰਾਮ ਤਹਿਤ ਭਾਸ਼ਣ ਮੁਕਾਬਲੇ ਕਰਵਾਏ ਗਏ

ਫਿਰੋਜ਼ਪੁਰ 9 ਫਰਵਰੀ :- 

ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋ ਜ਼ਿਲ੍ਹਾ ਯੂਥ ਅਫਸਰ ਮਨੀਸ਼ਾ ਰਾਣੀ ਦੀ ਅਗਵਾਈ ਹੇਠ ਸ਼ਹੀਦ ਗੰਜ ਕਾਲਜ ਲੜਕੀਆਂ ਮੁੱਦਕੀ ਵਿਖੇ “ਜੀ-20 ਨੇਬਰਹੁੱਡ ਯੂਥ ਪਾਰਲੀਮੈਂਟ” (ਗੁਆਂਢ ਯੁਵਾ ਸੰਸਦ) ਪ੍ਰੋਗਰਾਮ ਤਹਿਤ ਭਾਸ਼ਣ ਮੁਕਾਬਲੇ ਕਰਵਾਏ ਗਏ।

ਜ਼ਿਲ੍ਹਾ ਯੂਥ ਅਫਸਰ ਮਨੀਸ਼ਾ ਰਾਣੀ ਨੇ ਕਿਹਾ ਕਿ ਸ਼ੇਸ਼ਨਜ ਜੀ-20 ਸਿਖਰ ਸੰਮੇਲਨ ਦੇ ਨਾਲ ਇਸ ਅੰਤਰ ਰਾਸ਼ਟਰੀ ਵਰ੍ਹੇ ਨੂੰ  ਪ੍ਰਚਾਰਿਤ ਕਰਨਾ, ਸਮਾਰਕਾਂ ਨਾਲ ਸੈਲਫੀ, ਕਵੀਂ ਸੰਮੇਲਨ, ਕੁਇਜ਼ ਮੁਕਾਬਲੇ ਆਦਿ ਜੀ-20 ਸਕੱਤਰੇਤ ਵੱਲੋ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿਚ ਪ੍ਰਧਾਨ ਮੰਤਰੀ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਵਿਭਾਗ ਦਾ ਵਿਸ਼ੇਸ਼ ਯੋਗਦਾਨ ਹੈ।

ਪ੍ਰੋਗਰਾਮ ਸਹਾਇਕ ਅਫਸਰ ਸ. ਮਨਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਿਹਾ ਕਿ ਭਾਰਤ ਵੱਲੋ ਜੀ-20  ਦੇਸ਼ਾਂ ਦੀ ਪ੍ਰਧਾਨਗੀ ਇਕ ਅਹਿਮ ਮੀਲ ਪੱਥਰ ਹੈ ਕਿਉਂਕਿ ਇਸ ਨਾਲ ਭਾਰਤ ਸਭ ਦੇ ਭਲੇ ਅਤੇ ਤੰਦਰੁਸਤੀ ਦੀ ਕਾਮਨਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜੀ-20 ਦੀ ਭਾਰਤ ਲਈ ਮਹੱਤਤਾ ਨੂੰ ਮੱਦੇਨਜਰ ਰੱਖਦੇ ਹੋਏ ਜ਼ਿਲ੍ਹਾ ਨੇਬਰਹੁੱਡ ਯੂਥ ਪਾਰਲੀਮੈਂਟ (ਐਨ.ਵਾਈ.ਪੀ) ਨੂੰ ਜ਼ਿਲ੍ਹੇ ਵੱਲੋਂ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਚਾਰਿਤ ਕਰਨ ਲਈ ਇਸ ਮਹੱਤਵਪੂਰਨ ਪਲਾਂ ਦੀ ਯੋਜਨਾਬੰਦ ਢੰਗ ਨਾਲ ਵਰਤੋਂ ਕਰਨ ਦੀ ਜ਼ਰੂਰਤ ਹੈ।

ਡਾਇਰੈਕਟਰ ਸ਼ਹੀਦ ਗੰਜ ਕਾਲਜ ਸ. ਦਲਬੀਰ ਸਿੰਘ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਦੇ ਅਰਥ ਢਾਂਚੇ ਨੂੰ ਸੁਧਾਰਨ, ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ, ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਨਵੀਆਂ ਖੋਜਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਜੇਕਰ ਜੀ-20 ਦੇ ਸਾਰੇ ਦੇਸ਼ ਵਚਨਵੱਧ ਹੋ ਕੇ ਕੰਮ ਕਰਨ ਤਾ ਸੰਸਾਰ ਸ਼ਾਂਤੀ ਦਾ ਪੰਘੂੜਾ ਬਣ ਜਾਵੇਗਾ। ਇਸ ਮੌਕੇ ਪ੍ਰੋ. ਬ੍ਰਹਮ ਜਗਦੀਸ਼ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਸਹਿਯੋਗ ਕਰਕੇ ਖੋਜ ਕੀਤੀ ਜਾਵੇ ਤਾਂ ਜੋ ਵੱਖ-ਵੱਖ ਦੇਸ਼ਾਂ ਦੁਆਰਾ ਕੀਤੀਆਂ ਖੋਜਾਂ ਦਾ ਲਾਭ ਲਿਆ ਜਾ ਸਕੇ ਜਿਸ ਨਾਲ ਤਰੱਕੀ ਦੇ ਨਵੇਂ ਰਾਹ ਖੁਲ੍ਹ ਸਕਣ।

ਇਸ ਭਾਸ਼ਣ ਮੁਕਾਬਲੇ ਵਿਚ ਅੰਮ੍ਰਿਤ ਕੌਰ ਨੇ ਪਹਿਲਾ, ਸ਼ੁਭਨੀਤ ਕੌਰ ਨੇ ਦੂਜਾ ਅਤੇ ਅਕਾਸ਼ਦੀਪ ਕੌਰ ਤੇ ਅਰਸ਼ਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਡਾਇਰੈਕਟਰ ਸ. ਦਲਬੀਰ ਸਿੰਘ, ਸ੍ਰੀਮਤੀ ਮਨੀਸ਼ਾ ਰਾਣੀ ਅਤੇ ਮਨਜੀਤ ਸਿੰਘ ਭੁੱਲਰ ਨੇ ਸਾਂਝੇ ਤੌਰ ਤੇ ਮਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।  ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਗਗਨਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਪ੍ਰੋ. ਰਿਤਿਕਾ, ਪ੍ਰੋ. ਗੁਰਬਿੰਦਰ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ. ਸ਼ੈਫੀ ਅਰੋੜਾ, ਪ੍ਰੋ. ਅਮਨਦੀਪ ਕੌਰ, ਗੁਰਜਿੰਦਰ ਸਿੰਘ ਢੁੱਡੀ ਅਤੇ ਹਰਵਿੰਦਰ ਸਿੰਘ ਸਰਾਵਾਂ, ਹਰਵਿੰਦਰ ਸਿੰਘ ਜੈਤੋ ਨੇ ਆਪਣਾ ਸਹਿਯੋਗ ਦਿੱਤਾ।

ਹੋਰ ਪੜ੍ਹੋ :-  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ‘ਚ 11 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ ‘ਚੋਂ 98 ਫੀਸਦੀ ਦਾ ਨਿਪਟਾਰਾ: ਜਿੰਪਾ