ਸਰਕਾਰੀ ਹਾਈ ਸਕੂਲ ’ਚ ਲਗਾਇਆ ਗਿਆ ਯੋਗਾ ਸੈਮੀਨਰ ਕੈਂਪ 

_Yoga Seminar Camp
 ਸਰਕਾਰੀ ਹਾਈ ਸਕੂਲ ’ਚ ਲਗਾਇਆ ਗਿਆ ਯੋਗਾ ਸੈਮੀਨਰ ਕੈਂਪ 

Sorry, this news is not available in your requested language. Please see here.

ਯੋਗਾ ਸਰੀਰ, ਮਨ ਅਤੇ ਆਤਮਾ ਨੂੰ ਕਾਬੂ ਕਰਨ ਦਾ ਸਭ ਤੋਂ ਉੱਤਮ ਸਾਧਨ: ਮੁੱਖ ਅਧਿਆਪਕ
ਐਸ.ਏ.ਐਸ ਨਗਰ / ਡੇਰਾਬਸੀ 5 ਮਈ 2022
ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਉਂਣ ਦੇ ਉਦੇਸ਼ ਨਾਲ ਸਰਕਾਰੀ ਹਾਈ ਸਕੂਲ ਜਵਾਹਰਪੁਰ ਵਿਖੇ ਯੋਗਾ ਸੈਮੀਨਰ ਕੈਂਪ ਆਯੋਜਿਤ ਕੀਤਾ ਗਿਆ । ਯੋਗਾ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਯੋਗ ਦੇ ਵੱਖ – ਵੱਖ ਆਸਣਾ ਅਤੇ ਉਨ੍ਹਾਂ ਤੋਂ ਮਿਲਣ ਵਾਲੇ ਲਾਭਾ ਬਾਰੇ ਜਾਗਰੂਕ ਕੀਤਾ ਗਿਆ ।

ਹੋਰ ਪੜ੍ਹੋ :-ਫਾਜ਼ਿਲਕਾ ਦੇ ਪਿੰਡ ਟਾਹਲੀਵਾਲਾ ਜੱਟਾਂ ਵਿਚ 9 ਏਕੜ ਪੰਚਾਇਤੀ ਜ਼ਮੀਨ ਦਾ ਛੁਡਵਾਇਆ ਕਬਜ਼ਾ: ਹਰਮੇਲ ਸਿੰਘ  

ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਮੈਡਮ ਅਨੀਤਾ ਗਰਗ ਨੇ ਦੱਸਿਆ ਕਿ ਬੱਚਿਆ ਨੂੰ ਸਿਹਤ ਪੱਖੀ ਜਾਗਰੂਕ ਅਤੇ ਤੰਦਰੁਸਤ ਸਰੀਰ ਦੇ ਮਾਲਕ ਬਣਾਉਣ ਲਈ ਸਰਕਾਰੀ ਹਾਈ ਸਕੂਲ ਜਵਾਹਰਪੁਰ  (ਡੇਰਾਬਸੀ) ਵਿਖੇ ਯੋਗ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਬੱਚਿਆ ਨੂੰ ਮਾਨਸਿਕ ਤੌਰ ‘ਤੇ ਤਰੋਤਾਜਾ ਬਣਾਉਣ ਲਈ ਯੋਗਾਸਨ ਦਾ ਅਭਿਆਸ ਕਰਵਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਯੋਗਾ ਸਰੀਰ, ਮਨ ਅਤੇ ਆਤਮਾ ਨੂੰ ਕਾਬੂ ਕਰਨ ਦਾ ਸਭ ਤੋਂ ਉੱਤਮ ਸਾਧਨ ਹੈ ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਪੀ.ਈ ਰਵਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਦਿਨੋਂ-ਦਿਨ ਵੱਧ ਰਹੇ ਤਣਾਅ ਨੂੰ ਘੱਟ ਕਰਨ, ਚੁਸਤੀ ਲਿਆਉਣ, ਆਤਮ-ਵਿਸ਼ਵਾਸ ਪੈਦਾ ਕਰਨ, ਪ੍ਰਤੀਰੋਧਕ ਸ਼ਕਤੀ ਵਧਾਉਣ ਅਤੇ ਮਾਨਸਿਕ ਲਾਭਾਂ ਲਈ ਕਪਾਲਭਾਤੀ, ਸੂਰਜ ਨਮਸਕਾਰ, ਤਾੜ ਆਸਨ, ਵੀਰਭਦਰਾਸਨ ਯੋਗਾਸਨ ਅਤੇ ਲਾਫਟਰ ਥੈਰੇਪੀ ਆਦਿ ਆਸਣ ਵਿਦਿਆਰਥੀਆਂ ਨੂੰ ਕਰਵਾਏ ਗਏ  ਹਨ ।
 
ਉਨ੍ਹਾਂ ਕਿਹਾ ਕਿ ਗਲਤ ਖੁਰਾਕ ਕਾਰਨ ਵਿਗੜ ਰਹੀ ਪਾਚਨ ਪ੍ਰਣਾਲੀ ਨੂੰ ਠੀਕ ਕਰਨ ਅਤੇ ਇਨਸਾਨ ਨੂੰ ਖੁਸ਼ ਅਤੇ ਤਣਾਅ ਮੁਕਤ ਰਹਿਣ ਲਈ ਯੋਗਾ ਬਹੁਤ ਜ਼ਰੂਰੀ ਹੈ।  ਉਨ੍ਹਾਂ ਵਿਦਿਆਰਥੀਆਂ ਨੂੰ ਸੇਧ ਦਿੰਦਿਆ ਦੱਸਿਆ ਕਿ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਲ ਕਰ ਕੇ ਅਸੀਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਰਹਿ ਸਕਦੇ ਹਾ । 
 
ਇਸ ਮੌਕੇ ਡਾ.ਅਨੁਪਮਾ ਮੁਕੰਦਪੁਰ, ਅਸੀਨ ਸ਼ਰਮਾ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।