ਕੋਵਿਡ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਡੀ ਸੀ ਵੱਲੋਂ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਕਰਵਾਏ ਜਾਣ ਵਾਲੇ ਸਮਾਗਮਾਂ ਸੰਬੰਧੀ ਨਵੇਂ ਆਦੇਸ਼ ਜਾਰੀ

ISHA KALIA
ਕਾਊਂਟਿੰਗ ਸੈਂਟਰਾਂ ਦੇ 100 ਮੀਟਰ ਘੇਰੇ 'ਚ ਦੁਕਾਨਾਂ ਬੰਦ ਕਰਨ,ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਚਲਾਉਂਣ 'ਤੇ ਪਾਬੰਦੀ

Sorry, this news is not available in your requested language. Please see here.

ਐਸ ਏ ਐਸ ਨਗਰ 30 ਦਸੰਬਰ 2021
ਕੋਵਿਡ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਅਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਲੋਕਾਂ ਦੀ ਜ਼ਿਆਦਾ ਭੀੜ ਇਕੱਠੀ ਹੋਣ ਤੋਂ ਰੋਕਣ ਅਤੇ ਹੋਣ ਵਾਲੇ ਇਨ੍ਹਾਂ ਸਮਾਗਮਾਂ ਵਿੱਚ ਕੋਵਿਡ ਸੰਬੰਧੀ ਉਚਿਤ ਵਿਵਹਾਰ ਦੀ ਪਾਲਣਾ ਕੀਤੇ ਜਾਣ ਸਬੰਧੀ ਸ਼੍ਰੀਮਤੀ ਈਸ਼ਾ ਕਾਲੀਆ, ਡਿਪਟੀ ਕਮਿਸ਼ਨਰ ਐਸਏਐਸ ਨਗਰ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ l
 ਡਿਪਟੀ ਕਮਿਸ਼ਨਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ  ‘ਆਮ ਵੇਖਣ ਵਿੱਚ ਆਇਆ ਹੈ ਕਿ ਨਵੇਂ ਸਾਲ ਦੀ ਆਮਦ ਤੇ ਲੋਕਾਂ ਦਾ ਕਾਫੀ ਇੱਕਠ ਹੁੰਦਾ ਹੈ। ਪੰਜਾਬ ਰਾਜ ਅੰਦਰ ਕੋਵਿਡ 19 ਦੇ ਕੇਸਾਂ ਵਿੱਚ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆ ਗਈਆ ਹਨ, ਜਿਨ੍ਹਾਂ ਦੀ ਪਾਲਣਾ ਕਰਨੀ ਜਰੂਰੀ ਹੋ ਗਈ ਹੈ। 
ਜੇਕਰ ਕੋਈ ਵੀ ਆਰਗੇਨਾਈਜ਼ਰ ਨਵੇਂ ਸਾਲ ਤੇ ਇੱਕਠ/ ਸਮਾਰੋਹ ਕਰਦਾ ਹੈ ਤਾਂ ਉਹ ਇਸ ਸਬੰਧੀ ਸਭ ਤੋਂ ਪਹਿਲਾ ਜਿਲ੍ਹਾ ਪ੍ਰਸਾਸ਼ਨ ਪਾਸੋਂ ਨਿਯਮਾਂ ਅਨੁਸਾਰ ਪ੍ਰਵਾਨਗੀ ਹਾਸਲ ਕਰੇਗਾ। ਆਰਗੇਨਾਈਜ਼ਰ ਅਤੇ ਉਸਦੇ ਸਾਰੇ ਸਟਾਫ ਵੱਲੋਂ ਕੋਵਿਡ 19 ਟੀਕਾਕਰਨ ਦੀ ਦੂਜੀ ਡੋਜ਼ ਲਗਵਾਈ ਹੋਣੀ ਚਾਹੀਦੀ ਹੈ | ਇੱਕਠ। ਸਮਾਰੋਹ ਕਰਨ ਵਾਲਾ ਆਰਗੇਨਾਈਜ਼ਰ ਕੋਵਿਡ 19 ਦੇ ਸਾਰੇ ਨਾਰਮਜ ਦੀ ਪਾਲਣਾ ਕਰਨ ਅਤੇ ਕਰਵਾਉਣ ਲਈ ਪਾਬੰਦ ਹੋਵੇਗਾ, ਜਿਵੇਂ ਕਿ ਮਾਸਕ, ਸ਼ੋਸ਼ਲ ਡਿਸਟੈਸਿੰਗ,ਸੈਨੀਟਾਈਜ਼ਰ ਆਦਿ।
ਇਹ ਆਰਗੇਨਾਈਜ਼ਰ ਦੀ ਜਿੰਮੇਵਾਰੀ ਹੋਵੇਗੀ ਕਿ ਜਿਹੜੇ ਵਿਅਕਤੀ ਇੱਕਠ, ਸਮਾਰੋਹ ਵਿੱਚ ਆਉਣਗੇ, ਉਨ੍ਹਾਂ ਦੇ ਕੋਵਿਡ 19 ਦੀ ਦੂਜੀ ਡੋਜ਼ ਲੱਗੀ ਹੋਵੇ ਜਾਂ ਫਿਰ 72 ਘੰਟੇ ਪਹਿਲਾਂ ਕੋਵਿਡ 19 ਸਬੰਧੀ RTPCR ਟੈਸਟ ਕਰਵਾਇਆ ਹੋਵੇ, ਜਿਸ ਦੀ ਰਿਪੋਰਟ ਨੈਗੇਟਿਵ ਹੋਵੇ।
ਆਰਗੇਨਾਈਜ਼ਰ ਉਕਤ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਵਾਏਗਾ ਅਤੇ ਕੋਵਿਡ 19 ਸਬੰਧੀ ਸਾਰੇ ਪ੍ਰਬੰਧ ਕਰਨ ਲਈ ਜਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਕਰ ਤੇ ਆਬਕਾਰੀ ਵਿਭਾਗ ਦੇ ਨਿਯਮ ਲਾਗੂ ਰਹਿਣਗੇ। ਜੇਕਰ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਸਬੰਧੀ ਮੁਕਾਮੀ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ।