ਅਭੁੰਨ ਦਾ ਗੁਰਵਿੰਦਰ ਸਿੰਘ 4 ਸਾਲ ਤੋਂ ਪਰਾਲੀ ਨੂੰ ਬਿਨਾਂ ਸਾੜੇ ਕਰ ਰਿਹਾ ਹੈ ਸਫਲ ਖੇਤੀ

kisan gurwinder singh
ਅਭੁੰਨ ਦਾ ਗੁਰਵਿੰਦਰ ਸਿੰਘ 4 ਸਾਲ ਤੋਂ ਪਰਾਲੀ ਨੂੰ ਬਿਨਾਂ ਸਾੜੇ ਕਰ ਰਿਹਾ ਹੈ ਸਫਲ ਖੇਤੀ

Sorry, this news is not available in your requested language. Please see here.

ਝੋੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਨਾਲ ਹੰੁਦੇ ਹਨ ਬਹੁਤ ਫਾਇਦੇੇ : ਗੁਰਵਿੰਦਰ ਸਿੰਘ

ਫਾਜ਼ਿਲਕਾ, 5 ਅਕਤੂਬਰ 2021

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਭੁੰਨ ਦਾ ਕਿਸਾਨ ਗੁਰਵਿੰਦਰ ਸਿੰਘ ਇਕ ਅਜਿਹਾ ਪ੍ਰਗਤੀਸ਼ੀਲ ਕਿਸਾਨ ਹੈ ਜੋ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਉਸ ਦਾ ਨਿਪਟਾਰਾ ਕਰਦਾ ਹੈ।ਉਸ ਨੇ ਨਾ ਸਿਰਫ ਵਾਤਾਵਰਨ ਨੂੰ ਦੂਸ਼ਿਤ ਹੋੋਣ ਤੋੋਂ ਬਚਾਇਆ ਬਲਕਿ ਨਾਲ ਹੀ ਜਮੀਨ ਦੀ ਉਪਜਾਉ ਸ਼ਕਤੀ ਵਿੱਚ ਵੀ ਵਾਧਾ ਕੀਤਾ।ਗੁਰਵਿੰਦਰ ਸਿੰਘ ਪਿਛਲੇ 4 ਸਾਲਾਂ ਤੋੋਂ ਪਰਾਲੀ ਖੇਤਾਂ ਵਿੱਚ ਵਾਹ ਕੇ ਉਸ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕਰਦਾ ਆ ਰਿਹਾ ਹੈ।

ਹੋਰ ਪੜ੍ਹੋ :-ਜ਼ਿਲਾ ਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਨੂੰ ਸਦਾ ਯਾਦ ਰੱਖਾਂਗੀ-ਡਾ. ਸ਼ੇਨਾ ਅਗਰਵਾਲ

ਗੁਰਵਿੰਦਰ ਸਿੰਘ ਦੱਸਦਾ ਹੈ ਕਿ ਝੋੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਾਰਨ ਹੋੋਣ ਵਾਲੇ ਨੁਕਸਾਨ ਤੋੋਂ ਜਾਣੂ ਹੋੋਣ ਉਪਰੰਤ ਉਹਨ੍ਹਾਂ ਨੇ ਅੱਗ ਨਾ ਲਾਉਣ ਦਾ ਇਰਾਦਾ ਬਣਾ ਲਿਆ ਅਤੇ ਫਸਲਾ ਦੀ ਰਹਿੰਦ ਖੁਹੰਦ ਦੀ ਸੰਭਾਲ ਸ਼ੁਰੂ ਕਰ ਦਿੱਤੀ।ਉਹਨ੍ਹਾਂ ਦੱਸਿਆ ਕਿ ਅੱਗ ਲਾਉਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਤਾਂ ਘੱਟਦੀ ਹੀ ਹੈ ਅਤੇ ਨਾਲ ਹੀ ਧਰਤੀ ਦਾ ਜੈਵਿਕ ਮਾਦਾ ਵੀ ਘੱਟਦਾ ਹੈ।ਪਰਾਲੀ ਵਿਚਲੇ ਖੁਰਾਕੀ ਤੱਤ ਨਸ਼ਟ ਹੁੰਦੇ ਹਨ ਅਤੇ ਹਵਾ ਦੂਸ਼ਿਤ ਹੁੰਦੀ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਹਨ।

ਗੁਰਵਿੰਦਰ ਸਿੰਘ 30 ਕਿੱਲੇ ਵਿੱਚ ਵਾਹੀ ਕਰਦੇ ਹਨ ਅਤੇ ਪਰਾਲੀ ਦੀ ਸਾਂਭ ਸੰਭਾਲ ਲਈ ਵੱਖ ਵੱਖ ਖੇਤੀ ਆਧੁਨਿਕ ਸੰਦਾਂ ਦੀ ਵਰਤੋੋਂ ਕਰਦੇ ਹਨ।ਉਹਨ੍ਹਾਂ ਨੇ ਮਲਚਰ, ਚੋੋਪਰ, ਆਰ.ਐਮ.ਬੀ ਪਲੋੋਅ ਨਾਲ ਪਰਾਲੀ ਦਾ ਸੁੱਚਜੇ ਢੰਗ ਨਾਲ ਨਿਪਟਾਰਾ ਕੀਤਾ।ਇਸ ਨਾਲ ਉਹਨ੍ਹਾਂ ਦੇ ਖੇਤ ਦੀ ਮਿੱਟੀ ਦੀ ਸ਼ਕਤੀ ਵਧੀ ਅਤੇ ਖਾਦਾਂ, ਕੀਟਨਾਸ਼ਕ ਅਤੇ ਉਲੀਨਾਸ਼ਕ ਦੀ ਵਰਤੋੋਂ ਵੀ ਪਹਿਲਾਂ ਨਾਲੋਂ ਘੱਟ ਹੋੋਈ।ਗੁਰਵਿੰਦਰ ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਤਾਲਮੇਲ ਬਣਾਈ ਰੱਖਦੇ ਹਨ ਅਤੇ ਖੇਤੀ ਮਾਹਿਰਾਂ ਤੋੋਂ ਸਮੇਂ ਸਮੇਂ ਤੇ ਤਕਨੀਕੀ ਜਾਣਕਾਰੀ ਹਾਸਿਲ ਕਰਦੇ ਹਨ।ਇਸ ਤਰ੍ਹਾਂ ਸਮੇਂ ਦੀ ਮੰਗ ਅਤੇ ਭਵਿੱਖ ਦੀ ਲੋੋੜ ਅਨੁਸਾਰ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਦੀ ਉਪਜਾਉ ਸ਼ਕਤੀ ਲਈ ਆਪਣਾ ਫਰਜ ਨਿਭਾ ਰਹੇ ਹਨ।ਇੱਥੇ ਇਹ ਗੱਲ ਵੀ ਦੱਸਣਯੋੋਗ ਹੈ ਕਿ ਗੁਰਵਿੰਦਰ ਸਿੰਘ ਨੂੰ ਫਸਲਾਂ ਦੀ ਰਹਿੰਦ ਖੁਹੰਦ ਨੂੰ ਖੇਤਾਂ ਵਿੱਚ ਸਾਂਭ ਕੇ ਵਾਤਾਵਰਨ, ਧਰਤੀ ਦੀ ਸੰਭਾਲ ਦੀ ਵੱਡਮੁਲੀ ਸੇਵਾ ਲਈ ਜਿਲਾ ਪ੍ਰਸ਼ਾਸ਼ਨ ਫਾਜਿਲਕਾ ਵੱਲੋੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਮੁੱਖ ਖੇਤੀਬਾੜੀ ਅਫਸਰ ਸ. ਹਰਦੇਵ ਸਿੰਘ ਨੇ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵੀ ਕਿਸਾਨ ਗੁਰਵਿੰਦਰ ਸਿੰਘ ਤਰ੍ਹਾਂ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਆਧੁਨਿਕ ਸੰਦਾਂ ਦੀ ਵਰਤੋਂ ਕਰਕੇ ਪਰਾਲੀ ਦਾ ਨਿਪਟਾਰਾ ਕਰਨ।ਉਨ੍ਹਾਂ ਕਿਹਾ ਕਿਸਾਨ ਵੀਰ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪਾਂ ਵਿੱਚ ਸਮੂਲੀਅਤ ਕਰਕੇ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰਿਆ ਕਰਨ।