ਹਰ ਕਾਰਜ ਫਾਊਂਡੇਸ਼ਨ ਨੇ ਅਬਰਾਵਾਂ ,’ਚ ਬੂਟੇ ਲਾਏ

Sorry, this news is not available in your requested language. Please see here.

ਵਾਤਾਵਰਨ ਸ਼ੁਧਤਾ ਲਈ ਨੌਜਵਾਨ ਅੱਗੇ ਆਉਣ – ਡੀ ਐਸ ਪੀ ਬੱਲ
ਬਨੂੜ 9 ਜੂਨ,
ਹਰ ਕਾਰਜ ਫਾਊਂਡੇਸ਼ਨ ਵਲੋਂ ਵਾਤਾਵਰਣ ਨੂੰ ਸ਼ੁੱਧ ਕਰਨ ਹਿੱਤ ਅਤੇ ਮਨੁੱਖਤਾ ਦੀ ਭਲਾਈ ਲਈ ਪੰਜਾਬ ਦੇ ਪਿੰਡਾਂ ਵਿਚ ਬੂਟੇ ਲਗਾਉਣ ਦਾ ਫੈਸਲਾ ਕੀਤਾ ਹੈ ‌ਇਸੇ ਲੜੀ ਵਿਚ ਪਿੰਡ ਅਬਰਾਵਾਂ ਦੇਵੀਨਗਰ ਵਿਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਿਸ ਵਿਚ ਮੁੱਖ ਮਹਿਮਾਨ ਵਜੋਂ ਡੀ ਐਸ ਪੀ ਮੁਹਾਲੀ ਸਰਦਾਰ ਐਚ ਐਸ ਬੱਲ ਨੇ ਸ਼ਿਕਰਤ ਕੀਤੀ ਅਤੇ ਪਿੰਡ ਦੇ ਸਰਪੰਚ ਸ. ਲਖਵੀਰ ਸਿੰਘ ਲੱਖੀ,  ਹਰਪ੍ਰੀਤ ਸਿੰਘ ਪੰਚ, ਗੁਰਕਿਰਤ ਸਿੰਘ ਪੰਚ, ਬੱਲਜਿੰਦਰ ਸਿੰਘ ਗੋਲਡੀ ਪੰਚ, ਸਾਬਕਾ ਸਰਪੰਚ ਸਾਧੂ ਸਿੰਘ ਭੰਗੜਾ ਕਲਾਕਾਰ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਸ੍ਰੀ ਦੇਵਿੰਦਰ ਸਿੰਘ ਜੁਗਨੀ,ਹਰਭਜਨ ਸਿੰਘ ਪ੍ਰਧਾਨ ਆਲ ਮਾਰਕਿਟ ਕਮੇਟੀ, ਮੁਹਾਲੀ, ਸਾਬਕਾ ਮਾਰਕਫੈੱਡ ਅਧਿਕਾਰੀ ਸ੍ਰੀ ਨਾਜ਼ਰ ਸਿੰਘ,ਰਵਿੰਦਰ ਸਿੰਘ, ਬਲਜੀਤ ਸਿੰਘ, ਤਰਨਦੀਪ ਸਿੰਘ, ਹਰਵਿੰਦਰ ਸਿੰਘ,ਗੁਰਵਿੰਦਰ ਸਿੰਘ, ਦਿਲਬਰ ਸਿੰਘ, ਗੁਰਜਿੰਦਰ ਸਿੰਘ, ਪਰਮਜੀਤ ਸਿੰਘ ਤੋਂ ਇਲਾਵਾ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਲ ਹੋਏ। ਮੁੱਖ ਮਹਿਮਾਨ ਸ੍ਰੀ ਬੱਲ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਅੱਜ ਤਾਪਮਾਨ ਘਟਾਉਣ ਦੀ ਲੋੜ੍ਹ ਹੈ ਜੋ ਦਰਖ਼ਤ ਲਗਾ ਕੇ ਹੀ ਪੂਰੀ ਕੀਤੀ ਜਾ ਸਕਦੀ ਹੈ। ਪੰਜਾਬ ਪੁਲਿਸ ਇਸ ਕਾਰਜ ਲਈ  ਤਨਦੇਹੀ ਨਾਲ ਸਹਿਯੋਗ ਕਰੇਗੀ।