ਹਰਦੇਵ ਦਿਲਗੀਰ ਨੇ ਆਪਣੀ ਗੀਤਕਾਰੀ ਰਾਹੀਂ ਪੰਜਾਬ ਦੇ ਲੋਕ ਸੰਗੀਤ ਨੂੰ  ਵੰਨ ਸੁਵੰਨਤਾ ਨਾਲ ਭਰਪੂਰ ਕੀਤਾ- ਗੁਰਭਜਨ ਗਿੱਲ

Sorry, this news is not available in your requested language. Please see here.

ਲੁਧਿਆਣਾਃ 22 ਸਤੰਬਰ 2022

ਪੰਜਾਬੀ ਦੇ ਅਲਬੇਲੇ  ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲਾ ਦਾ 84ਵੇਂ ਜਨਮ ਦਿਨ ਮੌਕੇ ਪੰਜਾਬੀ ਦੇ ਲੋਕ ਗਾਇਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਸ਼ਰਧਾ ਸੁਮਨ ਭੇਂਟ ਕਰਦਿਆਂ ਕਿਹਾ ਕਿ ਉਹ ਆਪਣੀਆਂ ਰਚਨਾਵਾਂ ਰਾਹੀਂ ਸਾਨੂੰ ਪੰਜਾਬੀ ਵਿਰਾਸਤ ਦੀਆਂ ਅਨੇਕ ਖ਼ੂਬਸੂਰਤੀਆਂ ਅਤੇ ਸਮਾਜਿਕ ਇਤਿਹਾਸ ਦਾ ਸਬਕ ਪੜ੍ਹਾ ਗਏ ਹਨ। ਆਰੰਭ ਵਿੱਚ ਪੰਜਾਬੀ ਗੀਤਕਾਰ ਮੰਚ ਲੁਧਿਆਣਾ (ਪੰਜਾਬ) ਵੱਲੋਂ ਪ੍ਰਧਾਨ ਸਰਬਜੀਤ ਸਿੰਘ ਵਿਰਦੀ, ਅਮਰਜੀਤ ਸ਼ੇਰਪੁਰੀ ਅਤੇ ਪ੍ਰਸਿੱਧ ਲੇਖਿਕਾ ਤੇ ਪ੍ਰਮੁੱਖ ਪੰਜਾਬੀ ਲੇਖਕ ਸਵਰਗੀ ਡਾਃ ਆਤਮ ਹਮਰਾਹੀ ਦੀ ਬੇਟੀ ਮਨਦੀਪ ਕੌਰ ਭਮਰਾ ਨੇ ਸਮਾਗਮ ਚ ਆਏ ਲੇਖਕਾਂ ਬੁੱਧੀਜੀਵੀਆਂ ਤੇ ਗੀਤ ਸੰਗੀਤਕਾਰਾਂ ਦਾ ਸੁਆਗਤ ਕੀਤਾ।

ਇਸ ਮੌਕੇ ਬੋਲਦਿਆਂ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਰਦੇਵ ਦਿਲਗੀਰ ਨੇ ਆਪਣੀ ਗੀਤਕਾਰੀ ਰਾਹੀਂ ਪੰਜਾਬ ਦੇ ਲੋਕ ਸੰਗੀਤ ਨੂੰ ਵੰਨ ਸੁਵੰਨਤਾ ਨਾਲ ਭਰਪੂਰ ਕੀਤਾ।

ਹਰਦੇਵ  ਦਿਲਗੀਰ ਦੇ ਗੀਤਾਂ ਨੂੰ ਸੁਣ ਸੁਣ ਕੇ ਮੇਰੇ ਵਰਗੇ ਸੈਂਕੜੇ ਲਿਖਣ ਪੜ੍ਹਨ ਵਾਲੇ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਕਿ ਦੇਵ ਦੇ ਪਿਛਲੇ ਕਈ ਜਨਮ ਦਿਨ ਉਸ ਕੋਲ ਪਿੰਡ ਥਰੀ ਕੇ (ਲੁਧਿਆਣਾ) ਜਾ ਕੇ ਮਨਾਉਂਦੇ ਰਹੇ ਹਾਂ
ਪਰ ਇਸ ਵਾਰ ਉਹ ਸਾਡੇ ਵਿੱਚ ਹਾਜ਼ਰ ਨਹੀਂ ਹਨ। ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਵਰਗੇ ਸਮਰੱਥ ਗੀਤ ਓਹੀ ਲਿਖ ਸਕਦੇ ਸੀ। ਮਹਾਨ ਪੰਜਾਬੀ ਨਾਵਲਕਾਰ ਗਿਆਨੀ ਹਰੀ ਸਿੰਘ ਦਿਲਬਰ ਦੇ ਇਸ ਵਿਦਿਆਰਥੀ ਨੇ ਆਪਣੇ ਉਸਤਾਦ ਦੇ ਦਿੱਤੇ ਸਬਕ ਦੀ ਲਾਜ ਉਮਰ ਭਰ ਪਾਲੀ। ਪ੍ਰੋਃ ਗਿੱਲ ਨੇ ਕਿਹਾ ਕਿ ਦਿਲਗੀਰ ਉਸ ਦਾ ਤਖੱਲਸ ਜ਼ਰੂਰ ਸੀ ਪਰ ਉਹ ਹਜ਼ਾਰਾਂ ਤੀਰਾਂ ਨਾਲ ਵਿੰਨ੍ਹਿਆ ਪਿਆ ਵੀ ਸਾਨੂੰ ਡਿੱਗਿਆਂ ਨੂੰ ਖੜ੍ਹਾ ਕਰਨ ਵਾਲਾ ਸੀ। ਹਰਦੇਵ ਦਿਲਗੀਰ ਦੇ ਅੱਧੀ ਸਦੀ ਪੁਰਾਣੇ ਮਿੱਤਰ ਕੈਨੇਡਾ ਵਾਸੀ ਲੋਕ ਗਾਇਕ ਤੇ ਗੀਤਕਾਰ ਸੁਰਜੀਤ ਮਾਧੋਪੁਰੀ ਦੇ ਸੁਨੇਹੇ ਤੇ ਉਨ੍ਹਾਂ ਵੱਲੋਂ ਇਸ ਮੌਕੇ ਮੈਂ 85 ਕਿਤਾਬਾਂ ਪੰਜਾਬੀ ਪਿਆਰਿਆਂ ਨੂੰ ਭੇਂਟ ਕਰ ਰਿਹਾ ਹਾਂ।

ਇਸ ਮੌਕੇ ਬੋਲਦਿਆਂ ਪੰਜਾਬੀ ਵਾਰਤਕਕਾਰ ਸਃ ਗੁਰਪ੍ਰੀਤ ਸਿੰਘ ਤੂਰ ਨੇ ਆਈ ਪੀ ਐੱਸ ਨੇ ਕਿਹਾ ਹਰਦੇਵ ਦਿਲਗੀਰ ਥਰੀਕੇ ਵਾਲਾ ਨੇ ਆਪਣੇ ਗੀਤਾਂ ਵਿਚ ਪੰਜਾਬ ਦੇ ਪਿੰਡਾਂ ਵਿਚਲੇ ਪੇਂਡੂ ਜੀਵਨ ਦੀ ਗੱਲ ਕੀਤੀ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਉਹ ਵਿਸ਼ਵ ਪ੍ਰਸਿੱਧ ਕਿਤਾਬਾਂ ਦੇ ਗੰਭੀਰ  ਪਾਠਕ ਸਨ। ਕਿਤਾਬਾਂ ਨਾਲ ਉਨ੍ਹਾਂ ਦਾ ਸਨੇਹ ਲਾਸਾਨੀ ਸੀ।
ਪੰਜਾਬੀ ਦੇ ਸ਼੍ਰੋਮਣੀ ਲੋਕ ਗਾਇਕ ਤੇ ਦੇਵ ਦੇ ਨਜ਼ਦੀਕੀ ਰਿਸ਼ਤੇਦਾਰ ਸੁਰਿੰਦਰ ਛਿੰਦਾ ਨੇ ਮੇਰੀ ਕਾਮਯਾਬੀ ਵਿਚ ਹਰਦੇਵ ਦਿਲਗੀਰ ਸਾਹਿਬ ਦੀਆਂ ਲਿਖੀਆਂ ਹੋਈਆਂ ਲੋਕ ਗਾਥਾਵਾਂ ਚ ਕਮਾਲ ਦੀ ਲੇਖਣੀ ਦਾ ਬਹੁਤ ਵੱਡਾ ਯੋਗਦਾਨ ਹੈ।

ਪੰਜਾਬੀ ਆਲੋਚਕ ਡਾ, ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਦੇਵ ਸਾਹਿਬ ਪੰਜਾਬੀ ਦੇ ਸਤਿਕਾਰਿਤ ਤੇ ਲੋਕ ਪਰਵਾਨਿਤ ਗੀਤਕਾਰਾਂ ਵਿੱਚੋਂ ਨਿਵੇਕਲੇ ਸਨ।
ਕੌਮੀ ਪੱਧਰ ਤੇ ਸ਼੍ਰੋਮਣੀ ਅਧਿਆਪਕ ਪੁਰਸਕਾਰ ਵਿਜੇਤਾ ,ਪ੍ਰਸਿੱਧ ਗੀਤਕਾਰ ਤੇ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਅਮਰੀਕ ਤਲਵੰਡੀ ਨੇ  ਦੇਵ ਥਰੀਕੇ ਨਾਲ ਬਿਤਾਏ ਹੋਏ ਪਰਿਵਾਰਕ ਪਲਾਂ ਨੂੰ ਚੇਤੇ ਕਰਦੇ ਹੋਏ ਆਪਣੀ ਰਚਨਾ ਰਾਹੀਂ ਯਾਦ ਕੀਤਾ।
ਡਾ਼ ਸੁਰਜੀਤ ਸਿੰਘ ਦੌਧਰ ਅਤੇ ਪ੍ਰਸਿੱਧ ਲੋਕ ਗਾਇਕ ਤੇ ਗੀਤਕਾਰ ਜਸਵੰਤ ਸਿੰਘ ਸੰਦੀਲਾ ਨੇ ਕਿਹਾ ਦੇਵ ਸਾਹਿਬ ਦੇ ਗੀਤਾਂ ਨੂੰ ਸੁਣ ਸੁਣ ਕੇ ਮੈਂ ਆਪਣੀ ਗੀਤਕਾਰੀ ਦਾ ਸਫ਼ਰ ਸ਼ੁਰੂ ਕੀਤਾ।

ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਡਾਇਰੈਕਟਰ ਡਾਃ ਸਰਜੀਤ ਸਿੰਘ ਗਿੱਲ ਨੇ ਕਿਹਾ ਕਿ ਨੰਦ ਲਾਲ ਨੂਰਪੁਰੀ ਮਗਰੋਂ ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਤੇ ਬਾਬੂ ਸਿੰਘ ਮਾਨ ਦੇ ਨਾਲ ਹੀ ਹਰਦੇਵ ਦਿਲਗੀਰ ਨੇ ਵੀ ਪੰਜਾਬੀ ਲੋਕ ਜੀਵਨ  ਨੂੰ ਆਪਣੇ ਗੀਤਾਂ ਵਿੱਚ ਖੁੱਲ੍ਹ ਕੇ ਪੇਸ਼ ਕੀਤਾ। ਡਾਃ ਨਿਰਮਲ ਜੌੜਾ ਨੇ ਵੀ ਇਸ ਮੌਕੇ ਬਾਪੂ ਦੇਵ ਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਬਾਰੇ ਵੀਹ ਸਾਲ ਪਹਿਲਾਂ ਮੈਂ ਵਲੈਤ ਵੱਸਦੇ ਦੇਵ ਦੇ ਅਥਾਹ ਕਦਰਦਾਨ ਵੀਰ ਸੁਖਦੇਵ ਸਿੰਘ ਸੋਖਾ ਉੱਦੋਪੁਰੀਆ ਦੀ ਪ੍ਰੇਰਨਾ ਤੇ ਇੱਕ ਪੁਸਤਕ ਸੰਪਾਦਿਤ ਕੀਤੀ ਸੀ। ਉਸ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
ਹਰਦੇਵ ਦਿਲਗੀਰ ਜੀ ਦੇ ਸਪੁੱਤਰ ਸ,ਜਗਵੰਤ ਸਿੰਘ ਥਰੀਕੇ ਸ,ਜਗਦੀਸ਼ ਪਾਲ ਸਿੰਘ ਗਰੇਵਾਲ ਸਰਪੰਚ ਦਾਦ,ਡਾ. ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਜਗਰਾਉਂ, ਕੇ ਸਾਧੂ ਸਿੰਘ ਸ,ਬਲਕੌਰ ਸਿੰਘ ਗਿੱਲ,ਗੁਰਮੇਲ ਸਿੰਘ ਪਰਦੇਸੀ,ਬਲਬੀਰ ਸਿੰਘ ਭਾਟੀਆ,ਭੁਪਿੰਦਰ ਸਿੰਘ ਸੇਖੋਂ ਬਾਰਣਹਾੜਾ,ਭੁਪਿੰਦਰ ਸਿੰਘ ਧਾਲੀਵਾਲ , ਲੋਕ ਗਾਇਕ ਤੇ ਪੰਜਾਬੀ ਕਵੀ ਹਰਦਿਆਲ ਸਿੰਘ ਪਰਵਾਨਾ, ਗੁਲਜ਼ਾਰ ਸਿੰਘ ਸ਼ੌਂਕੀ ਧੂਰੀ, ਪਵਨ ਹਰਚੰਦਪੁਰੀ,ਪ੍ਰੋਃ ਸੰਧੂ ਵਰਿਆਣਵੀ, ਰਣਜੀਤ ਸਿੰਘ ਹਠੂਰ,ਅਮਰਜੀਤ ਸ਼ੇਰਪੁਰੀ,ਜੱਗਾ ਗਿੱਲ ਨੱਥੋਹੇੜੀ ਵਾਲਾ, ਕਰਨੈਲ ਸਿਵੀਆ, ਬਲਵੀਰ ਸਿੰਘ ਮਾਨ,ਸਤਿਨਾਮ ਸਿੰਘ ਗਾਲੇ,ਰਜਿੰਦਰ ਨਾਗੀ,ਜਗਦੇਵ ਮਾਨ ਸ਼ੇਖਦੌਲਤ, ਲੋਕ ਗਾਇਕ ਹਰਮਿਲਾਪ ਗਿੱਲ,ਕਿੱਕਰ ਡਾਲੇਵਾਲਾ,ਯੁੱਧਵੀਰ ਮਾਣਕ,ਚਮਕੌਰ ਭੱਟੀ,ਪਰਗਟ ਖ਼ਾਨ,ਜਗਦੇਵ ਖ਼ਾਨ,ਡਾ,ਬਲਜੀਤ ਮੋਗਾ,ਮਨਿਦਰ ਮੋਗਾ,ਗੋਲੂ ਕਾਲੇਕੇ,ਹਰਮਿੰਦਰ ਸਿੰਘ ਬਰਾੜ, ਡਾ, ਬਲਵਿੰਦਰ ਸਿੰਘ ਮੋਹੀ,ਮਾਸਟਰ ਬਲਤੇਜ ਸਰਾਂ,ਗੁਰਮੀਤ ਬੜੂੰਦੀ,ਹਰਵਿੰਦਰ ਥਰੀਕੇ,ਦਲੇਰ ਪੰਜਾਬੀ,ਰਵਿੰਦਰ ਦੀਵਾਨਾ,ਸੁਰਿੰਦਰ ਸੇਠੀ,ਮਨਜੀਤ ਸਿੰਘ ਚਾਨੀ ਜੋਧਾਂ,ਸੁੱਖ ਚਮਕੀਲਾ,ਚਮਕ ਚਮਕੀਲਾ, ਸੁਰਜੀਤ ਸਿੰਘ ਜੀਤ,ਜਸਵੀਰ ਜੱਸੀ ਹੁਸਨਪ੍ਰੀਤ,ਮੋਹਨ ਕੁਰੈਸ਼ੀ,ਮਲਿਕਾ ਕੁਰੈਸ਼ੀ,ਗੁਰਮੀਤ ਸਿੰਘ ਬੌਬੀ,ਸੁਖਬੀਰ ਸੰਧੇ,ਸੁਰਿੰਦਰ ਕੌਰ ਬਾੜਾ ਸਰਹਿੰਦ, ਬਲਜਿੰਦਰ ਕੌਰ ਕਲਸੀ,ਬੇਅੰਤ ਕੌਰ ਗਿੱਲ,ਪਰਵਿੰਦਰ ਕੌਰ ਸੁੱਖ,ਪਰਮਜੀਤ ਕੌਰ ਮਹਿਕ,ਪੱਲਵੀ ਮੋਗਾ,ਕੁਲਵਿੰਦਰ ਕਿਰਨ,ਨਿਰਲੇਪ ਕੌਰ ਨਵੀਂ,ਜਸਪ੍ਰੀਤ ਕੌਰ ਮਾਂਗਟ,ਜਸਵਿੰਦਰ ਜੱਸੀ ਜਲੰਧਰ,ਬੱਬੂ ਚੱਕ ਵਾਲੀ,ਰਣਧੀਰ ਚਮਕਾਰਾ,ਬਲਜੀਤ ਮਾਹਲਾ, ਸੁਰਜੀਤ ਜੱਗਾ, ਬਲਕਾਰ ਸਿੰਘ, ਅਮਰੀਕ ਸਿੰਘ ਛਿੱਬਰ, ਇਸ ਤੋਂ ਇਲਾਵਾ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਕੇ ਆਪਣੇ ਗੀਤਾਂ, ਕਵਿਤਾਵਾਂ ਨਾਲ ਦੇਵ ਥਰੀਕੇ ਵਾਲੇ ਦਾ ਜਨਮ ਦਿਨ ਮਨਾਉਂਦੇ ਹੋਏ ਆਪਣੇ ਮਹਿਬੂਬ ਗੀਤਕਾਰ ਨੂੰ ਚੇਤੇ ਕੀਤਾ।