ਕੋਵਿਡ 19 ਦੇ ਮ੍ਰਿਤਕਾਂ ਦੇ ਵਾਰਿਸ ਆਪਣੇ ਦਸਤਾਵੇਜ ਜਲਦੀ ਜਮ੍ਹਾ ਕਰਵਾਉਣ – ਵਧੀਕ ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਅੰਮ੍ਰਿਤਸਰ 19 ਜੁਲਾਈ 2022– 

ਕੋਵਿਡ-19 ਮਹਾਂਮਾਰੀ ਦੌਰਾਨ ਜਿਨਾਂ ਵਿਅਕਤੀਆਂ ਦੇ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ, ਉਨਾਂ ਦੇ ਕਾਨੂੰਨੀ ਵਾਰਸਾਂ ਨੂੰ ਸਰਕਾਰ ਵਲੋਂ 50000/- ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਦਸਤਾਵੇਜ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਵਿਖੇ ਜਲਦੀ ਜਮ੍ਹਾ ਕਰਵਾਉਣ। ਇਸ ਜਾਣਕਾਰੀ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਮੀਟਿੰਗ ਦੌਰਾਨ ਕੀਤਾ।

ਉਨਾਂ ਦੱਸਿਆ ਕਿ ਕਿ ਹੁਣ ਤੱਕ ਲਗਭਗ 1120 ਦੇ ਕਰੀਬ ਕੋਵਿਡ 19 ਨਾਲ ਹੋਈਆਂ ਮੌਤਾਂ ਦੇ ਵਾਰਸਾਂ ਨੂੰ ਸਰਕਾਰ ਵਲੋਂ ਰਾਸ਼ੀ ਦਿੱਤੀ ਜਾ ਚੁੱਕੀ ਹੈ।  ਜੋ ਰਹਿ ਗਏ ਹਨ ਉਹ ਇਸ ਸਬੰਧੀ ਆਪਣੇ ਦਸਤਾਵੇਜ ਮ੍ਰਿਤਕ ਦੇ ਪਛਾਣ ਪੱਤਰ ਦੀ ਕਾਪੀ, ਕਲੇਮ ਕਰਤਾ ਅਤੇ ਮ੍ਰਿਤਕ ਨਾਲ ਸਬੰਧ ਦੇ ਸਬੂਤ ਦੀ ਕਾਪੀ, ਕੋਵਿਡ 19 ਦੇ ਪਾਜਿਟਿਵ ਰਿਪੋਰਟ ਦੀ ਕਾਪੀ, ਮੌਤ ਹੋਣ ਦੇ ਕਾਰਨ ਦਾ ਮੈਡੀਕਲ ਸਰਟੀਫਿਕੇਟ, ਮ੍ਰਿਤਕ ਵਿਅਕਤੀ ਦੇ ਮੌਤ ਦਾ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਦੇ ਕੈਂਸਲ ਚੈਕ ਦੀ ਕਾਪੀ ਨਾਲ ਲਗਾਏ ਜਾਣ।

ਇਸ ਮੌਕੇ ਤੇ ਡੀ.ਆਈ.ਓ ਡਾ. ਕੰਵਲਜੀਤ ਸਿੰਘ, ਡੀ.ਆਰ.ਓ. ਸ੍ਰੀ ਸੰਜੀਵ ਸ਼ਰਮਾ, ਡਾ. ਰੂਪਮ ਚੌਧਰੀ, ਡਾ. ਮਦਨ ਮੋਹਨ, ਡਾ. ਕੇ.ਡੀ. ਸਿੰਘ, ਜਸਬੀਰ ਸਿੰਘ ਸੋਢੀ ਆਦਿ ਹਾਜ਼ਰ ਸਨ।

 

ਹੋਰ ਪੜ੍ਹੋ :-  ਤਪਾ, ਧਨੌਲਾ, ਮਹਿਲ ਕਲਾਂ, ਭਦੌੜ ਤੇ ਚੰਨਣਵਾਲ ਵਿਖੇ ਖੋਲੇ ਜਾਣਗੇ ਜਨ ਔਸ਼ਧੀ ਕੇਂਦਰ : ਡਾ. ਔਲਖ