ਸਿਹਤ ਵਿਭਾਗ ਵੱਲੋਂ ਜੈਨੇਸਿਸ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਰੀਸਰਚ ਵਿਖੇ ਲਗਾਇਆ ਗਿਆ ਹੈਪੇਟਾਈਟਸ ਜਾਗਰੂਕਤਾ ਸੈਮੀਨਾਰ

Sorry, this news is not available in your requested language. Please see here.

ਫਿਰੋਜ਼ਪੁਰ 29 ਜੁਲਾਈ ( ) ਡਾ ਰਾਜਿੰਦਰ ਅਰੋੜਾ, ਸਿਵਲ ਸਰਜਨ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਵੱਲੋਂ ਜੈਨੇਸਿਸ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਰੀਸਰਚ ਮੋਗਾ ਰੋਡ ਫਿਰੋਜਪੁਰ ਵਿੱਚ ਹੈਪੇਟਾਈਟਸ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੋਕੇ ਜਿਲ੍ਹਾ ਐਪੀਡੀਮਾਲੋਜਿਸਟ ਡਾ ਯੁਵਰਾਜ ਨਾਰੰਗ ਵੱਲੋ ਵਿਦਿਆਰਥੀਆ ਅਤੇ ਕਾਲਜੀ ਸਟਾਫ ਨੂੰ ਹੈਪੇਟਾਈਟਸ ਬਿਮਾਰੀ ਸਬੰਧੀ ਜਾਗਰੂਕ ਕੀਤਾ ਗਿਆ।ਜਾਗਰੂਕਤਾ ਸੈਮੀਨਾਰ ਦੌਰਾਨ ਉਨ੍ਹਾਂ ਹੈਪੇਟਾਈਟਸ ਦੇ ਲੱਛਣਾ, ਇਸ ਤੋਂ ਬਚਾਅ ਅਤੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹੈਪੇਟਾਈਟਸ ਦੇ ਲੱਛਣਾ ਬਾਰੇ ਦੱਸਿਆ ਕਿ ਬੁਖਾਰ ਅਤੇ ਕਮਜੋਰੀ ਮਹਿਸੂਸ ਕਰਨਾ, ਭੁੱਖ਼ ਨਾ ਲਗਣਾ ਅਤੇ ਪਿਸ਼ਾਬ ਦਾ ਪੀਲਾ ਪਨ, ਜਿਗਰ ਖਰਾਬ ਹੋਣਾ ਅਤੇ ਜਿਗਰ ਦਾ ਕੈਂਸਰ ਹੋਣਾ ਇਸ ਦੇ ਲੱਛਣ ਹਨ।
ਉਨ੍ਹਾਂ ਦੱਸਿਆ ਕਿ ਹੈਪੇਟਾਈਟਸ-ਏ ਅਤੇ ਈ ਬਿਨਾ ਹਥ ਧੋਏ ਖਾਣਾ ਖਾਣ ਨਾਲ, ਮੱਖੀਆ ਦੁਆਰਾ ਦੂਸਿ਼ਤ ਫੱਲ ਜਾਂ ਭੋਜਨ ਖਾਣ ਨਾਲ , ਦੂਸਿ਼ਤ ਪਾਣੀ ਪੀਣ ਅਤੇ ਗਲੇ-ਸੜੇ ਫੱਲ ਖਾਣ ਨਾਲ ਫੈਲਦਾ ਹੈ। ਹੈਪੇਟਾਈਟਸ ਬੀ ਅਤੇ ਸੀ ਨਸਿ਼ਆ ਦੇ ਟੀਕਿਆਂ ਦਾ ਇਸਤੇਮਾਲ ਕਰਨ ਨਾਲ, ਦੂਸਿ਼ਤ ਖੂਨ ਚੜਾਉਣ ਨਾਲ, ਦੂਸਿ਼ਤ ਸੂਈਆ ਦੇ ਸਾਂਝੇ ਇਸਤੇਮਾਲ ਕਰਨ ਨਾਲ, ਗ੍ਰਸਤ ਮਰੀਜ ਦੇ ਖੂਨ ਦੇ ਸੰਪਰਕ ਵਿਚ ਆਉਣ ਨਾਲ, ਟੂਥ ਬੁਰਸ਼ ਅਤੇ ਰੇਜ਼ਰ ਆਪਸ ਵਿਚ ਸਾਂਝੇ ਕਰਨ ਨਾਲ, ਗ੍ਰਸ਼ਤ ਵਿਅਕਤੀ ਨਾਲ ਸੰਭੋਗ ਕਰਨ ਨਾਲ, ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲੇਸਿਸ ਹੋਣ ਨਾਲ, ਗ੍ਰਸਤ ਮਾਂ ਤੋ ਨਵਜੰਮੇ ਬਚੇ ਨੂੰ ਅਤੇ ਸ਼ਰੀਰ ਉਤੇ ਟੈਟੂ ਬਣਵਾਉਣ ਨਾਲ ਫੈਲਦਾ ਹੈ।ਉਨ੍ਹਾਂ ਕਿਹਾ ਕਿ ਹੈਪੇਟਾਈਟਸ (ਕਾਲਾ ਪੀਲੀਆ) ਦਾ ਸਮੇਂ ਸਿਰ ਟੈਸਟ ਅਤੇ ਇਲਾਜ ਜਿੰਦਗੀ ਬਚਾ ਸਕਦਾ ਹੈ ਅਤੇ ਅੰਤ ਵਿੱਚ ਵਾਇਰਲ ਹੈਪੇਟਾਈਟਸ ਨੂੰ ਖਤਮ ਕਰ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਚੱਲ ਰਹੇ ਨੈਸ਼ਨਲ ਵਾਇਰਲ ਹੈਪਾਟਾਈਟਸ-ਸੀ ਪ੍ਰੋਗਰਾਮ ਅਧੀਨ ਹੈਪੇਟਾਈਟਸ-ਸੀ ਦੇ ਮਰੀਜਾਂ ਨੂੰ ਜਿਲ੍ਹਾ ਹਸਪਤਾਲ ਫਿਰੋਜਪੁਰ ਵਿਖੇ ਬਿਲਕੁਲ ਮੁਫਤ ਦਵਾਈਆਂ ਉਪਲਬਧ ਕਰਵਾਇਆ ਜਾ ਰਹੀਆਂ ਹਨ। ਇਸ ਪ੍ਰੋਗਰਾਮ ਅਧੀਨ ਜਿਲਾ ਫਿਰੋਜਪੁਰ ਦੇ 5981 ਹੈਪੇਟਾਈਟਸ-ਸੀ ਦੇ ਮਰੀਜ ਰਜਿਸਟਰਡ ਹੋ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਮਰੀਜ ਦਾ ਪੰਜਾਬ ਦਾ ਵਸਨੀਕ ਹੋਣਾ ਜਰੂਰੀ ਹੈ।
ਇਸ ਦੌਰਾਨ ਸਤਪਾਲ ਸਿੰਘ ਮ.ਪ.ਹ.ਵ (ਮੇਲ) ਨੇ ਹੈਪੇਟਾਈਟਸ ਬਿਮਾਰੀ ਤੋ ਬਚਾਅ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਹੈਪਾਟਾਈਟਸ ਬਿਮਾਰੀ ਤੋ ਬਚਾਅ ਲਈ ਨਸ਼ੀਲੇ ਟੀਕਿਆ ਦੀ ਵਰਤੋ ਨਾ ਕਰੋ, ਸੂਈਆਂ ਦਾ ਸਾਂਝਾ ਇਸਤੇਮਾਲ ਨਾ ਕਰੋ, ਸੁਰੱਖਿਅਤ ਸੰਭੋਗ ਅਤੇ ਕੰਡੋਮ ਦਾ ਇਸਤੇਮਾਲ ਕਰੋ, ਜਖਮਾਂ ਨੂੰ ਖੁੱਲਾ ਨਾ ਛੱਡੋ, ਸਰਕਾਰ ਤੋ ਮੰਜੂਰਸੁਦਾ ਬਲੱਡ ਬੈਂਕ ਤੋ ਹੀ ਮਰੀਜ ਲਈ ਟੈਸਟ ਕੀਤਾ ਖੂਨ ਵਰਤੋ ਵਿੱਚ ਲਿਆਓ, ਰੇਜਰ ਅਤੇ ਬੁਰਸ਼ ਸਾਂਝੇ ਨਾ ਕੀਤੇ ਜਾਣ।
ਇਸ ਮੋਕੇ ਜੈਨੇਸਿਸ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਰੀਸਰਚ, ਮੋਗਾ ਰੋਡ, ਫਿਰੋਜਪੁਰ ਦੇ ਵਿਦਿਆਰਥੀ ਅਤੇ ਸਟਾਫ ਕਾਫੀ ਮਾਤਰਾ ਵਿੱਚ ਸੀ।