ਹਾਈ ਕਮਾਨ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਭਾਈਚਾਰੇ ਨੂੰ ਮਾਣ ਸਤਿਕਾਰ ਦਿੱਤਾ – ਇੰਜ ਮੋਹਨ ਲਾਲ ਸੂਦ, ਚੇਅਰਮੈਨ 

MOHAN LAL SOOD
ਹਾਈ ਕਮਾਨ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਭਾਈਚਾਰੇ ਨੂੰ ਮਾਣ ਸਤਿਕਾਰ ਦਿੱਤਾ - ਇੰਜ ਮੋਹਨ ਲਾਲ ਸੂਦ, ਚੇਅਰਮੈਨ 

Sorry, this news is not available in your requested language. Please see here.

ਚਰਨਜੀਤ ਸਿੰਘ ਚੰਨੀ ਕੇਵਲ ਦਲਿਤ ਚਿਹਰਾ ਹੀ ਨਹੀਂ ਬਲਕਿ ਇਕ ਉਚ ਸਿੱਖਿਆ ਪ੍ਰਾਪਤ ਤਜਰਬੇਕਾਰ ਅਤੇ ਸਰਬ ਪ੍ਰਵਾਨਤ ਆਗੂ ਹੋਣ ਕਾਰਨ ਮੁੱਖ ਮੰਤਰੀ ਚੁਣੇ ਗਏ – ਇੰਜ ਮੋਹਨ ਲਾਲ ਸੂਦ, ਚੇਅਰਮੈਨ
ਰੂਪਨਗਰ 20 ਸਤੰਬਰ 2021
ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ, ਇੰਜ ਮੋਹਨ ਲਾਲ ਸੂਦ ਵਲੋਂ ਕਾਂਗਰਸ ਹਾਈ ਕਮਾਨ ਦੁਆਰਾ ਇਹ ਉਚ ਸਿੱਖਿਆ ਪ੍ਰਾਪਤ, ਤਜਰਬੇਕਾਰ ਅਤੇ ਸਰਬ ਪ੍ਰਵਾਨਤ ਦਲਿਤ ਆਗੂ, ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਇਤਹਾਸਿਕ ਫੈਸਲੇ ਦਾ ਸਵਾਗਤ ਕੀਤਾ ਗਿਆ ਵਧਾਈ ਦਿੱਤੀ ਗਈ।
ਚੇਅਰਮੈਨ ਇੰਜ ਸੂਦ ਨੇ ਬਿਆਨ ਜਾਰੀ ਕਰਦੇ ਕਿਹਾ ਕਿ ਪੰਜਾਬ ਵਿਚ ਦੂਜੀਆਂ ਰਾਜਨੀਤਕ ਪਾਰਟੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਵਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਵਲ ਦਿਖਾਵੇ ਦੀ ਰਾਜਨੀਤੀ ਕਰਦੇ ਹੋਏ ਦਲਿਤ ਚਿਹਰੇ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਜਦਕਿ ਸੱਚ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਿਚ ਆਪਣੀ ਸਰਕਾਰ ਵਿਚ ਕਿਸੇ ਵੀ ਦਲਿਤ ਆਗੂ ਨੂੰ ਹੁਣ ਤੱਕ ਉਪ ਮੁੱਖ ਮੰਤਰੀ ਤੱਕ ਨਹੀਂ ਬਣਾਇਆ ਗਿਆ ਇਸੇ ਤਰ੍ਹਾਂ ਅਕਾਲੀ ਦਲ ਵਲੋਂ ਵੀ ਕੇਵਲ ਫੋਕੇ ਬਿਆਨ ਦੇ ਕੇ ਹੀ ਅਨੁਸੂਚਿਤ ਜਾਤੀਆਂ ਨੂੰ ਵਰਗਲਾਉਣ ਦੀ ਰਾਜਨੀਤੀ ਕੀਤੀ ਜਾਂਦੀ ਹੈ ਅਕਾਲੀ ਦਲ ਵਲੋਂ ਹਮੇਸ਼ਾਂ ਆਪਣੇ ਪਰਿਵਾਰ ਦੀ ਪੁਸਤਪਨਾਹੀ ਕੀਤੀ ਜਾਂਦੀ ਰਹੀ ਹੈ ਅਤੇ ਆਪਣੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਨਹੀਂ ਬਣਾਇਆ। ਇਹ ਕੇਵਲ ਕਾਂਗਰਸ ਪਾਰਟੀ ਵਲੋਂ ਸ੍ਰੀ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪ੍ਰਤੱਖ ਸਬੂਤ ਦਿੱਤਾ ਹੈ ਕਿ ਸਿਰਫ ਕਾਂਗਰਸ ਪਾਰਟੀ ਹੀ ਦਲਿਤ ਭਾਈਚਾਰੇ ਦੇ ਹਿੱਤਾਂ ਦਾ ਖਿਆਲ ਰੱਖਦੀ ਹੈ।
ਚੇਅਰਮੈਨ ਨੇ ਅੱਗੇ ਦੱਸਿਆ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਵਲੋਂ ਹੀ ਪਹਿਲੀ ਵਾਰ ਪੰਜਾਬ ਵਿਚ ਅਨੁਸੂਚਿਤ ਜਾਤੀ ਕਾਰਪੋਰੇਸ਼ਨ ਵਲੋਂ ਦਿੱਤੇ ਗਏ 50,000/- ਰੁ ਦੇ ਕਰਜਿਆਂ ਨੂੰ ਮਾਫ ਕਰਦੇ ਹੋਏ ਪਹਿਲਾਂ 14260 ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 45.41 ਕਰੋੜ ਦੀ ਰਾਹਤ ਦਿੱਤੀ ਗਈ ਅਤੇ ਹੁਣ ਫਿਰ ਦੁਬਾਰਾ ਬਾਕੀ ਦੀਆਂ ਹੋਰ ਸਕੀਮਾਂ ਵਿਚ ਵੀ 50,000/- ਰੁ ਦੇ ਕਰਜੇ ਮਾਫ਼ ਕਰਦੇ ਹੋਏ 10151 ਲਾਭਪਾਤਰੀਆਂ ਨੂੰ 41.48 ਕਰੋੜ ਰੁਪਏ ਦੀ ਰਾਹਤ ਦਿੱਤੀ ਜਾ ਰਹੀ ਹੈ ਜਿਸ ਦੀ ਕਰਜਾ ਮਾਫੀ ਸਬੰਧੀ ਪ੍ਰਮਾਣ ਪੱਤਰ ਮਾਨਯੋਗ ਮੁੱਖ ਮੰਤਰੀ ਜੀ ਦੁਆਰਾ ਪ੍ਰਦਾਨ ਕਰਨ ਦਾ ਸਮਾਗਮ ਜਲਦੀ ਹੀ ਉਲੀਕਿਆ ਜਾਵੇਗਾ।
ਇਸ ਪ੍ਰਕਾਰ ਕਾਂਗਰਸ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ ਕੁਲ 24411 ਹਜਾਰ ਕਰਜਦਾਰਾਂ ਨੂੰ 86.89 ਕਰੋੜ ਰੁਪਏ ਦੀ ਰਾਹਤ ਦੇਣ ਦਾ ਬਹੁਤ ਵੱਡਾ ਇਤਹਾਸਿਕ ਕਦਮ ਚੁੱਕਿਆ ਗਿਆ ਹੈ। ਇੰਜ ਸੂਦ ਵਲੋਂ ਸ੍ਰੀ ਚੰਨੀ ਨੂੰ ਮੁੱਖ ਮੰਤਰੀ ਬਣਨ ਤੋਂ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਵਲੋਂ ਪੰਜਾਬ ਵਿਚ ਉਸਾਰੂ ਫੈਸਲੇ ਲੈ ਕੇ ਤਰੱਕੀ ਦੀ ਲੀਹ ਤੇ ਪਾਇਆ ਜਾਵੇਗਾ।