ਜੇਤੂਆਂ ਦਾ ਸਨਮਾਨ

Mr. Sarabjit Singh Toor District Education Officer Barnala
Mr. Sarabjit Singh Toor District Education Officer Barnala

Sorry, this news is not available in your requested language. Please see here.

ਬਰਨਾਲਾ, 13 ਮਈ 2022

ਸ.ਸ.ਸ.ਸ. ਠੀਕਰੀਵਾਲਾ ਮੁੰਡੇ (ਬਰਨਾਲਾ) ਵਿਖੇ ਲੜਕਿਆਂ ਤੇ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਰੱਸੀ ਟੱਪਣ ਅਤੇ ਬਾਸਕਟਬਾਲ  (ਸ਼ੂਟਿੰਗ) ਦੇ ਮੁਕਾਬਲੇ ਸ. ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਦੀ ਅਗਵਾਈ ਵਿੱਚ ਕਰਵਾਏ ਗਏ।

ਹੋਰ ਪੜ੍ਹੋ :-ਰੂਪਨਗਰ ਪੁਲਿਸ ਨੇ 7 ਪਿਸਟਲ ਤੇ 15 ਰੌਂਦ ਸਮੇਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ

ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ‘ਆਪ’ ਆਗੂ ਗੁਰਦੀਪ ਸਿੰਘ ਬਾਠ ਨੇ ਮੁਕਾਬਲਿਆਂ ਦੇ ਉੱਦਮ ਦੀ ਸ਼ਲਾਘਾ ਕੀਤੀ।ਇਹਨਾਂ ਮੁਕਾਬਲਿਆਂ ਵਿੱਚੋਂ ਰੱਸੀ ਟੱਪਣ (ਕੁੜੀਆਂ) ਵਿੱਚੋਂ ਪਹਿਲਾ ਸਥਾਨ ਸਪਸ ਜੀ.ਟੀ.ਬੀ. ਹੰਢਿਆਇਆ ਨੇ, ਦੂਸਰਾ ਸਥਾਨ ਸਪਸ ਰਾਮਗੜ੍ਹ, ਸਪਸ ਸੁਰਜੀਤਪੁਰਾ, ਰੱਸੀ ਟੱਪਣ (ਮੁੰਡੇ) ਵਿੱਚੋਂ ਪਹਿਲਾਂ ਸਥਾਨ ਸਪਸ ਕੱਟੂ ਦੂਸਰਾ ਸਥਾਨ ਸਪਸ ਹਮੀਦੀ ਅਤੇ ਬਾਸਕਟਬਾਲ ਥਰੋਅ ਦੇ ਮੁਕਾਬਲਿਆਂ ਵਿੱਚੋ ਪਹਿਲਾਂ ਸਥਾਨ ਤਪਾ ਪਿੰਡ, ਦੂਸਰਾ ਸਥਾਨ ਸਪਸ ਮਹਿਲ ਕਲਾਂ ਪ੍ਰਾਪਤ ਕੀਤਾ। ਇਸ ਮੌਕੇ ਜੇਤੂਆਂ ਨੂੰ ਨਕਦ ਰਾਸ਼ੀ, ਸਰਟੀਫ਼ਿਕੇਟ ਇਨਾਮ ਵਜੋਂ ਦਿੱਤੇ ਗਏ।