ਬਾਗਬਾਨੀ ਵਿਭਾਗ ਖੇਤੀ ਵਿੱਚ ਫਸਲੀ ਵਿਭਿੰਨਤਾ ਲਿਆਉਣ ਲਈ ਯਤਨਸ਼ੀਲ – ਬਰਾੜ

news makahni
news makhani

Sorry, this news is not available in your requested language. Please see here.

ਫਾਜ਼ਿਲਕਾ, 16 ਦਸੰਬਰ :- 

ਬਾਗਬਾਨੀ ਵਿਭਾਗ ਜ਼ਿਲ੍ਹੇ ਵਿੱਚ ਬਾਗਬਾਨੀ ਨਾਲ ਸਬੰਧਿਤ ਫਸਲਾਂ ਦੇ ਵਿਕਾਸ ਲਈ ਫਲਾਂ, ਸਬਜ਼ੀਆਂ ਅਤੇ ਫੁੱਲਾਂ ਅਧੀਨ ਵਧੇਰੇ ਰਕਬਾ ਲਿਆ ਕੇ ਖੇਤੀ ਵਿੱਚ ਫਸਲੀ ਵਿਭਿੰਨਤਾ ਲਿਆਉਣ ਲਈ ਯਤਨਸ਼ੀਲ ਹੈ। ਇਨਾਂ ਸ਼ਬਾਦਾਂ ਦਾ ਪ੍ਰਗਟਾਵਾ ਸ਼੍ਰੀ ਮਨਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਬਾਗਬਾਨੀ ਅਬੋਹਰ ਨੇ ਦਿੱਤੀ।
ਡਿਪਟੀ ਡਾਇਰੈਕਟਰ ਬਾਗਬਾਨੀ ਅਬੋਹਰ ਨੇ ਦੱਸਿਆ ਕਿ ਵਿਭਾਗ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਨਵੇਂ ਬਾਗ ਲਗਾਉਣ, ਪੋਲੀਹਾਊਸ, ਸ਼ੇਡ ਨੈੱਟ ਹਾਊਸ, ਵਿਅਕਤੀਗਤ ਅਤੇ ਕਮਿਊਨਿਟੀ ਵਾਟਰ ਸਟੋਰੇਜ਼ ਟੈਂਕ ਬਣਾਉਣ, ਪੈਕ ਹਾਊਸ, ਬਾਗਬਾਨੀ ਮਸ਼ੀਨੀਕਰਨ, ਪ੍ਰੀ-ਕੂਲਿੰਗ ਯੂਨਿਟ, ਕੋਲਡ ਰੂਮ ਆਦਿ ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਆਈ.ਐੱਨ.ਐੱਮ ਅਤੇ ਆਨ ਫਾਰਮ ਕੋਲਡ ਰੂਮ ਤੇ ਵੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਇਸ ਤੋਂ ਇਲਾਵਾ ਕਿਸਾਨ ਵੀਰ ਸਿਟਰਸ ਅਸਟੇਟ ਅਬੋਹਰ ਦਫ਼ਤਰ ਵਿਖੇ ਮਿੱਟੀ, ਪੱਤੇ ਅਤੇ ਪਾਣੀ ਦੇ ਸੈਂਪਲ ਵੀ ਟੈਸਟ ਕਰਵਾ ਸਕਦੇ ਹਨ।
ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਕਿਸਾਨ ਵੀਰ ਅਰਨੀਵਾਲਾ ਬਲਾਕ, ਜਲਾਲਾਬਾਦ (ਪੱ) ਬਲਾਕ ਅਤੇ ਪੰਜਕੋਸੀ ਸਰਕਲ ਲਈ ਸ਼੍ਰੀ ਸੁਖਜਿੰਦਰ ਸਿੰਘ, ਬਾਗਬਾਨੀ ਵਿਕਾਸ ਅਫਸਰ ਦੇ ਮੋਬਾਈਲ ਨੰਬਰ 98557-33969, ਖੂਈਆਂ ਸਰਵਰ ਬਲਾਕ ਅਤੇ ਸਰਕਲ ਅਬੋਹਰ-1 ਲਈ ਸ਼੍ਰੀ ਪਵਨ ਕੁਮਾਰ ਕੰਬੋਜ਼, ਬਾਗਬਾਨੀ ਵਿਕਾਸ ਅਫਸਰ ਦੇ ਮੋਬਾਈਲ ਨੰਬਰ 79864-15237, ਅਬੋਹਰ-2 ਸਰਕਲ ਲਈ ਮਿਸ ਰਮਨਦੀਪ ਕੌਰ, ਬਾਗਬਾਨੀ ਵਿਕਾਸ ਅਫਸਰ ਦੇ ਮੋਬਾਈਲ ਨੰਬਰ 99889-16435, ਬੱਲੂਆਣਾ ਸਰਕਲ ਲਈ ਸ਼੍ਰੀ ਸ਼ੌਪਤ ਸਹਾਰਨ, ਬਾਗਬਾਨੀ ਵਿਕਾਸ ਅਫਸਰ, ਮੋਬਾਈਲ ਨੰਬਰ 87290-38470, ਵਰਿਆਮ ਖੇੜਾ, ਸੀਤੋ ਗੁੰਨੋ ਸਰਕਲ ਅਤੇ ਫਾਜ਼ਿਲਕਾ ਬਲਾਕ ਲਈ ਸ਼੍ਰੀ ਨਵਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਨਾਲ ਉਹਨਾਂ ਦੇ ਮੋਬਾਈਲ ਨੰਬਰ 88378-96011 ਤੇ ਸੰਪਰਕ ਕਰ ਸਕਦੇ ਹਨ।

ਹੋਰ ਪੜ੍ਹੋ :- ਸਰਕਾਰੀ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਵੰਡੀਆਂ ਗਈਆਂ ਨਿਗਾਹ ਦੀਆਂ ਐਨਕਾਂ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ