ਇੰਦਰਜੀਤ ਸਿੰਘ ਗਰੇਵਾਲ ਨੇ ਵਣ ਰੇਂਜ ਅਫਸਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ

Sorry, this news is not available in your requested language. Please see here.

ਬਰਨਾਲਾ, 22 ਜੁਲਾਈ :- 

 

ਅੱਜ ਇੰਦਰਜੀਤ ਸਿੰਘ ਗਰੇਵਾਲ ਨੇ ਵਣ ਰੇਂਜ ਅਫਸਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਬਰਨਾਲਾ ਵਿਖੇ ਗੁਰਪਾਲ ਸਿੰਘ ਵਣ ਰੇਂਜ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਹ ਇਸ ਤੋਂ ਪਹਿਲਾਂ ਸਟੇਟ ਫਾਰੈਸਟ ਰਿਸਰਚ ਇੰਸਟੀਚਿਊਟ ਲਾਧੋਵਾਲ, ਲੁਧਿਆਣਾ ਅਤੇ ਵਣ ਰੇਂਜ ਅਫਸਰ ਰਾਮਪੁਰਾ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
ਅਹੁਦਾ ਸੰਭਾਲਣ ਮਗਰੋਂ ਸ. ਗਰੇਵਾਲ ਨੇ ਕਿਹਾ ਕਿ ਜ਼ਿਲਾ ਬਰਨਾਲਾ ’ਚ ਚੱਲ ਰਹੀ ਹਰਿਆਵਾਲ ਮੁਹਿੰਮ ਲਈ ਪੂਰੇ ਯਤਨ ਕਰਨਗੇ ਤਾਂ ਜੋ ਇਸ ਮੁਹਿੰਮ ਨੂੰ ਸਫਲਤਾ ਨਾਲ ਚਲਾ ਕੇ ਜ਼ਿਲੇ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ।

 

ਹੋਰ ਪੜ੍ਹੋ :-  ਸਰਕਾਰੀ ਆਈ ਟੀ ਆਈ (ਲੜਕੀਆਂ) ਗੁਰਦਾਸਪੁਰ ਵਿਖੇ 25 ਜੁਲਾਈ ਨੂੰ ਸਵੈ-ਰੋਜਗਾਰ ਕੈਂਪ ਲੱਗੇਗਾ