ਇੰਡਸ ਵਰਲਡ ਸਕੂਲ ਨੇ ਮਨਾਇਆ ਸਾਲਾਨਾ ਦਿਵਸ: ਇੰਦੁਤਸਵ ਯੁਰੋਫੀਆ-2022

Mr. Jaykrishna Singh Rowdy
ਇੰਡਸ ਵਰਲਡ ਸਕੂਲ ਨੇ ਮਨਾਇਆ ਸਾਲਾਨਾ ਦਿਵਸ: ਇੰਦੁਤਸਵ ਯੁਰੋਫੀਆ-2022

Sorry, this news is not available in your requested language. Please see here.

ਡਿਪਟੀ ਸਪੀਕਰ ਜੈਕ੍ਰਿਸ਼ਨ ਸਿੰਘ ਰੋੜੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ
ਕਿਹਾ! ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਬੇਹੱਦ ਸੰਵੇਦਨਸ਼ੀਲ ਹੈ
ਸਮਾਗਮ ਮੌਕੇ ਵਿਧਾਇਕ ਗੋਗੀ ਵੀ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਲ

ਲੁਧਿਆਣਾ, 17 ਦਸੰਬਰ 2022

ਇੰਡਸ ਵਰਲਡ ਸਕੂਲ ਵਲੋਂ ਅੱਜ ਆਪਣਾ ਸਾਲਾਨਾ ਦਿਵਸ ਬਹੁਤ ਉਤਸ਼ਾਹ ਅਤੇ ਚਮਕ ਨਾਲ ਇੱਕ ਸੱਭਿਆਚਾਰਕ ਸਮਾਗਮ ਵਜੋਂ ਮਨਾਇਆ ਜਿਸ ਵਿੱਚ ਸਾਰੇ ਸੱਭਿਆਚਾਰਾਂ ਦਾ ਮਿਸ਼ਰਣ ਦੇਖਣ ਨੂੰ ਮਿਲਿਆ। ਵਿਧਾਨ ਸਭਾ ਡਿਪਟੀ ਸਪੀਕਰ ਸ੍ਰੀ ਜੈਕ੍ਰਿਸ਼ਨ ਸਿੰਘ ਰੌੜੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਹੋਰ ਪੜ੍ਹੋ – ਸ਼ਹੀਦਾਂ ਦੀ ਸਮਾਧੀ ਆਸਫਵਾਲਾ ਵਿਖੇ 1971 ਦੀ ਜਿੱਤ ਦੀ ਯਾਦ ਵਿਚ 71 ਫੁੱਟ ਉਚੇ ਵਿਜੈ ਸੰਤਭ ਦਾ ਉਦਘਾਟਨ

ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਸ. ਜੈਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਇੰਡਸ ਵਰਲਡ ਸਕੂਲ ਨਿਸ਼ਚਿਤ ਤੌਰ ‘ਤੇ ਵਿਲੱਖਣ ਹੈ ਕਿਉਂਕਿ ਇਸ ਦਾ ਧਿਆਨ ਸਿਰਫ਼ ਬੱਚਿਆਂ ‘ਤੇ ਹੀ ਕੇਂਦਰਿਤ ਹੈ। ਉਨ੍ਹਾਂ ਸਕੂਲ ਵਿੱਚ ਦਿੱਤੀ ਜਾ ਰਹੀ ਨੈਤਿਕ ਕਦਰਾਂ ਕੀਮਤਾਂ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ। ਡਿਪਟੀ ਸਪੀਕਰ ਨੇ ਕਿਹਾ ਕਿ ਇੰਡਸ ਵਰਲਡ ਸਕੂਲ ਇੱਕ ਅਜਿਹਾ ਸਕੂਲ ਹੈ ਜੋ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਬੇਹੱਦ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਠੀਕ ਕਿਹਾ ਜਾਂਦਾ ਹੈ ਕਿ ਵਿੱਦਿਆ ਹੀ ਦੌਲਤ ਹੈ ਜੋ ਹਰ ਦੇਸ਼ ਦੇ ਭਵਿੱਖ ਦਾ ਫੈਸਲਾ ਕਰਦੀ ਹੈ, ਇਸੇ ਕਰਕੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਜਾ ਰਿਹਾ ਹੈ ਤਾਂ ਜੋ ਸੂਬੇ ਦੇ ਲੋਕ ਹੋਰ ਅਮੀਰ ਬਣ ਸਕਣ।ਇਸ ਮੌਕੇ ਇੰਡਸ ਵਰਲਡ ਸਕੂਲ ਦੇ ਐਮ.ਡੀ. ਸ੍ਰੀ ਦਵਿੰਦਰ ਭਸੀਨ, ਇੰਡਸ ਵਰਲਡ ਸਕੂਲ ਦੇ ਚੇਅਰਮੈਨ ਸ੍ਰੀ ਬਲਰਾਜ ਵੀ ਹਾਜ਼ਰ ਸਨ।ਪ੍ਰਿੰਸੀਪਲ ਸ੍ਰੀਮਤੀ ਨੀਤੂ ਡਾਂਡੀ ਨੇ ਮੁੱਖ ਮਹਿਮਾਨ ਸ. ਜੈਕ੍ਰਿਸ਼ਨ ਸਿੰਘ ਰੋੜੀ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੂੰ ਸਨਮਾਨਿਤ ਕੀਤਾ।

ਬਾਰ੍ਹਵੀਂ ਜਮਾਤ ਦੀ ਦਨਿਕਾ ਜੈਨ ਅਤੇ ਮਨਸਵੀ ਸਚਦੇਵਾ ਨੇ ਸ਼ੋਅ ਦਾ ਸੰਚਾਲਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਲਾਈਟਨਿੰਗ ਆਫ ਲੈਂਪ ਅਤੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਗਾਏ ਗਾਇਤਰੀ ਮੰਤਰ ਦੇ ਜਾਪ ਨਾਲ ਕੀਤੀ ਗਈ। ਇਸ ਉਪਰੰਤ ਇੰਡਸ ਵਰਲਡ ਸਕੂਲ ਲੁਧਿਆਣਾ ਦੀ ਪ੍ਰਿੰਸੀਪਲ ਸ੍ਰੀਮਤੀ ਨੀਤੂ ਡਾਂਡੀ ਨੇ ਸਾਰੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਮੁੱਖ ਮਹਿਮਾਨ ਨੂੰ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ।ਗਣੇਸ਼ ਵੰਦਨਾ, ਜਿਸ ਨੂੰ ਇੰਡਸ ਵਰਲਡ ਦੇ ਵਿਦਿਆਰਥੀਆਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਡਾਂਸ ਕਰਕੇ ਪੇਸ਼ ਕੀਤਾ, ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਪ੍ਰੋਗਰਾਮ, ਜਿਸ ਨੇ ਲਗਾਤਾਰ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ, ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਵਿਦਿਆਰਥੀਆਂ ਨੇ  ਕਠਪੁਤਲੀ ਨਾਚ ਪੇਸ਼ ਕੀਤੇ।  ਅੱਠਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਹ ਦਰਸਾਉਣ ਲਈ ਇੱਕ ਅੰਗਰੇਜ਼ੀ ਨਾਟਕ ਦਾ ਮੰਚਨ ਕੀਤਾ ਕਿ ਕਿਵੇਂ ਸਮਾਜ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਰਿਹਾ ਹੈ। ਛੋਟੇ ਬੱਚੇ ਆਪਣੇ ਦਿਲ ਨੂੰ ਛੂਹ ਲੈਣ ਵਾਲੀਆਂ ਪੇਸ਼ਕਾਰੀਆਂ ਦਿਖਾਉਣ ਲਈ ਰੈਂਪ ‘ਤੇ ਵਾਕ ਕਰਦੇ ਨਜ਼ਰ ਆਏ।

ਸ੍ਰੀਮਤੀ ਨੀਤੂ ਡਾਂਡੀ, ਪ੍ਰਿੰਸੀਪਲ ਇੰਡਸ ਵਰਲਡ ਸਕੂਲ, ਲੁਧਿਆਣਾ ਨੇ ਅਕਾਦਮਿਕ ਸਾਲ 2022-23 ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ।  ਫਿਰ ਡਾਂਡੀਆ ਨਾਚ ਨੇ ਸਾਰੇ ਮਹਿਮਾਨਾਂ ਨੂੰ ਉਤਸ਼ਾਹ ਨਾਲ ਭਰ ਦਿੱਤਾ। ਔਰਤ ਦੀ ਸ਼ਕਤੀ ਕੀ ਹੈ, ਜ਼ਿੰਦਗੀ ਵਿਚ ਸਿੱਖਿਆ ਦੀ ਕੀ ਮਹੱਤਤਾ ਹੈੈ  ਇਸ ਨੂੰ ਇੰਡਸ ਦੇ ਵਿਦਿਆਰਥੀਆਂ ਨੇ ਡਾਂਸ ਕਰਕੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ। ਹਿੰਦੀ ਨਾਟਕ ‘ਜ਼ਿੰਦਗੀ ਦੀ ਕਮਾਈ’ ਅਤੇ ਦੇਸ਼ ਭਗਤੀ ‘ਤੇ ਕੀਤੇ ਗਏ ਅਭਿਨੈ ਨੇ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦੀਆਂ ਅੱਖਾਂ ਨੂੰ ਹੰਝੂਆਂ ਨਾਲ ਭਰ ਦਿੱਤਾ। ਇਸ ਉਦਾਸ ਮਾਹੌਲ ਵਿੱਚ ਰੰਗਲਾ ਪੰਜਾਬ ਦੀ ਪੇਸ਼ਕਾਰੀ ਨੇ ਰੰਗ ਭਰ ਦਿੱਤਾ।

ਅੰਤ ਵਿੱਚ ਗ੍ਰੈਂਡ ਫਿਨਾਲੇ ਵਿਚ ਸਭ ਨੇ ਟਾਰਚ ਲਾਈਟਨਿੰਗ ਕੀਤੀ ਅਤੇ ਅਜਿਹਾ ਦ੍ਰਿਸ ਜਿਵੇਂ ਅਸਮਾਨ ਦੇ ਤਾਰੇ ਧਰਤੀ ਤੇ ਆ ਗਏ ਹੋਣ। ਆਪਣੇ ਬੱਚਿਆਂ ਦੇ ਅਤਿਅੰਤ ਆਤਮ ਵਿਸ਼ਵਾਸ ਦੇ ਨਾਲ ਪ੍ਰਦਰਸ਼ਨ ਕਰਦੇ ਦੇਖ ਮਾਂ ਬਾਪ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਸ੍ਰੀ ਮਤੀ ਨੀਤੂ ਡਾਂਡੀ ਜੀ ਪ੍ਰਿੰਸੀਪਲ ਇੰਡਸ ਵਰਲਡ ਸਕੂਲ ਨੇ ਸਾਰੇ ਆਏ ਮਹਿਮਾਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ।