ਇੰਡਸਟਰੀ ਏਰੀਆ ਫੇਜ਼ 9 ਅਤੇ ਪਿੰਡ ਕੰਬਾਲੀ ਵਿਖੇ ਸੜਕ ਸੁਰੱਖਿਆ ਨਿਯਮਾਂ ਸਬੰਧੀ ਲਗਾਇਆ ਸੈਮੀਨਾਰ

Road safety rules
Road safety rules

Sorry, this news is not available in your requested language. Please see here.

ਐਸ.ਏ.ਐਸ.ਨਗਰ, 12 ਜਨਵਰੀ 2023

ਅੱਜ ਸੀਨੀਅਰ ਕਪਤਾਨ ਪੁਲਿਸ ਸੰਦੀਪ ਗਰਗ, ਐਸ.ਪੀ ਟਰੈਫਿਕ ਜਗਜੀਤ ਸਿੰਘ , ਡੀ.ਐਸ. ਪੀ ਟ੍ਰੈਫਿਕ ਸ. ਮਹੇਸ਼ ਸੈਣੀ ਦੇ ਹੁਕਮਾਂ ਤਹਿਤ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵੱਲੋਂ 34ਵੇਂ ਸੜਕ ਸੁਰੱਖਿਆ ਸਪਤਾਹ 11 ਜਨਵਰੀ 2023 ਤੋਂ 17 ਜਨਵਰੀ 2023 ਦੇ ਸਬੰਧ ਵਿੱਚ ਸਵਰਾਜ ਇੰਜਣ ਕੰਪਨੀ ਨਾਲ ਮਿਲ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨਾਲ ਅਤੇ ਸਵਰਾਜ ਇੰਜਣ ਕੰਪਨੀ ਦੇ ਵਰਕਰਾਂ ਨਾਲ ਇੰਡਸਟਰੀ ਏਰੀਆ ਫੇਜ਼ 9 ਅਤੇ ਪਿੰਡ ਕੰਬਾਲੀ ਵਿਖੇ ਸੈਮੀਨਾਰ ਕੀਤਾ। ਇਸ ਨਾਲ ਕੰਪਨੀ ਵੱਲੋ ਪੈਂਪਲੇਟ ਵੰਡੇ ਅਤੇ ਲੜਕੀਆਂ ਨੂੰ ਫ਼ਰੀ ਹੈਲਮਟ ਵੰਡੇ ਗਏ।

ਹੋਰ ਪੜ੍ਹੋ – ਮਾਰੂਤੀ ਸੁਜ਼ੂਕੀ ਇੰਡੀਆ ਦੇ ਅਪ੍ਰੈਂਟਾਇਸਸ਼ਿਪ ਪ੍ਰੋਗਰਾਮ ਲਈ ਅਪਲਾਈ ਕਰਨ ਦਾ ਸੱਦਾ

ਇਸ ਦੇ ਨਾਲ ਟਰੈਫਿਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਅਤ ਬਾਰੇ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ।  ਦੋ ਪਹੀਆ ਵਾਹਨ ਤੇ ਹੈਲਮਟ ਪਾਉਣ ਬਾਰੇ, ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਬਾਰੇ, ਧੁੰਦਾਂ ਦੇ ਦਿਨਾਂ ਨੂੰ ਮੁੱਖ ਇੱਕ ਵਹੀਕਲ ਤੋਂ ਦੂਜੇ ਵਹੀਕਲ ਦਰਮਿਆਨ ਦੂਰੀ ਬਣਾ ਕੇ ਚੱਲਣ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ,ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਦੀ ਅਪੀਲ ਕੀਤੀ।  ਸਾਰੇ ਟਰੈਫਿਕ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰਨ ਬਾਰੇ ਤੋਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ। ਪੁਲਿਸ ਤੋਂ ਮਦਦ ਲੈਣ ਅਤੇ ਦੇਣ ਲਈ ਹੈਲਪਲਾਈਨ ਨੰਬਰ 112 ਅਤੇ 181 ਤੇ ਕਾਲ ਕਰਨ ਬਾਰੇ, ਇਸ ਦੇ ਨਾਲ ਸਾਈਬਰ ਕ੍ਰਾਈਮ ਲਈ 1930 ਤੇ ਕਾਲ ਕਰਨ ਬਾਰੇ ਜਾਣਕਾਰੀ ਦਿੱਤੀ।