ਸਵੈ ਇੱਛਤ ਆਧਾਰ ਤੇ ਵੋਟਰਾਂ ਤੋਂ ਆਧਾਰ ਕਾਰਡ ਲਿੰਕ ਕਰਨ/ਸੰਗ੍ਰਹਿ ਕਰਨ ਸਬੰਧੀ ਸੂਚਨਾ

news makahni
news makhani

Sorry, this news is not available in your requested language. Please see here.

ਐਸ.ਏ.ਐਸ. ਨਗਰ 30 ਜੁਲਾਈ :- 
ਭਾਰਤ ਚੋਣ ਕਮਿਸ਼ਨ  ਵੱਲੋਂ ਲੋਕ ਪ੍ਰਤੀਨਿਧਤਾ ਐਕਟ, 1950 ਵਿੱਚ ਵੋਟਰਾਂ ਅਤੇ ਨਾਗਰਿਕਾਂ ਦੁਆਰਾ ਆਧਾਰ ਨੰਬਰ ਦੇਣ ਲਈ ਸੋਧਾਂ ਕੀਤੀਆਂ ਗਈਆਂ ਹਨ।ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫ਼ਸਰ, ਐਸ.ਏ.ਐਸ ਨਗਰ, ਅਮਿਤ ਤਲਵਾੜ, ਵੱਲੋਂ ਦੱਸਿਆ ਗਿਆ ਕਿ ਵੋਟਰ ਰਜਿਸਟ੍ਰੇਸ਼ਨ ਰੂਲਜ 1960 (26 ਬੀ.) ਅਨੁਸਾਰ ਮੌਜੂਦਾ ਵੋਟਰਾਂ ਦੁਆਰਾ ਆਧਾਰ ਕਾਰਡ ਪ੍ਰਦਾਨ ਕਰਨ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਹਰ ਉਹ ਵਿਅਕਤੀ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੈ, ਉਹ ਵੋਟਰ ਪ੍ਰਮਾਣਿਕਤਾ  ਲਈ ਆਪਣਾ ਆਧਾਰ ਨੰਬਰ ਸੂਚਿਤ ਕਰ ਸਕਦਾ ਹੈ।
ਉਹਨਾਂ ਦੱਸਿਆ ਕਿ ਇਸ ਸਬੰਧੀ ਚੋਣ ਕਮਿਸ਼ਨ ਨੇ ਆਧਾਰ ਕਾਰਡ ਇੱਕਠੇ ਕਰਨ ਲਈ ਮਿਤੀ 01-08-2022 ਤੋਂ ਇੱਕ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ।ਇਸ ਸਬੰਧੀ  ਬੀ.ਐਲ.ਓਜ ਰਾਂਹੀ ਡੋਰ ਟੂ ਡੋਰ ਸਰਵੇ ਵੀ ਕਰਵਾਇਆ ਜਾਵੇਗਾ ।
ਵੋਟਰਾਂ ਨੂੰ ਆਧਾਰ ਕਾਰਡ ਦੀ ਸਵੈ-ਪ੍ਰਮਾਣਿਕਤਾ ਲਈ , NVSP (National voter service portal) and  VHA (Voter helpline App) ਤੇ ਸਹੂਲਤ ਦਿੱਤੀ ਜਾਵੇਗੀ। ਉਹ ਆਪਣੇ ਮੋਬਾਈਲ ਨੰਬਰ ਤੇ ਆਉਣ ਵਾਲੇ ਓ.ਟੀ.ਪੀ. ਦੀ ਵਰਤੋਂ ਕਰਕੇ ਆਪਣਾ ਆਧਾਰ ਆਨਲਾਈਨ ਪ੍ਰਮਾਣਿਤ ਕਰ ਸਕਦੇ ਹਨ  । ਜੇਕਰ ਆਨਲਾਈਨ ਪ੍ਰਮਾਣਿਕਤਾ ਫੇਲ ਹੋ ਜਾਂਦੀ ਹੈ ਤਾਂ ਉਹ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ  ਫਾਰਮ ਨੰ. 6 ਬੀ ਆਪਣੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਬੀ.ਐਲ.ਓ. ਪਾਸ ਜਮ੍ਹਾਂ ਕਰਵਾ ਸਕਦਾ ਹੈ। ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਰਾਂਹੀ ਇਕੱਤਰ ਕੀਤੇ ਜਾਣ ਵਾਲੇ ਆਧਾਰ ਵੇਰਵਿਆਂ ਨੂੰ ਹਦਾਇਤਾਂ ਅਨੁਸਾਰ ਮਾਸਕ ਕੀਤਾ ਜਾਵੇਗਾ।
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਤੀ 04 ਸਤੰਬਰ 2022 (ਐਤਵਾਰ) ਨੂੰ ਜਿ਼ਲ੍ਹਾ ਐਸ.ਏ.ਐਸ ਨਗਰ  ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਪਹਿਲਾਂ ਸਪੈਸਲ਼ ਕੈਂਪ ਲਗਾਇਆ ਜਾਵੇਗਾ। ਵੋਟਰ ਵੱਲੋਂ ਆਧਾਰ ਨੰਬਰ ਜਮ੍ਹਾਂ ਕਰਾਉਣ ਲਈ ਕੈਂਪ ਦੋਰਾਨ ਬੀ.ਐਲ.ਓ. ਪਾਸ  ਫਾਰਮ 6 ਬੀ ਮੌਜੂਦ ਹੋਵੇਗਾ ਅਤੇ ਇਹ ਫਾਰਮ ਕਮਿਸ਼ਨ ਦੀ ਵੈਬਸਾਈਟ ਐਨ.ਵੀ.ਐਸ.ਪੀ., ਵੀ.ਐਚ.ਏ. ਅਤੇ ਵੋਟਰ ਪੋਰਟਲ ਤੇ ਆਨਲਾਈਨ ਵੀ ਉਪਲੱਬਧ ਹੈ। ਆਧਾਰ ਪ੍ਰਾਪਤ ਕਰਨ ਦਾ ਉਦੇਸ਼ ਵੋਟਰਾਂ ਨੂੰ ਭਵਿੱਖ ਵਿਚ ਬਿਹਤਰ ਚੋਣ ਸੇਵਾਵਾਂ ਪ੍ਰਦਾਨ ਕਰਨਾ ਹੈ।
ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫ਼ਸਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਮੂਹ ਨਾਗਰਿਕਾਂ ਵੱਲੋਂ ਇਸ ਪ੍ਰੀਕਿਰਿਆ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਜਾਵੇ।