ਪਟਿਆਲਾ ਜ਼ਿਲ੍ਹੇ ਦੇ ਛੇ ਬਲਾਕਾਂ ‘ਚ ਹੋਏ ਦਿਲਚਸਪ ਖੇਡ ਮੁਕਾਬਲੇ

Sorry, this news is not available in your requested language. Please see here.

-ਐਥਲੈਟਿਕਸ, ਵਾਲੀਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਰੱਸਾ ਕੱਸੀ ਤੇ ਫੁੱਟਬਾਲ ਗੇਮਾਂ ‘ਚ ਹਜ਼ਾਰਾਂ ਖਿਡਾਰੀਆਂ ਨੇ ਹਿੱਸਾ ਲਿਆ

ਪਟਿਆਲਾ, 6 ਸਤੰਬਰ :-  

‘ਖੇਡਾਂ ਵਤਨ ਪੰਜਾਬ ਦੀਆਂ 2022’ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਛੇ ਬਲਾਕਾਂ ਵਿੱਚ ਸ਼ੁਰੂ ਹੋਈਆਂ ਦੂਜੇ ਦਿਨ ਦੀਆਂ ਖੇਡਾਂ ਐਥਲੈਟਿਕਸ, ਵਾਲੀਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਰੱਸਾ ਕੱਸੀ ਤੇ ਫੁੱਟਬਾਲ ਗੇਮਾਂ ਵਿੱਚ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ) ਦੇ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਬਲਾਕ ਸ਼ੰਭੂ ਕਲਾਂ ਵਿੱਚ ਟਗ ਆਫ਼ ਵਾਰ ਗੇਮ ਵਿੱਚ ਅੰਡਰ 21 ਲੜਕਿਆ ਤੇਪਲਾ, ਅੰਡਰ 21-40 ਮੈਨ ਢੀਂਡਸਾ, ਅੰਡਰ 21 ਲੜਕੀਆਂ ਤੇਪਲਾ ਅਤੇ ਅੰਡਰ 17 ਲੜਕੇ ਤੇਪਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਲੌਗ ਜੰਪ ਵਿੱਚ ਰੁਦਰਪ੍ਰਤਾਪ ਸਿੰਘ ਨੇ ਪਹਿਲਾ, ਜਗਰਨਜੋਤ ਸਿੰਘ ਨੇ ਦੂਜਾ ਅਤੇ ਮੋਹਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਲਾਕ ਸਮਾਣਾ ਨੈਸ਼ਨਲ ਸਟਾਇਲ ਕਬੱਡੀ ਅੰਡਰ 14 ਲੜਕਿਆਂ ਵਿੱਚ ਮਰਦਾਹੇੜੀ ਨੇ ਪਹਿਲਾ, ਅਸਰਪੁਰ ਚੁਪਕੀ ਨੇ ਦੂਜਾ ਅਤੇ ਸਹਿਜਪੁਰ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ।
ਬਲਾਕ ਪਾਤੜਾਂ ਵਿੱਚ ਵਾਲੀਬਾਲ ਅੰਡਰ 14 ਲੜਕੀਆਂ ਦੀ ਹੇਲੀਕਸ ਸਕੂਲ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਅੰਡਰ 17 ਵਿੱਚ ਹੈਲੀਕਸ ਸਕੂਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਨੂੰ 2-0 ਨਾਲ ਹਰਾਇਆ। ਅੰਡਰ 14 ਲੜਕਿਆਂ ਨੇ ਹੈਲਿਕਸ ਸਕੂਲ ਨੇ ਗੋਲਡਨ ਸਟਾਰ ਨੂੰ 2-0 ਨਾਲ ਹਰਾਇਆ। ਅੰਡਰ 17 ਹੈਲਿਕਸ ਸਕੂਲ ਨੇ ਸਰਕਾਰੀ ਮਿਡਲ ਸੈਕੰਡਰੀ ਸਕੂਲ ਚੁਨਾਗਰਾ ਨੂੰ 2-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ 21 ਲੜਕਿਆਂ ਵਿੱਚ ਮਦਰ ਇੰਡੀਆਂ ਸਕੂਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਨੂੰ 2-0 ਨਾਲ ਹਰਾਇਆ ।ਅੰਡਰ 21-40 ਮੈਨ ਕੀਰਤੀ ਕਾਲਜ ਨਿਆਲ ਨੇ ਘੱਗਾ ਨੂੰ 2-0 ਨਾਲ ਹਰਾਇਆ।
ਬਲਾਕ ਸਨੌਰ ਅੰਡਰ 14 ਖੋਹ ਖੋਹ ਲੜਕਿਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੌਰ ਦੀ ਟੀਮ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਨੇ ਦੂਜਾ ਅਤੇ ਸ਼ਹੀਦ ਭਗਤ ਸਿੰਘ ਕਲੱਬ ਸਨੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਵਿੱਚ ਗੁਰੂ ਤੇਗ ਬਹਾਦਰ ਸਟੇਡੀਅਮ ਬਹਾਦਰਗੜ੍ਹ, ਅੰਡਰ 21 ਲੜਕਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੌਰ ਅਤੇ ਅੰਡਰ 21-40 ਲੜਕਿਆਂ ਵਿੱਚ ਸਨੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਵਿੱਚ ਅੰਡਰ 14 ਸ਼ਹੀਦ ਉੱਦਮ ਸਿੰਘ ਸਟੇਡੀਅਮ, ਅੰਡਰ 17 ਵਿੱਚ ਸ਼ਹੀਦ ਉੱਦਮ ਸਿੰਘ ਗਰਾਊਂਡ ਅਤੇ ਅੰਡਰ 21 ਵਿੱਚ ਬਹਾਦਰਗੜ੍ਹ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਘਨੌਰ ਵਿੱਚ ਗੇਮ ਖੋਹ ਖੋਹ ਅੰਡਰ 14 ਲੜਕੀਆਂ ਸਲੇਮਪੁਰ ਅਤੇ ਘਨੌਰ ਯੂਨੀਵਰਸਿਟੀ ਸੈਂਟਰ ਵਿਚੋਂ ਘਨੌਰ ਯੂਨੀਵਰਸਿਟੀ ਸੈਂਟਰ ਜੇਤੂ ਰਿਹਾ। ਅੰਡਰ 17 ਲੜਕੀਆਂ ਵਿੱਚ ਜੈਸਪੁਰ ਨੂੰ ਹਰਾ ਕੇ ਘਨੌਰ ਨੇ ਜਿੱਤ ਪ੍ਰਾਪਤ ਕੀਤੀ। ਅੰਡਰ 14 ਲੜਕਿਆਂ ਵਿੱਚ ਸਾਹਲ ਸਕੂਲ ਨੂੰ ਯੂਨੀਵਰਸਿਟੀ ਸੈਂਟਰ ਨੇ 11-3 ਨਾਲ ਹਰਾਇਆ। ਗੇਮ ਫੁੱਟਬਾਲ ਅੰਡਰ 14 ਲੜਕੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਾਰਵਰ ਨੇ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪਾਲਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪਾਲਪੁਰ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਾਰਵਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਲੜਕੀਆਂ ਵਿੱਚ ਯੂਨੀਵਰਸਿਟੀ ਕਾਲਜ ਘਨੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪਾਲਪੁਰ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਰਾਵਰ ਨੇ ਤੀਜਾ ਸਥਾਨ ਹਾਸਲ ਕੀਤਾ।
ਬਲਾਕ ਰਾਜਪੁਰਾ ਵਿੱਚ ਗੇਮ ਵਾਲੀਬਾਲ ਅੰਡਰ 14 ਲੜਕਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੇਡਵਾਲ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਹਾਈ ਸਕੂਲ ਉਪਲਹੇੜੀ ਦੂਜਾ ਅਤੇ ਸਕੌਲਰ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਫੁੱਟਬਾਲ ਲੜਕਿਆਂ ਸਮਾਰਟ ਮਾਇੰਡ ਸਕੂਲ ਦੀ ਟੀਮ ਨੇ ਕਾਰਪੀਡੀਨੇਅਮ ਨੂੰ 13-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ 21 ਲੜਕਿਆਂ ਸਰਕਾਰੀ ਸਕੂਲ ਮਹਿੰਦਗੰਜ ਨੇ ਐਨ ਟੀ ਸੀ ਸਕੂਲ ਦੀ ਟੀਮ ਨੂੰ 1-0 ਨਾਲ ਹਰਾਇਆ।ਗੇਮ ਐਥਲੈਟਿਕਸ ਅੰਡਰ 14 ਵਿੱਚ 100 ਮੀਟਰ ਲੜਕਿਆਂ ਵਿੱਚ ਗੋਵਿੰਦਾ ਨੇ ਪਹਿਲਾ ਸਥਾਨ,ਗੁਰਦਾਸ ਸਿੰਘ ਨੇ ਦੂਜਾ ਅਤੇ ਪ੍ਰਿਤਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਵਿੱਚ ਹਰਵਿੰਦਰ ਸਿੰਘ ਨੇ ਪਹਿਲਾ,ਰੁਪਿੰਦਰ ਪਾਲ ਸਿੰਘ ਨੇ ਦੂਜਾ ਅਤੇ ਗੁਰਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 21 ਵਿੱਚ ਤਾਜ ਨੇ ਪਹਿਲਾ,ਸ਼ੁਭਮ ਸ਼ਰਮਾ ਨੇ ਦੂਜਾ ਅਤੇ ਕਮਲਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।