ਰੂਪਨਗਰ, 23 ਮਈ 2022
ਨਹਿਰੂ ਯੁਵਾਂ ਕੇਂਦਰ ਰੂਪਨਗਰ ਦੁਆਰਾ ਇੰਟਰਨੈਸ਼ਨਲ ਯੂਥ ਹੋਸਟਲ ਵਿਖੇ ਆਯੋਜਿਤ ਤਿੰਨ ਰੋਜ਼ਾ ‘ਇੰਨਵੈਸਟਰ ਐਜੂਕੇਸ਼ਨ ਅਵੈਅਰਨੈੱਸ ਐਂਡ ਪ੍ਰੋਟਕਸ਼ਨ ਪ੍ਰੋਗਰਾਮ’ ਦਾ ਟਰੇਨਿੰਗ ਕੈਂਪ ਅੱਜ ਸਮਾਪਤ ਹੋ ਗਿਆ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਨਹਿਰੂ ਯੁਵਾਂ ਕੇਂਦਰ ਸੰਗਠਨ ਪੰਜਾਬ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਸੈਣੀ ਨੇ ਕੈਂਪਰਾਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਸੰਬੋਧਨ ਕਰਦਿਆਂ ਸੁਰਿੰਦਰ ਸੈਣੀ ਨੇ ਕਿਹਾ ਕਿ ਨੌਜਵਾਨ ਸ਼ਕਤੀ ਨੂੰ ਨਾਪਿਆ ਜਾ ਤੋਲਿਆ ਨਹੀ ਜਾ ਸਕਦਾ ਬੱਸ ਲੋੜ ਹੁੰਦੀ ਹੈ ਇਸ ਸ਼ਕਤੀ ਨੂੰ ਸਹੀ ਦਿਸ਼ਾ ਤੇ ਦਸ਼ਾ ਦੇਣ ਦੀ।
ਹੋਰ ਪੜ੍ਹੋ :-ਰੀਜਨਲ ਸੈਟਰ , ਮੈਗਸੀਪਾ ਜਲੰਧਰ ਵੱਲੋ ਗਰੁੱਪ ਬੀ ਅਤੇ ਗਰੁੱਪ ਸੀ
ਉਨ੍ਹਾਂ ਕਿਹਾ ਕਿ ਨਹਿਰੂ ਯੁਵਾਂ ਕੇਂਦਰ ਨੌਜਵਾਨਾਂ ਨੂੰ ਵੱਖ ਵੱਖ ਪ੍ਰੋਗਰਾਮਾਂ ਰਾਂਹੀ ਸਮਾਜਿਕ ਤੇ ਉਨ੍ਹਾਂ ਦੇ ਵਿਅਕਤੀਗਤ ਵਿਕਾਸ ਲਈ ਜਾਗਰੂਕ ਕਰਨ ਵਿਚ ਯਤਨਸ਼ੀਲ ਹੈ। ਸੈਣੀ ਨੇ ਕਿਹਾਕਿ ਨਹਿਰੂ ਯੁਵਾ ਕੇਂਦਰ ਨੌਜਵਾਨਾਂ ਨੂੰ ਬੈਂਕਿੰਗ ਖੇਤਰ ਵਿਚ ਬੱਚਤ ਕਿਵੇ ਤੇ ਕਿਸ ਤਰਾਂ ਕੀਤੀ ਜਾ ਸਕਦੀ ਹੈ ਇਸ ਕੈਂਪ ਦਾ ਵੀ ਮਕਸੱਦ ਇਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾਕਿ ਪਿੰਡਾਂ ਦੇ ਵਿਕਾਸ ਵਿਚ ਹਿੱਸਾ ਪਾਉਣ ਲਈ ਯੂਥ ਕਲੱਬ ਦੇ ਜ਼ਰੀਏਂ ਆਪਣਾ ਯੋਗਦਾਨ ਪਾਉਣ ।ਸੈਣੀ ਨੇ ਕਿਹਾਕਿ ਅੱਜ ਲੋਕ ਆਪਣੇ ਅਧਿਕਾਰਾਂ ਦੀ ਗੱਲ ਕਰ ਰਹੇ ਹਨ ਪ੍ਰੰਤੂ ਸਾਡੀ ਸਮਾਜ ਨੂੰ ਵਧੀਆਂ ਬਨਾਉਣ ਲਈ ਕੀ ਡਿਊਟੀ ਬਣਦੀ ਹੈ ਜਿਸ ਨੂੰ ਸਮਝਣਾ ਬਹੁਤ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਕੈਂਪ ਵਿਚ ਹਾਜਰ ਨੌਜਵਾਨ ਲੜਕੇ ਲੜਕੀਆ ਦੇਸ਼ ਦਾ ਭਵਿੱਖ ਹਨ ਅਜਿਹੇ ਕੈਂਪ ਤਾਂ ਹੀ ਸਫ਼ਲ ਹੋ ਸਕਦੇ ਹਨ ਜੇਕਰ ਤੁਸੀ ਕੈਂਪ ਦੌਰਾਨ ਆਏ ਰਿਸੋਰਸ ਪਰਸਨ ਦੀਆਂ ਗੱਲਾਂ ਲੜ੍ਹ ਬੰਨ ਅੱਗੇ ਆਪੋ ਆਪਣੇ ਪਿੰਡਾਂ ਵਿਚ ਜਾ ਕੇ ਸ਼ੇਅਰ ਕਰੋਗੇ। ਜਿਲ੍ਹਾ ਯੂਥ ਕੋਆਰਡੀਨੇਟਰ ਪੰਕਜ ਯਾਦਵ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਜ਼ਿਲ੍ਹੇ ਅੰਦਰ ਨੌਜਵਾਨਾਂ ਨੂੰ ਵੱਖ ਵੱਖ ਪ੍ਰੋਗਰਾਮਾਂ ਰਾਂਹੀ ਵੱਖ ਵੱਖ ਸਮਾਜਿਕ ਮੁੱਦਿਆਂ ਤੇ ਦੇਸ਼ ਦੀ ਏਕਤਾਂ ਤੇ ਅਖੰਡਤਾਂ ਨੂੰ ਕਾਇਮ ਰੱਖਣ ਲਈ ਜਾਗਰੂਕ ਕਰਨ ਯਤਨਸ਼ੀਲ ਹੈ। ਉਨ੍ਹਾਂ ਕਿਹਾਕਿ ਇਸ ਤਿੰਨ ਰੋਜ਼ਾ ਕੈਂਪ ਵਿਚ ਬੈਕਿੰਗ ਸਿਸਟਮ ਨਾਲ ਜੁੜੀਆਂ ਬੱਚਤ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਵਿਸ਼ਾ ਮਾਹਰਾਂ ਵੱਲੋਂ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਅੱਜ ਟਰੇਨਿੰਗ ਦੇ ਪਹਿਲੇ ਦਿਨ ਸੀ.ਏ ਰਾਜੀਵ ਗੁਪਤਾ ਨੇ ਸ਼ੇਅਰ ਮਾਰਕੀਟ, ਸਾਹਿਲ ਵਿਜ਼ ਨੇ ਮਿਊਚਲ ਫੰਡ ਤੇ ਸੰਦੀਪ ਸੈਣੀ ਨੇ ਸਕਿੱਲ ਡਿਵੈਲਪਮੈਂਟ ਦੇ ਵਿਸ਼ੇ ‘ਤੇ ਕੈਪਰਾਂ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ‘ਤੇ ਸਾਬਕਾ ਕੋਆਰਡੀਨੇਟਰ ਸੁਖਦਰਸ਼ਨ ਸਿੰਘ,ਨੈਸ਼ਨਲ ਐਵਾਰਡੀ ਸਤਨਾਮ ਸਿੰਘ ਸੱਤੀ,ਯੋਗੇਸ਼ ਮੋਹਨ ਪੰਕਜ਼,ਸਟੇਟ ਐਵਾਰਡੀ ਯਸ਼ਵੰਤ ਬਸੀ, ਲਖਵੀਰ ਖਾਬੜਾ, ਨਾਟਕਾਰ ਅਵਿੰਦਰ ਸਿੰਘ ਰਾਜੂ, ਬਲਵਿੰਦਰ ਸਿੰਘ ਸੋਲਖੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ‘ਤੇ ਲੇਖਾਕਾਰ ਸਾਹਿਲ ਵਲੈਚਾ, ਯੋਗੇਸ਼ ਕੱਕੜ, ਐਨਵਾਈਸੀ ਕਿਰਨਦੀਪ, ਕੁਲਵਿੰਦਰ ਕੋਰ, ਜਸਪ੍ਰੀਤ ਸਿੰਘ ਭੱਟੀ, ਰਜਿੰਦਰ ਸਿੰਘ, ਜਸਵੀਰ ਕੋਰ, ਨਰਿੰਦਰ ਸਿੰਘ, ਹਰਪ੍ਰੀਤ ਕੋਰ ਤੇ ਰਮਨਦੀਪ ਸਿੰਘ ਆਦਿ ਹਾਜਰ ਸਨ।

हिंदी






