ਬੱਚਿਆਂ ਦੇ ਦਿਮਾਗੀ ਵਿਕਾਸ ਲਈ ਆਇਓਡੀਨ ਬਹੁਤ ਜ਼ਰੂਰੀ : ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ

ਗੁਰਿੰਦਰਬੀਰ ਕੌਰ
ਬੱਚਿਆਂ ਦੇ ਦਿਮਾਗੀ ਵਿਕਾਸ ਲਈ ਆਇਓਡੀਨ ਬਹੁਤ ਜ਼ਰੂਰੀ : ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ

Sorry, this news is not available in your requested language. Please see here.

ਆਇਓਡੀਨ ਦੀ ਘਾਟ ਨਾਲ ਥਾਇਰਾਇਡ ਦਾ ਖ਼ਤਰਾ 
ਨਵਾਂਸ਼ਹਿਰ, 21 ਅਕਤੂਬਰ 2021
ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੀ ਰਹਿਨੁਮਾਈ ਹੇਠ ਅੱਜ ਕਮਿਊਨਿਟੀ ਹੈਲਥ ਸੈਂਟਰ ਸੜੋਆ ਵਿਖੇ ਵਿਸ਼ਵ ਆਇਓਡੀਨ ਘਾਟ ਸਬੰਧੀ ਦਿਵਸ ਮਨਾਇਆ ਗਿਆ।

ਹੋਰ ਪੜ੍ਹੋ :-ਘੱਟ ਗਿਣਤੀ ਵਰਗ ਅਤੇ ਕਮਜੋਰ ਵਰਗਾਂ ਦੀਆਂ ਸਕੀਮਾਂ ਨੂੰ ਮੁੜ ਸ਼ੁਰੂ ਕਰਵਾਉਣ ਸੰਬੰਧੀ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਆਇਓਡੀਨ ਮਨੁੱਖੀ ਸਰੀਰ ਦੇ ਲਈ ਬਹੁਤ ਜ਼ਰੂਰੀ ਤੱੱਤ ਹੈ, ਜਿਸ ਤੋਂ ਬਿਨਾਂ ਸਰੀਰ ਦੇ ਅੰਦਰ ਕਈ ਤਰ੍ਹਾਂ ਦੀਆਂ ਕਮੀਆਂ ਹੋ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਆਇਓਡੀਨ ਦੀ ਘਾਟ ਕਾਰਨ ਮਰੀਜ਼ਾਂ ‘ਚ ਗਿਲ੍ਹੜ ਰੋਗ ਹੋਣ ਦੇ ਨਾਲ-ਨਾਲ ਥਾਇਰਾਇਡ ਦੀ ਸਮੱਸਿਆ, ਗਰਭ ਵਿਚ ਪਲ ਰਹੇ ਬੱਚੇ ਦੇ ਮਾਨਸਿਕ ਵਿਕਾਸ ‘ਚ ਕਮੀ, ਉਨ੍ਹਾਂ ਦੇ ਅੰਨ੍ਹਾਪਣ, ਬੋਲਾਪਣ ਤੇ ਗੂੰਗਾਪਣ ਆਦਿ ਨਾਲ ਪੈਦਾ ਹੋਣ ਵਰਗੀਆਂ ਦਿੱਕਤਾਂ ਆ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਆਇਓਡੀਨ ਦੀ ਲੋੜ ਨੂੰ ਵੇਖਦਿਆਂ ਲੂਣ ਵਿਚ ਇਸ ਨੂੰ ਮਿਲਾਉਣ ਦਾ ਆਦੇਸ਼ ਦਿੱਤਾ ਹੈ ਤਾਂ ਜੋ ਸਾਰਿਆਂ ਨੂੰ ਲੋੜੀਂਦਾ ਆਇਓਡੀਨ ਮਿਲ ਸਕੇ, ਪਰ ਸਾਡੀ ਲੂਣ ਨੂੰ ਰੱਖਣ ਦੀ ਲਾਪ੍ਰਵਾਹੀ ਕਾਰਨ ਇਸ ਵਿੱਚੋਂ ਆਇਓਡੀਨ ਖਤਮ ਹੋ ਜਾਂਦਾ ਹੈ ਅਤੇ ਸਰੀਰ ਤੱਕ ਨਹੀਂ ਪਹੁੰਚਦਾ । ਇਸ ਲਈ ਜ਼ਰੂਰੀ ਹੈ ਕਿ ਆਇਓਡੀਨ ਵਾਲੇ ਲੂਣ ਦੀ ਸਹੀ ਸਾਂਭ-ਸੰਭਾਲ ਕੀਤੀ ਜਾਵੇ। ਲੂਣ ਬਣਾਉਣ ਵਾਲੀ ਹਰ ਕੰਪਨੀ ਵੱਲੋਂ ਪੈਕੇਟ ‘ਤੇ ਇਹ ਲਿਖਿਆ ਜਾਂਦਾ ਹੈ ਕਿ ਇਸ ਵਿਚ ਆਇਓਡੀਨ ਮਿਲਿਆ ਹੋਇਆ ਹੈ ਅਤੇ ਪੈਕੇਟ ‘ਤੇ ਬਣਿਆ ਉਗਦਾ ਸੂਰਜ ਇਸਦੇ ਆਇਓਡਾਇਜਡ ਹੋਣ ਦੀ ਨਿਸ਼ਾਨੀ ਹੈ। ਲੂਣ ਦਾ ਪੈਕਟ ਖਾਸ ਮੋਟਾਈ ਵਾਲਾ ਹੁੰਦਾ ਹੈ, ਜੋ ਆਇਓਡੀਨ ਨੂੰ ਹਵਾ ਵਿਚ ਉੱਡਣ ਤੋਂ ਰੋਕਦਾ ਹੈ। ਇਸ ਲਈ ਘਰਾਂ ਵਿਚ ਲੂਣ ਦੇ ਪੈਕਟ ਨੂੰ ਹੀ ਪਲਾਸਟਿਕ ਦੇ ਏਅਰ ਟਾਇਟ ਡਿੱਬੇ ‘ਚ ਰੱਖਿਆ ਜਾਵੇ ਅਤੇ ਲੋੜ ਪੈਣ ‘ਤੇ ਲੂਣ ਉਸ ਪੈਕਟ ਵਿਚੋਂ ਹੀ ਕੱਢਿਆ ਜਾਵੇ। ਐਨਾ ਹੀ ਨਹੀਂ, ਸਬਜ਼ੀ ਜਾਂ ਹੋਰ ਖਾਣ ਵਾਲੀਆਂ ਚੀਜ਼ਾਂ ਪਕਾਉਣ ਸਮੇਂ ਲੂਣ ਖਾਣਾ ਪੱਕਣ ਵੇਲੇ ਸਭ ਤੋਂ ਅਖੀਰ ‘ਚ ਪਾਓ, ਤਾਂ ਜੋ ਆਇਓਡੀਨ ਉਬਾਲੇ ਨਾਲ ਉੱਡ ਨਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ ਗੁਰਿੰਦਰਜੀਤ ਸਿੰਘ ਅਤੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।