ਜਲ ਸ਼ਕਤੀ ਅਭਿਆਨ: ਕੇਂਦਰੀ ਟੀਮ ਵੱਲੋਂ ਪਿੰਡ ਮੂੰਮ ’ਚ ਰੂਫ ਟੌਪ ਪਿਟਸ ਦਾ ਜਾਇਜ਼ਾ

Sorry, this news is not available in your requested language. Please see here.

—ਵਾਤਾਵਰਣ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਾਉਣ ’ਤੇ ਜ਼ੋਰ

ਮਹਿਲ ਕਲਾਂ/ਬਰਨਾਲਾ,  10 ਜੁਲਾਈ :- 

ਜਲ ਸ਼ਕਤੀ ਅਭਿਆਨ ਤਹਿਤ ਕੇਂਦਰੀ ਟੀਮ ਵੱਲੋਂ ਅੱੱਜ ਦੂਜੇ ਦਿਨ ਜ਼ਿਲਾ ਬਰਨਾਲਾ ਦਾ ਦੌਰਾ ਕੀਤਾ ਗਿਆ ਅਤੇ ਸਕੂਲਾਂ ’ਚ ਪਾਣੀ ਰੀਚਾਰਜ ਸਿਸਟਮ ਅਤੇ ਪੌਦੇ ਲਾਉਣ ਦੀ ਮੁਹਿੰਮ ਦਾ ਜਾਇਜ਼ਾ ਲਿਆ ।
ਇਸ ਟੀਮ ਵਿੱੱਚ ਪੁੱਜੇ ਪੇਂਡੂ ਵਿਕਾਸ ਮੰਤਰਾਲੇ ਦੇ ਵਧੀਕ ਸੈਕਟਰੀ ਚਰਨਜੀਤ ਸਿੰਘ ਅਤੇ ਜਲ ਸ਼ਕਤੀ ਅਭਿਆਨ ਦੇ ਸੁਨੀਲ ਪਿੱਲਯ ਵੱਲੋਂ ਜਿੱਥੇ ਪਿੰਡ ਸੱਦੋਵਾਲ ’ਚ 2 ਏਕੜ ਖੇਤਰ ’ਚ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਗਈ, ਉਥੇ ਪਿੰਡ ਮੂੰਮ ’ਚ ਰੂਫ ਟੌਪ ਹਾਰਵੈਸਟਿੰਗ ਸਿਸਟਮ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਵੀਰ ਸਿੰਘ ਨੇ ਟੀਮ ਨੂੰ ਦੱਸਿਆ ਕਿ ਜ਼ਿਲੇ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਦੀ ਅਗਵਾਈ ’ਚ ਪੌਦੇ ਲਾਉਣ ਦੀ ਮੁਹਿੰਮ ਸ਼ਰੂ ਕੀਤੀ ਗਈ ਹੈ, ਜਿਸ ਤਹਿਤ ਟੋਏ ਪੁੱਟਣ ਦਾ ਕੰਮ ਜਾਰੀ ਹੈ ਅਤੇ 20 ਜੁਲਾਈ ਨੂੰ ਇਕ ਲੱਖ ਬੂਟੇ ਲਾਉਣ ਦਾ ਟੀਚਾ ਹੈ। ਇਸੇ ਮੁਹਿੰਮ ਤਹਿਤ ਸੱਦੋਵਾਲ ’ਚ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ ਟੀਮ ਵੱਲੋਂ ਪਿੰਡ ਮੂੰਮ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕਰਕੇ ਛੱਤਾਂ ਦੇ ਪਾਣੀ ਨੂੰ ਰੀਚਾਰਜ ਕਰਨ ਦੇ ਰੂਫ ਟੌਪ ਹਾਰਵੈਸਟਿੰਗ ਪ੍ਰਾਜੈਕਟ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਹਰ ਸਕੂਲ ਨੂੰ ਪਾਣੀ ਰੀਚਾਰਜ ਕਰਨ ਦੇ ਸਿਸਟਮ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਓ ਕੁਲਦੀਪ ਸਿੰਘ, ਮਗਨਰੇਗਾ ਤੋਂ ਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।

 

ਹੋਰ ਪੜ੍ਹੋ :-  ਨੈਸ਼ਨਲ ਫਿਸ਼ ਫਾਰਮਰਜ਼ ਡੇ ਮੱਛੀ ਪੂੰਗ ਫਾਰਮ ਹਯਾਤਨਗਰ ਜਿਲ੍ਹਾ ਗੁਰਦਾਸਪੁਰ ਵਿਖੇ ਮਨਾਇਆ ਗਿਆ