ਜਲਿਆਂਵਾਲਾ ਬਾਗ ਆਮ ਨਾਗਰਿਕ ਸਵੇਰ ਦੀ ਸੈਰ ਲਈ ਗਰਮੀਆਂ ਵਿੱਚ ਸਵੇਰ 6 ਵਜੇ ਅਤੇ ਸਰਦੀਆਂ ਵਿੱਚ ਸਵੇਰ 7 ਵਜੇ ਖੁੱਲੇਗਾ -ਜਿਲ੍ਹਾ ਮੈਜਿਸਟਰੇਟ

Sorry, this news is not available in your requested language. Please see here.

 

ਅੰਮ੍ਰਿਤਸਰ, 18 ਮਈ :-  ਆਮ ਨਾਗਰਿਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਕਿ ਜਲਿਆਂਵਾਲਾ ਬਾਗ ਵਿੱਚ ਪ੍ਰਾਈਵੇਟ ਠੇਕੇਦਾਰ ਵੱਲੋਂ ਆਵਾਜਾਈ ਦਾ ਸਮਾਂ ਸਵੇਰ 9 ਵਜੇ ਅਤੇ ਸ਼ਾਮ ਬੰਦ ਕਰਨ ਦਾ ਸਮਾਂ 8:15 ਵਜੇ ਰੱਖਿਆ ਗਿਆ ਹੈ ਜਿਸ ਨਾਲ ਰੋਜਮਰਾ ਸੈਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ।

ਇਸ ਸਬੰਧੀ ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਸੀ:ਆਰ:ਪੀ:ਸੀ ਦੀ ਧਾਰਾ 133 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਆਮ ਨਾਗਰਿਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੀ ਸੈਰ ਲਈ ਗਰਮੀਆਂ ਵਿੱਚ ਸਵੇਰੇ 6 ਵਜੇ ਅਤੇ ਸਰਦੀਆਂ ਵਿੱਚ ਸਵੇਰੇ 7 ਜਲਿਆਂਵਾਲਾ ਬਾਗ ਖੋਲਣ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਸ਼ਾਮ ਨੂੰ ਜਲਿਆਂਵਾਲਾ ਬਾਗ ਬੰਦ ਕਰਨ ਦਾ ਸਮਾਂ 8:30 ਵਜੇ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਫਿਟ ਇੰਡੀਆ ਦਾ ਨਾਅਰਾ ਦਿੱਤਾ ਗਿਆ ਹੈ ਜਿਸ ਨਾਲ ਹਰ ਨਾਗਰਿਕ ਨੂੰ ਆਪਣੀ ਸਿਹਤ ਤੰਦਰੁਸਤ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਅਤੇ ਜਲਿਆਂਵਾਲਾ ਬਾਗ ਵਿੱਚ ਆਮ ਨਾਗਰਿਕ ਸਵੇਰ ਅਤੇ ਸ਼ਾਮ ਦੀ ਸੈਰ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਨ।

ਸ੍ਰੀ ਸੂਦਨ ਨੇ ਸਪਸ਼ਟ ਕੀਤਾ ਕਿ ਜਲਿਆਂਵਾਲੇ ਬਾਗ ਮਿਊਜੀਅਮ ਅਤੇ ਗੈਲਰੀ ਆਪਣੇ ਤਹਿਸ਼ੁਦਾ ਸਮੇਂ ਤੇ ਖੋਲੇ ਜਾਣਗੇ।

 

ਹੋਰ ਪੜ੍ਹੋ :-  ਕਮਿਸਨਰੇਟ ਪੁਲਿਸ ਅੰਮ੍ਰਿਤਸਰ ਦੇ ਟਰੈਫਿਕ ਵਿੰਗ ਵੱਲੋ ਸੜਕ ਸੁਰੱਖਿਅ ਨਿਯਮਾਂ ਅਤੇ ਸੇਫ ਸਕੂਲ ਵਾਹਨ ਪਾਲਿਸੀ ਪ੍ਰਤੀ ਕੀਤਾ ਜਾਗਰੂਕਤਾ