ਜਸਵਿੰਦਰ ਕੌਰ ਦੀ ਪ੍ਰਾਪਤੀ ਨੇ ਪੂਰੇ ਸੂਬੇ ਦਾ ਮਾਣ ਵਧਾਇਆ: ਮੀਤ ਹੇਅਰ  

Sorry, this news is not available in your requested language. Please see here.

*ਖੇਡ ਮੰਤਰੀ ਨੇ ਨੈੱਟਬਾਲ ‘ਚ ਬਾਉਲ ਵਿੰਨਰ ਤਗਮਾ ਲਿਆਉਣ ਵਾਲੀ ਧਨੌਲਾ ਖੁਰਦ ਦੀ ਜਸਵਿੰਦਰ ਨੂੰ ਦਿੱਤੀ ਮੁਬਾਰਕਬਾਦ  
*ਖੇਡ ਮੰਤਰੀ ਵੱਲੋਂ ਓਐਸਡੀ ਨੇ ਪਰਿਵਾਰ ਨੂੰ ਮਿਲ ਕੇ ਦਿੱਤੀ ਵਧਾਈ  
ਧਨੌਲਾ/ਬਰਨਾਲਾ, 16 ਸਤੰਬਰ  :- 
 ਸਿੰਘਾਪੁਰ ‘ਚ 12ਵੀਂ ਨੈੱਟਬਾਲ ਏਸ਼ੀਅਨ ਚੈਂਪੀਅਨਸ਼ਿਪ ‘ਚ ਬਾਉਲ ਵਿੰਨਰ ਤਗਮਾ ਹਾਸਿਲ ਕਰਨ ਵਾਲੀ ਭਾਰਤੀ ਟੀਮ ਵਿਚ ਸ਼ਾਮਲ ਪੰਜਾਬ ਦੀ ਇਕਲੌਤੀ ਨੈੱਟਬਾਲ ਖਿਡਾਰਨ ਜਸਵਿੰਦਰ ਕੌਰ ਆਸ਼ੂ ਨੇ ਜਿੱਥੇ ਪੂਰੇ ਸੂਬੇ ਦਾ ਮਾਣ ਵਧਾਇਆ ਹੈ, ਉੱਥੇ ਜ਼ਿਲ੍ਹਾ ਬਰਨਾਲਾ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਚਮਕਾਇਆ ਹੈ।
ਇਹ ਪ੍ਰਗਟਾਵਾ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ। ਉਨ੍ਹਾਂ ਜਿਥੇ ਬਰਨਾਲਾ ਪੁਲੀਸ ‘ਚ ਸੇਵਾਵਾਂ ਨਿਭਾਅ ਰਹੀ ਧਨੌਲਾ ਖੁਰਦ ਦੀ ਜੰਮਪਲ ਹੈੱਡ ਕਾਂਸਟੇਬਲ ਜਸਵਿੰਦਰ ਕੌਰ ਆਸ਼ੂ ਨੂੰ ਮੁਬਾਰਕਬਾਦ ਦਿੱਤੀ, ਉਥੇ ਕਿਹਾ ਕਿ ਅਨੇਕਾਂ ਔਕੜਾਂ ਦੇ ਬਾਵਜੂਦ ਨੈੱਟਬਾਲ ‘ਚ ਕੌਮਾਂਤਰੀ ਪੱਧਰ ‘ਤੇ ਮਾਣ ਹਾਸਿਲ ਕਰਨ ਵਾਲੀ ਜਸਵਿੰਦਰ ਪੰਜਾਬ ਦੀਆਂ ਹੋਰਨਾਂ ਲੜਕੀਆਂ ਤੇ ਖਿਡਾਰਨਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੁਨਰ ਤਰਾਸ਼ਣ ਲਈ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਲਈ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਆਉਂਦੇ ਸਮੇਂ ਨਵੀਂ ਖੇਡ ਨੀਤੀ ਵੀ ਲਿਆਂਦੀ ਜਾਵੇਗੀ।
ਇਸ ਮੌਕੇ ਖੇਡ ਮੰਤਰੀ ਦੇ ਓਐੱਸਡੀ  ਹਸਨਪ੍ਰੀਤ ਭਾਰਦਵਾਜ ਵੱਲੋਂ ਧਨੌਲਾ ਖੁਰਦ ਪੁੱਜ ਕੇ ਜਸਵਿੰਦਰ ਕੌਰ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਆਉਂਦੇ ਸਮੇਂ ਵਿੱਚ ਵੀ ਕੌਮਾਂਤਰੀ ਮਾਣ ਹਾਸਲ ਕਰਨ ਵਾਸਤੇ ਸ਼ੁੱਭਕਾਮਨਾਵਾਂ ਦਿੱਤੀਆਂ।
 ਜ਼ਿਕਰਯੋਗ ਹੈ ਕਿ ਪਿੰਡ ਧਨੌਲਾ ਖੁਰਦ ਦੀ ਜੰਮਪਲ ਜਸਵਿੰਦਰ ਕੌਰ ਪੁੱਤਰੀ ਜੋਗਿੰਦਰ ਸਿੰਘ ਬਰਨਾਲਾ ਪੁਲੀਸ ਲਾਈਨ ਵਿਖੇ ਹੈੱਡ ਕਾਂਸਟੇਬਲ ਵਜੋਂ ਸੇਵਾਵਾਂ ਨਿਭਾ ਰਹੀ ਹੈ। ਜਸਵਿੰਦਰ ਕੌਰ ਨੇ ਦੱਸਿਆ ਉਸ ਨੇ ਘਰ ਦੀਆਂ ਤੰਗੀਆਂ ਤਰੁੱਟੀਆਂ ਦੇ ਬਾਵਜੂਦ ਖੇਡ ਪ੍ਰਤੀ ਜਨੂੰਨ ਘਟਣ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਉਹ ਅੱਠਵੀਂ ਕਲਾਸ ਤੱਕ ਬੈਸਟ ਅਥਲੀਟ ਰਹੀ, ਜਿਸ ਨੇ ਕਿ ਨੌਵੀਂ ਕਲਾਸ ਤੋਂ ਨੈੱਟਬਾਲ ਖੇਡਣੀ ਸ਼ੁਰੂ ਕੀਤੀ। ਉਸ ਦੀ ਟੀਮ ਨੇ 2011-12 ‘ਚ ਨੈਸ਼ਨਲ ਖੇਡਾਂ ਵਿਚ ਬਰੌਨਜ਼ ਮੈਡਲ, 2013-14 ‘ਚ ਪਟਨਾ ਵਿਖੇ ਹੋਈਆਂ ਨੈਸ਼ਨਲ ਖੇਡਾਂ ‘ਚ ਸਿਲਵਰ ਮੈਡਲ, ਕੇਰਲਾ ਵਿਖੇ ਹੋਈਆਂ ਨੈਸ਼ਨਲ ਖੇਡਾਂ ‘ਚ ਤੀਜਾ ਸਥਾਨ ਹਾਸਿਲ ਕੀਤਾ। ਮਲੇਸ਼ੀਆ ਵਿਖੇ ਹੋਈਆਂ ਏਸ਼ੀਅਨ ਯੂਥ ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ, 2014 ‘ਚ ਸਿੰਗਾਪੁਰ ‘ਚ ਨੌਵੀਂ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। 2016 ਇਸ ਵਿੱਚ ਜਸਵਿੰਦਰ ਪੰਜਾਬ ਪੁਲੀਸ ਵਿੱਚ ਭਰਤੀ ਹੋਈ ਤੇ ਇਸ ਤੋਂ ਮਗਰੋਂ ਵੀ ਕੌਮੀ ਪੱਧਰ ‘ਤੇ ਲਗਾਤਾਰ ਜਿੱਤਾਂ ਹਾਸਲ ਕੀਤੀਆਂ। ਜਸਵਿੰਦਰ ਕੌਰ 15 ਦੇ ਕਰੀਬ ਸਟੇਟ ਅਤੇ 12 ਦੇ ਕਰੀਬ ਨੈਸ਼ਨਲ ਖੇਡ ਚੁੱਕੀ ਹੈ।
ਜਸਵਿੰਦਰ ਕੌਰ ਨੇ ਦੱਸਿਆ ਕਿ  ਹੁਣ 3 ਤੋਂ 11 ਸਤੰਬਰ ਤਕ ਸਿੰਗਾਪੁਰ ਵਿਖੇ ਕੋਈ ਬਾਰ੍ਹਵੀਂ ਏਸ਼ੀਅਨ ਨੈੱਟਬਾਲ ਚੈਂਪੀਅਨਸ਼ਿਪ ਵਿਚ ਟੀਮ ਨੇ ਬਾਉਲ ਵਿੰਨਰ ਦਾ ਖਿਤਾਬ  ਹਾਸਲ ਕੀਤਾ ਹੈ।  ਓਹ ਭਾਰਤੀ ਟੀਮ ਵਿਚ ਚੁਣੀ ਜਾਣ ਵਾਲੀ ਪੰਜਾਬ ਦੀ ਇਕਲੌਤੀ ਖਿਡਾਰਨ ਹੈ। ਇਸ ਮੌਕੇ ਉਸ ਨੇ ਕਿਹਾ ਕਿ ਉਸ ਦੀ ਪ੍ਰਾਪਤੀ ਲਈ ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਕਰਨ ਅਵਤਾਰ ਕਪਿਲ ਅਤੇ  ਨੈੱਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਸ੍ਰੀ ਹਰੀ ਓਮ ਕੌਸ਼ਿਕ ਨੇ ਅਹਿਮ ਭੂਮਿਕਾ ਨਿਭਾਈ ਹੈ।

ਹੋਰ ਪੜ੍ਹੋ :-  ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਸਖਤੀ ਨਾਲ ਰੋਕੀ ਜਾਵੇਗੀ-ਮੀਤ ਹੇਅਰ