ਸੰਯੁਕਤ ਮੁੱਖ ਚੋਣ ਅਫ਼ਸਰ ਵੱਲੋਂ ਈ.ਵੀ.ਐਮ. ਵੇਅਰ ਹਾਊਸ ਦਾ ਨਿਰੀਖਣ

Sorry, this news is not available in your requested language. Please see here.

ਫ਼ਿਰੋਜ਼ਪੁਰ, 25 ਜੂਨ 2025 
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਈ.ਵੀ.ਐਮ. ਵੇਅਰ ਹਾਊਸ ਜੋ ਕਿ ਹਾਊਸਿੰਗ ਬੋਰਡ ਕਲੋਨੀ, ਫਿਰੋਜ਼ਪੁਰ ਸ਼ਹਿਰ ਵਿਖੇ ਸਥਿਤ ਹੈ, ਦੀ ਤਿਮਾਹੀ ਚੈਕਿੰਗ ਮਾਨਯੋਗ ਸੰਯੁਕਤ ਮੁੱਖ ਚੋਣ ਅਫਸਰ, ਪੰਜਾਬ ਸ਼੍ਰੀ ਸਕੱਤਰ ਸਿੰਘ ਬੱਲ, ਪੀ.ਸੀ.ਐਸ. ਅਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਦਮਨਜੀਤ ਸਿੰਘ ਮਾਨ, ਪੀ.ਸੀ.ਐਸ. ਵੱਲੋਂ ਬੁੱਧਵਾਰ ਨੂੰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼੍ਰੀ ਸੁਖਦੇਵ ਸਿੰਘ (ਬਹੁਜਨ ਸਮਾਜ ਪਾਰਟੀ), ਸ਼੍ਰੀ ਅਸ਼ੋਕ ਕਪਤਾਨ (ਬਹੁਜਨ ਸਮਾਜ ਪਾਰਟੀ), ਸ਼੍ਰੀ ਹਰਿੰਦਰ ਸਿੰਘ (ਭਾਰਤੀ ਜਨਤਾ ਪਾਰਟੀ), ਸ਼੍ਰੀ ਲਵਪ੍ਰੀਤ ਸਿੰਘ (ਭਾਰਤੀ ਜਨਤਾ ਪਾਰਟੀ), ਸ਼੍ਰੀ ਸੁਖਚੈਨ ਸਿੰਘ (ਭਾਰਤੀ ਜਨਤਾ ਪਾਰਟੀ) ਦੀ ਹਾਜ਼ਰੀ ਵਿੱਚ ਕੀਤੀ ਗਈ।
ਆਪਣੇ ਦੌਰੇ ਦੌਰਾਨ ਸੰਯੁਕਤ ਸੀ.ਈ.ਓ. ਨੇ ਵੇਅਰਹਾਊਸ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਰੱਖ-ਰਖਾਵ ਦਾ ਜਾਇਜ਼ਾ  ਲਿਆ ਅਤੇ ਵੇਅਰਹਾਊਸ ਦੀ ਲਾਗ ਬੁੱਕ ਚੈੱਕ ਕਰਨ ਤੋਂ ਇਲਾਵਾ ਸਟਾਕ ਰਜਿਸਟਰ ਦੀ ਵੀ ਜਾਂਚ ਕੀਤੀ।  ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨਾਂ ਦੇ ਰੱਖ-ਰਖਾਵ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
 ਇਸ ਮੌਕੇ ਚੋਣ ਤਹਿਸੀਲਦਾਰ ਸ਼੍ਰੀ ਅਮਨਦੀਪ ਸਿੰਘ ਗਰਚਾ, ਸਹਾਇਕ ਈ.ਵੀ.ਐਮ. ਨੋਡਲ ਅਫਸਰ, ਸ਼੍ਰੀ ਸਕਾਂਤ ਚੌਧਰੀ, ਚੋਣ ਕਾਨੂੰਗੋ ਸ਼੍ਰੀਮਤੀ ਗਗਨਦੀਪ ਕੌਰ, ਚੋਣ ਕਲਰਕ ਸ਼੍ਰੀ ਹਿਮਾਂਸ਼ੂ, ਸ਼੍ਰੀ ਜਸਵੰਤ ਸਿੰਘ, ਸ਼੍ਰੀ ਜਸਵੰਤ ਸਿੰਘ ਅਤੇ ਪ੍ਰੋਗਰਾਮਰ ਸ਼੍ਰੀ ਤਰਲੋਚਣ ਸਿੰਘ ਵੀ ਮੌਜੂਦ ਸਨ।