ਹਿੰਸਾ ਤੋਂ ਪੀੜ੍ਹਿਤ ਔਰਤਾਂ ਨੂੰ ਇੰਨਸਾਫ਼ ਦਵਾਉਣ ਲਈ ਜ਼ਿਲ੍ਹੇ ਵਿੱਚ ਸਖੀ ਵਨ ਸਟੌਪ ਸੈਂਟਰ ਖੌਲੇ ਗਏ

One Stop Center
ਹਿੰਸਾ ਤੋਂ ਪੀੜ੍ਹਿਤ ਔਰਤਾਂ ਨੂੰ ਇੰਨਸਾਫ਼ ਦਵਾਉਣ ਲਈ ਜ਼ਿਲ੍ਹੇ ਵਿੱਚ ਸਖੀ ਵਨ ਸਟੌਪ ਸੈਂਟਰ ਖੌਲੇ ਗਏ

Sorry, this news is not available in your requested language. Please see here.

ਰੂਪਨਗਰ, 1 ਅਪ੍ਰੈਲ 2022

ਹਿੰਸਾ ਤੋਂ ਪੀੜ੍ਹਿਤ ਔਰਤਾਂ ਨੂੰ ਇੰਨਸਾਫ਼ ਦਵਾਉਣ ਲਈ ਸਮਾਜਿਕ ਸੁੱਰਖਿਆ , ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਹਰ ਜਿਲ੍ਹੇ ਵਿੱਚ ਸਖੀ ਵਨ ਸਟੌਪ ਸੈਂਟਰ ਖੌਲੇ ਗਏ ਹਨ ਅਤੇ ਜ਼ਿਲ੍ਹਾ ਰੂਪਨਗਰ ਦਾ ਸਖੀ ਵਨ ਸਟੌਪ ਸੈਂਟਰ ਸਿਵਲ ਹਸਪਤਾਲ,  ਰੂਪਨਗਰ ਵਿਖੇ ਸਥਿੱਤ ਹੈ।

ਹੋਰ ਪੜ੍ਹੋ :-ਐਸ.ਏ.ਐਸ ਨਗਰ ਦੇ ਨਵੇਂ ਐਸ.ਐਸ.ਪੀ ਵਜ਼ੋ ਵਿਵੇਕ ਸ਼ੀਲ ਸੋਨੀ ਨੇ ਸੰਭਾਲਿਆ ਚਾਰਜ਼

ਇਹ ਸੈਂਟਰ ਘਰੇਲੂ ਹਿੰਸਾ, ਛੇੜਛਾੜ੍ਹ, ਤੇਜ਼ਾਬੀ ਹਮਲਾ, ਜਿਨਸੀ ਸ਼ੋਸ਼ਣ, ਬਲਾਤਕਾਰ, ਸਾਇਬਰ ਅਪਰਾਧ ਆਦਿ ਤੋਂ ਪੀੜ੍ਹਿਤ ਕਿਸੇ ਵੀ ਉਮਰ ਦੀਆਂ ਮਹਿਲਾਵਾਂ ਅਤੇ 18 ਸਾਲ ਤੱਕ ਦੀਆਂ ਬੱਚੀਆਂ ਨੂੰ ਐਮਰਜੈਂਸੀ ਸੁਵਿਧਾਵਾਂ ਜਿਵੇਂ ਕਿ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਮਨੋ-ਸਮਾਜਿਕ ਸਲਾਹ, ਅਸਥਾਈ ਆਸਰਾ, ਕਾਨੂੰਨੀ ਸਲਾਹ ਆਦਿ ਸਬੰਧੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਇਸ ਤੋਂ ਇਲਾਵਾ ਸਖੀ ਵਨ ਸਟੌਪ ਸੈਂਟਰ ਵਲੋਂ ਘਰ ਦਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਕਾਨੂੰਨੀ ਸਹਾਇਤਾ ਅਤੇ ਮਹਿਲਾ ਨੂੰ ਅਸਥਾਈ ਆਸਰੇ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਕਰੌਨਾ ਕਾਲ ਦੇ ਦੌਰਾਨ ਵੀ ਸਖੀ ਵਨ ਸਟੌਪ ਸੈਂਟਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਰਿਹਾ ਹੈ। ਹੁਣ ਤੱਕ ਸਖੀਵਨ ਸਟੌਪ ਸੈਂਟਰ, ਰੂਪਨਗਰ ਵਲੋਂ ਲੱਗਭੱਗ 300 ਮਹਿਲਾਵਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਵਿੱਚ ਘਰੇਲੂ ਹਿੰਸਾ ਨਾਲ ਸਬੰਧਿਤ ਕੇਸਾਂ ਦੇ ਵਿੱਚ ਮਨੋ-ਸਮਾਜਿਕ ਸਲਾਹ ਰਾਹੀਂ ਕੇਸਾਂ ਦਾ ਨਿਪਟਾਰਾ ਸੂਝ-ਬੂਜ਼ ਨਾਲ ਕੀਤਾ ਜਾਂਦਾ ਹੈ ਅਤੇ ਕੇਸਦਾ ਫ਼ੋਲੋ ਅਪ ਵੀ ਰੱਖਿਆ ਜਾਂਦਾ ਹੈ ਅਤੇ ਇਹ ਸਾਰੀ ਸੇਵਾਵਾਂ ਸਖੀ ਵਨ ਸਟੌਪ ਸੈਂਟਰ ਵਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਸਖੀ ਵਨ ਸਟੌਪ ਸੈਂਟਰ ਵਲੋਂ ਵੱਖ-ਵੱਖ ਮਾਧਿਅਮ ਰਾਹੀਂ ਆਮ ਜਨਤਾ ਨੂੰ ਲੋੜੀਂਦਿਆਂ ਸੇਵਾਵਾਂ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਖੀ ਵਨ ਸਟੌਪ ਸੈਂਟਰ ਵਿੱਚ ਮੈਡਿਕਲ ਸਹਾਇਤਾ, ਪੁਲਿਸ ਸਹਾਇਤਾ, ਮਨੋ-ਸਮਾਜਿਕ ਸਲਾਹ(ਕਾਂਉਂਸਲਿੰਗ), ਅਸਥਾਈ ਆਸਰੇ ਆਦਿ ਦੀ ਸੁਵਿਧਾਵਾਂ ਕਿਸੇ ਵੀ ਹਿੰਸਾ ਨਾਲ ਪੀੜ੍ਹਿਤ ਮਹਿਲਾ ਵਲੋਂ ਐਮਰਜੈਂਸੀ ਨੰਬਰ, ਜੋ ਕਿ 112 ਜਾਂ 181 ਤੇ ਕਾਲ ਕਰ ਕੇ ਜਾਂ ਫ਼ਿਰ ਸਖੀ ਵਨ ਸਟੌਪ ਸੈਂਟਰ ਦੇ ਸਪੰਰਕ ਨੰ 01881-500070 ਰਾਹੀਂ ਲਈਆਂ ਜਾ ਸਕਦੀਆਂ ਹਨ ਅਤੇ ਇਸ ਦੇ ਨਾਲ ਨਾਲ ਜੇਕਰ ਮਹਿਲਾ ਸਖੀ ਵਨ ਸਟੌਪ ਸੈਂਟਰ ਦੇ ਦਫ਼ਤਰ ਵਿਖੇ ਆ ਕੇ ਦਰਖਾਸਤ ਦੇਣਾ ਚਾਂਹੁੰਦੀ ਹੈ ਤਾਂ ਉਸ ਲਈ ਵੀ ਸਿਵਲ ਹਸਪਤਾਲ, ਰੂਪਨਗਰ ਵਿਖੇ ਸਖੀ ਵਨ ਸਟੌਪ ਸੈਂਟਰ ਵਿੱਖੇ ਸਪੰਰਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਖੀ ਵਨ ਸਟੌਪ ਸੈਂਟਰ ਵਿਖੇ ਮਹਿਲਾ ਵਲੋਂ ਦਿੱਤੀ ਗਈ ਦਰਖਾਸਤ ਅਤੇ ਮਹਿਲਾ ਦੀ ਪਹਿਚਾਣ ਨੂੰ ਵੀ ਗੁਪਤ ਰੱਖਿਆ ਜਾਂਦਾ ਹੈ।