ਹੈਂਡਬਾਲ ਦੀ ਖੇਡ ਵਿੱਚ ਵੱਖਰੀ ਪਹਿਚਾਣ ਬਣਾਉਂਣ ਵਾਲੀ ਖਿਡਾਰਨ ‘ਕਵਿਤਾ’

Sorry, this news is not available in your requested language. Please see here.

ਕਵਿਤਾ ਸੀਨੀਅਰ ਵੋਮਨ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੀ ਹੈਂਡਬਾਲ ਟੀਮ ਦੀ ਰਹੀ ਮੈਂਬਰ

ਐਸ.ਏ.ਐਸ ਨਗਰ 14 ਸਤੰਬਰ :-  

ਹੈਂਡਬਾਲ ਗੇਮ ਦਾ ਉਭਰਦਾ ਸਿਤਾਰਾ ਹੈ ਕਵਿਤਾ, ਜੋ ਆਪਣੀ ਨਿੱਕੀ ਉਮਰ ਵਿੱਚ ਹੀ ਵੱਡੀਆ ਪ੍ਰਾਪਤੀਆ ਕਰ ਚੁੱਕੀ ਹੈ। ਇਹ ਖਿਡਾਰਨ ਜੋ ਜਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਹੈ। ਕਵਿਤਾ ਜੋ ਕਿ ਐਸ.ਏ.ਐਸ ਨਗਰ ਦੀ ਵਸਨੀਕ ਹੈ ਵੱਲੋਂ ਨੌਵੀ ਕਲਾਸ ਤੋਂ ਹੀ ਹੈਡਬਾਲ ਖੇਡਣੀ ਸ਼ੁਰੂ ਕਰ ਦਿੱਤੀ ਗਈ ਸੀ । ਉਸ ਨੇ ਸਕੂਲ ਵਿੱਚ ਖੇਡ ਵਿਭਾਗ ਵੱਲੋਂ ਚਲਾਏ ਜਾ ਰਹੇ ਹੈਂਡ ਬਾਲ ਸੈਂਟਰ ਵਿੱਚ ਕੋਚ ਰਕੇਸ਼ ਕੁਮਾਰ ਸ਼ਰਮਾਂ ਦੀ ਦੇਖ ਰੇਖ ਵਿੱਚ ਸਿਖਲਾਈ ਸ਼ੁਰੂ ਕੀਤੀ । ਕਵਿਤਾ ਦੀ ਆਪਣੀ ਮਿਹਨਤ ਅਤੇ ਕੋਚ ਦੀ ਗਾਈਡੈਂਸ ਸਦਕਾ ਇਸ ਖਿਡਾਰਨ ਨੇ ਹੈਡਬਾਲ ਗੇਮ ਵਿੱਚ ਬਹੁਤ ਹੀ ਮੱਲਾ ਮਾਰੀਆਂ ਹਨ । ਕਵਿਤਾ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ,ਉਸਨੇ ਪੜਾਈ ਦੇ ਨਾਲ-ਨਾਲ ਹੈਂਡਬਾਲ ਦੀ ਖੇਡ ਵਿੱਚ ਪੂਰੀ ਲਗਨ ਨਾਲ ਮਿਹਨਤ ਕੀਤੀ । ਇਸਦੇ ਨਾਲ ਹੀ ਪਰਿਵਾਰ ਦੀ ਸਹਾਇਤਾ ਲਈ ਉਸਨੇ ਬੱਚਿਆ ਨੂੰ ਪੜ੍ਹਾ ਕੇ ਇੱਕ ਕਮਾਈ ਦਾ ਸਾਧਨ ਬਣਾਇਆ । ਜਿਲ੍ਹਾ ਪੱਧਰ, ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਤੇ ਕਵਿਤਾ ਨੇ ਹਰ ਉਮਰ ਵਰਗ ਵਿੱਚ ਭਾਗ ਲਿਆ । ਇਸ ਖਿਡਾਰਨ ਦੀ ਸਭ ਤੋਂ ਵੱਡੀ ਉਪਲੱਬਧੀ ਸੀ ਜਦੋਂ ਉਹ ਸੀਨੀਅਰ ਵੋਮਨ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੀ ਟੀਮ ਦੀ ਮੈਂਬਰ ਬਣੀ । ਜੋ ਕਿ 29 ਅਪ੍ਰੈਲ 2022 ਤੋਂ ਲੈ ਕੇ 3 ਮਈ 2022 ਤੱਕ ਹੈਦਰਾਬਾਦ ਵਿਖੇ ਆਯੋਜਿਤ ਕੀਤੀਆ ਗਈਆ ਸਨ । ਕਵਿਤਾ ਮਿਹਤਨ ਤੇ ਵਿਸ਼ਵਾਸ ਰੱਖਦੀ ਹੈ ਉਸਨੇ ਕਿਹਾ ਕਿ ਮੈਂ ਇੱਕ ਦਿਨ ਆਪਣੇ ਮਾਤਾ ਪਿਤਾ ਅਤੇ ਆਪਣੇ ਦੇਸ਼ ਨਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕਰਾਂਗੀ।

 

ਹੋਰ ਪੜ੍ਹੋ :-  ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ ਦੇ ਹਮ-ਜਮਾਤੀਆਂ ਨਾਲ ਮਿਲਣੀ