ਖੇਡਾਂ ਵਤਨ ਪੰਜਾਬ ਦੀਆਂ : ਅੰਡਰ- 14 ਲੜਕੇ ਵਾਲੀਬਾਲ ‘ਚ ਸੰਤ ਬਚਨਪੂਰੀ ਸਕੂਲ, ਪੱਖੋ ਕਲਾਂ ਦੀ ਟੀਮ ਰਹੀ ਜੇਤੂ

Sorry, this news is not available in your requested language. Please see here.

ਬਰਨਾਲਾ, 5 ਸਤੰਬਰ :-  

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਵਾਲੀਬਾਲ ਦੇ ਅੰਡਰ -14 ਲੜਕਿਆਂ ਦੇ ਮੁਕਾਬਲੇ ਵਿੱਚ ਸੰਤ ਬਚਨਪੂਰੀ ਸਕੂਲ ਪੱਖੋ ਕਲਾਂ ਦੀ ਟੀਮ ਜੇਤੂ ਰਹੀ।

ਅੰਡਰ -14 ਲੜਕੀਆਂ ਚ ਸਰਕਾਰੀ ਸਕੂਲ ਬਡਬਰ ਦੀ ਟੀਮ ਜੇਤੂ ਰਹੀ ਜਦ ਕਿ ਅੰਡਰ -17 ਲੜਕੀਆਂ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੀ ਟੀਮ ਪਹਿਲੇ ਨੰਬਰ ਉੱਤੇ ਰਹੀ।

ਇਸੇ ਤਰ੍ਹਾਂ ਅੰਡਰ -17 ਲੜਕੇ ‘ਚ ਬਡਬਰ ਬਨਾਮ ਧਨੌਲਾ ਮੈਚ ‘ਚ ਬਡਬਰ ਕਲੱਬ ਜੇਤੂ ਰਿਹਾ।  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੱਖੋ ਕਲਾਂ ਬਨਾਮ ਸੰਤ ਬਚਨਪੂਰੀ ਸਕੂਲ ਦੇ ਮੈਚ ਚ ਸੰਤ ਬਚਨ ਪੂਰੀ ਸਕੂਲ, ਪੱਖੋ ਕਲਾਂ ਦੀ ਟੀਮ ਜੇਤੂ ਰਹੀ। ਅੰਡਰ -21 ਲੜਕਿਆਂ ‘ਚ ਰੂੜੇਕੇ ਬਨਾਮ ਭੈਣੀ ਜੱਸਾ ਦੇ ਮੈਚ ਵਿਚ ਰੂੜੇਕੇ ਦੀ ਟੀਮ ਜੇਤੂ ਰਹੀ।

ਰੱਸਾ ਕਸੀ ਦੇ ਮੁਕਾਬਲਿਆਂ ਚ ਅੰਡਰ- 21 ਵਰਗ ਦੇ ਮੈਚ ‘ਚ ਹਰੀਗੜ੍ਹ ਦੀ ਟੀਮ ਪਹਿਲੇ ਨੰਬਰ ਅਤੇ ਸੰਤ ਲੌਂਗਪੂਰੀ, ਪੱਖੋ ਕਲਾਂ ਦੀ ਟੀਮ ਦੂਜੇ ਨੰਬਰ ਉੱਤੇ ਰਹੀ। ਇਸੇ ਤਰ੍ਹਾਂ ਅੰਡਰ -14 ਵਰਗ ‘ਚ ਸਰਕਾਰੀ ਹਾਈ ਸਕੂਲ ਕੁੱਬੇ ਦੀ ਟੀਮ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਧਨੌਲਾ ਦੀ ਟੀਮ ਦੂਜੇ ਨੰਬਰ ਉੱਤੇ ਰਹੀ।

ਇਸ ਤੋਂ ਇਲਾਵਾ ਐਥਲੈਟਿਕਸ ਦੇ ਨਤੀਜੇ  ਇਸ ਪ੍ਰਕਾਰ ਰਹੇ :

21-40 ਔਰਤਾਂ ਦੇ ਵਰਗ ਵਿਚ ਗੋਲਾ ਸੁੱਟਣ ‘ਚ ਮਨਜੀਤ  ਕੌਰ, ਡਿਸਕਸ ਥ੍ਰੋ ‘ਚ ਅਮਰਜੀਤ ਕੌਰ ਪਹਿਲੇ ਸਥਾਨ ਉੱਤੇ ਰਹੇ। ਅੰਡਰ -21 ਲੜਕੇ 400 ਮੀਟਰ ‘ਚ ਸੋਨੂ ਕੁਮਾਰ, 800 ਮੀਟਰ ‘ਚ ਸੋਨੂ ਕੁਮਾਰ, ਜੈਵਲਿਨ ਥਰੋਅ ਚ ਕ੍ਰਿਸ਼ਨ ਕੁਮਾਰ ਪਹਿਲੇ ਸਥਾਨ ਉੱਤੇ ਰਹੇ।

ਇਸੇ ਤਰ੍ਹਾਂ ਅੰਡਰ -21 ਲੜਕੀਆਂ ‘ਚ 100 ਮੀਟਰ ‘ਚ ਪੂਜਾ ਰਾਣੀ, 1500 ਮੀਟਰ ‘ਚ ਰਮਨਦੀਪ ਕੌਰ ਅਤੇ 400 ਮੀਟਰ ਰੀਲੇਅ ‘ਚ ਰਚਨਾ ਪਹਿਲੇ ਨੰਬਰ ਉੱਤੇ ਰਹੇ।

ਇਸ ਤੋਂ ਇਲਾਵਾ ਹੋਰ ਵੱਖ ਵੱਖ ਖੇਡਾਂ ਆਯੋਜਿਤ ਕੀਤੀਆਂ ਗਈਆਂ।

 

ਹੋਰ ਪੜ੍ਹੋ :-  ਬਿਜਲੀ ਖਪਤਕਾਰਾਂ ਦੀਆਂ ਸਿ਼ਕਾਇਤਾਂ ਦੇ ਨਿਪਟਾਰੇ ਲਈ ਸੂਬੇ ਭਰ ‘ਚ 103 ਨੋਡਲ ਸ਼ਿਕਾਇਤ ਕੇਂਦਰ ਸਥਾਪਤ: ਹਰਭਜਨ ਸਿੰਘ ਈ.ਟੀ.ਓ.