ਸਿੱਖਿਆ ਅਤੇ ਸਿਹਤ ਸੇਵਾਵਾਂ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਤਰਜ਼ੀਹ: ਐਡਵੋਕੇਟ ਜਗਰੂਪ ਸਿੰਘ ਸੇਖਵਾਂ
ਗੁਰਦਾਸਪੁਰ 12 ਅਪ੍ਰੈਲ :- ਵਿਦਿਆਰਥੀਆਂ ਨੂੰ ਆਪਣੇ ਮਿੱਥੇ ਨਿਸ਼ਾਨਿਆਂ ਤੇ ਪਹੁੰਚਣ ਲਈ ਕਾਬਿਲ ਬਣਾਉਣ ਦੇ ਮਨੋਰਥ ਨਾਲ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਤੇ ਸਿੱਖਿਆ ਵਿਭਾਗ ਗੁਰਦਾਸਪੁਰ ਵਲੋਂ ਕੈਰੀਅਰ ਗਾਈਡੈੈਂਸ ਅਤੇ ਕਾਊਂਸਲਿੰਗ ਪ੍ਰੋਗਰਾਮ ਦੀ ਸੁਰੂਆਤ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਤੋਂ ਕਰਵਾਈ ਗਈ।ਜਿਲ੍ਹਾ ਰੋਜਗਾਰ ਅਫਸਰ ਸ੍ਰੀ ਪ੍ਰਸ਼ੋਤਮ ਸਿੰਘ ਚਿਬ, ਜਿਲ੍ਹਾ ਸਿੱਖਿਆ ਅਫਸਰ ਸ: ਹਰਪਾਲ ਸਿੰਘ ਸੰਧਾਵਾਲੀਆ, ਜਿਲ੍ਹਾ ਗਾਈਡੈਂਸ ਕਾਊਂਸਲਰ ਸ: ਪਰਮਿੰਦਰ ਸਿੰਘ ਸੈਣੀ, ਸਟੇਟ ਅਵਾਰਡੀ ਅਤੇ ਸ: ਗਗਨਦੀਪ ਸਿੰਘ ਧਾਲੀਵਾਲ ਸਹਾਇਕ ਨੋਡਲ ਅਫਸਰ ਦੇ ਪ੍ਰਬੰਧਾ ਹੇਠ ਸਕੂਲ ਪ੍ਰਿੰਸੀਪਲ ਸ੍ਰੀ ਦੁਰਯੋਧਨ ਗੁਰਦਿਆਲ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ ਪ੍ਰੋਗਰਾਮ ਵਿਚ ਬਤੋਰ ਮੁੱਖ ਮਹਿਮਾਨ ਐਡਵੋਕੇਟ ਸ: ਜਗਰੂਪ ਸਿੰਘ ਸੇਖਵਾਂ ਨੇ ਪ੍ਰੋਗਰਾਮ ਦੀ ਸੁਰੂਆਤ ਕਰਦਿਆਂ ਵਿਦਿਆਰਥੀਆਂ ਨੁੂੰ ਆਸ਼ੀਰਵਾਦ ਦਿੱਤਾ। ਇਸ ਮੋਕੇ ਸੰਬੋਧਨ ਕਰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਉਹਨਾ ਦੀ ਸਰਕਾਰ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਤਰਜੀਹ ਦੇ ਰਹੀ ਹੈ। ਥੋੜੇ ਹੀ ਦਿਨਾਂ ਵਿਚ ਸਾਡੇ ਮਾਨਯੋਗ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਜੀ ਨੇ ਲੋਕ ਪੱਖੀ ਭਲਾਈ ਦੇ ਫੈਸਲੇ ਲੇ ਕਿ ਸਾਬਿਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸੱਚੀ ਅਤੇ ਹਮਦਰਦ ਪਾਰਟੀ ਹੈ।ਬਤੋਰ ਹਲਕਾ ਇੰਚਾਰਜ ਮੈਂ ਆਪਣੇ ਹਲਕੇ ਦੇ ਵਿਦਿਆਰਥੀਆ ਅਤੇ ਉਹਨਾ ਦੇ ਮਾਪਿਆਂ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਕੀਤੇ ਸਾਰੇ ਵਾਅਦੇ ਬਹੁਤ ਜਲਦੀ ਪੂਰੇ ਕਰਨ ਜਾ ਰਹੀ ਹੈ। ਤੁਹਾਨੂੰ ਸਾਡੀ ਸਰਕਾਰ ਤੋਂ ਬਹੁਤ ਵੰਡੀਆਂ ਆਸਾਂ ਹਨ, ਅਸੀਂ ਉਹਨਾ ਆਸਾਂ ਤੇ ਪੂਰੇ ਉਤਰਾਂਗੇ। ਪਰਮਿੰਦਰ ਸਿੰਘ ਸੈਣੀ ਵਧਾਈ ਦੇ ਪਾਤਰ ਹਨ, ਜਿਨ੍ਹਂਾ ਦੁਆਰਾ ਆਪਣੀ ਟੀਮ ਨਾਲ ਮਿਲਕੇ ਅੱਜ ਵਿਦਿਆਰਥੀਆ ਨੂੰ ਕੈਰੀਅਰ ਗਾਈਡੈਂਸ ਤੇ ਕਾਊਂਸਲਿੰਗ ਦੇਣ ਦੇ ਪੋ੍ਰਗਰਾਮ ਦੀ ਸ਼ੁਰੂਆਤ ਕਰਵਾਈ ਹੈ। ਕੈਰੀਅਰ ਗਾਈਡੈਂਸ ਅਤੇ ਕਾਉਸਲਿੰਗਿ ਵਿਦਿਆਰਥੀਆ ਅਤੇ ਉਹਨਾ ਦੇ ਮਾਪਿਆਂ ਲਈ ਬਹੁਤ ਜਰੂਰੀ ਵਿਸ਼ਾ ਹੈ। ਅਸੀ ਇਸ ਵਿਸ਼ੇ ਨੂੰ ਹੋਰ ਪ੍ਰਫੂਲਤ ਕਰਨ ਲਈ ਮਾਨਯੋਗ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਜੀ ਨੂੰ ਆਪਣੇ ਸੁਝਾਅ ਭੇਜਾਂਗੇ ਇਸ ਮੋਕੇ ਜਿਲ੍ਹਾ ਗਾਈਡੈਂਸ ਕਾਊਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ, ਪਿੰਸੀਪਲ ਸ੍ਰੀ ਦੁਰਯੋਧਨ ਗੁਰਦਿਆਲ ਸਿੰਘ, ਪਿੰਸੀਪਲ ਸ੍ਰੀ ਅਮਰਜੀਤ ਸਿੰਘ ਭਾਟੀਆ, ਪ੍ਰਿੰਸੀਪਲ ਸ੍ਰੀ ਸੁਖਜਿੰਦਰਜੀਤ ਸਿੰਘ, ਅਤੇ ਗਗਨਦੀਪ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ, ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਜਿਲ੍ਹਾ ਗੁਰਦਾਸਪੁਰ ਵਿਚ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਦਾ ਪ੍ਰੋਗਰਾਮ ਨਿਰਸਵਾਰਥ ਸੱਚੀ ਸੁੱਚੀ ਸੇਵਾ ਸਮਝ ਕਿ ਚਲਾਇਆ ਜਾਵੇਗਾ। ਵਿਦਿਆਰਥੀ ਅਤੇ ਉੁਨਾਂ ਦੇ ਮਾਪੇ ਸਵੇਰੇ 08:00 ਤੋਂ ਲੈ ਕਿ ਰਾਤੇ ਦੇ 08:00 ਵਜੇ ਤੱਕ ਹਫਤੇ ਦੇ ਸਾਰੇ ਦਿਨ ਕੈਰੀਅਰ ਗਾਈਡੈਂਸ ਤੇ ਕਾਊਂਸਲਿੰਗ ਲਈ ਸਪੰਰਕ ਕਰ ਸਕਦੇ ਹਨ।ਇਸ ਮੋਕੇ ਪ੍ਰੋਗਰਾਮ ਵਿਚ ਭਾਗ ਲੈਣ ਵਾਲੀਆ ਸਨਮਾਨ ਯੋਗ ਸਖਸ਼ੀਤਾਂ, ਮੁੱਖ ਮਹਿਮਾਨ ਜੀ ਅਤੇ ਹੋਣ ਹਾਰ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ।’

हिंदी






