ਸਾਲ 2022-23 ਦੌਰਾਨ ਫਾਜਿ਼ਲਕਾ ਜਿ਼ਲ੍ਹੇ ਵਿਚ ਮਗਨਰੇਗਾ ਤਹਿਤ ਖਰਚ ਹੋਣਗੇ 562 ਕਰੋੜ ਰੁਪਏ-ਡਾ: ਹਿਮਾਂਸੂ ਅਗਰਵਾਲ

Deputy Commissioner Dr. Himanshu Aggarwal (2)
ਸਾਲ 2022-23 ਦੌਰਾਨ ਫਾਜਿ਼ਲਕਾ ਜਿ਼ਲ੍ਹੇ ਵਿਚ ਮਗਨਰੇਗਾ ਤਹਿਤ ਖਰਚ ਹੋਣਗੇ 562 ਕਰੋੜ ਰੁਪਏ-ਡਾ: ਹਿਮਾਂਸੂ ਅਗਰਵਾਲ

Sorry, this news is not available in your requested language. Please see here.

ਸਾਲ 2021-22 ਵਿਚ ਫਾਜਿ਼ਲਕਾ ਜਿ਼ਲ੍ਹੇ ਨੇ ਸਭ ਤੋਂ ਵੱਧ ਦਿਹਾੜੀਆਂ ਦੀ ਸਿਰਜਣਾ ਨਾਲ ਪੰਜਾਬ ਵਿਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

ਫਾਜਿ਼ਲਕਾ, 29 ਅਪ੍ਰੈਲ 2022

ਵਿੱੱਤੀ ਸਾਲ 2021-22 ਦੌਰਾਨ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜਗਾਰ ਗਰੰਟੀ ਕਾਨੂੰਨ (ਮਗਨਰੇਗਾ) ਤਹਿਤ ਰਾਜ ਭਰ ਵਿਚੋਂ ਸਭ ਤੋਂ ਵੱਧ ਦਿਹਾੜੀਆਂ ਦੀ ਸਿਰਜਣਾ ਵਿਚ ਮੋਹਰੀ ਰਹਿਣ ਤੋਂ ਬਾਅਦ ਫਾਜਿ਼ਲਕਾ ਜਿ਼ਲ੍ਹੇ ਨੇ ਚਾਲੂ ਵਿੱਤੀ ਸਾਲ 2022-23 ਲਈ ਵੀ ਵੱਡੀ ਪੁਲਾਂਘ ਪੁੱਟਣ ਦੀ ਤਿਆਰ ਕਰ ਲਈ ਹੈ। ਜਿ਼ਲ੍ਹੇ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ 562 ਕਰੋੜ ਰੁਪਏ ਦਾ ਬਜਟ ਮਗਨਰੇਗਾ ਤਹਿਤ ਖਰਚ ਕਰਨ ਦੀ ਯੋਜਨਾਬੰਦੀ ਕੀਤੀ ਹੈ ਤਾਂ ਜ਼ੋ ਜਿ਼ਲ੍ਹੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਰੋਜਗਾਰ ਮੁਹਈਆ ਕਰਵਾਉਣ ਦੇ ਨਾਲ ਨਾਲ ਪਿੰਡਾਂ ਦੇ ਵਿਕਾਸ ਦਾ ਮੂੰਹ ਮੁਹਾਂਦਰਾ ਵੀ ਸੰਵਾਰਿਆ ਜਾ ਸਕੇ।

ਹੋਰ ਪੜ੍ਹੋ :-ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਮੁਹਿੰਮ ਤਹਿਤ ਲਗਾਇਆ ਗਿਆ ਕਿਸਾਨ ਕੈਂਪ

ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਜਿ਼ਲ੍ਹੇ ਵਿਚ ਚੱਲ ਰਹੇ ਪੇਂਡੂ ਵਿਕਾਸ ਪ੍ਰੋਜ਼ੈਕਟਾਂ ਦੀ ਸਮੀਖਿਆ ਦੌਰਾਨ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲੰਘੇ ਵਿੱਤੀ ਸਾਲ ਦੌਰਾਨ ਜਿ਼ਲ੍ਹੇ ਵਿਚ 30 ਲੱਖ ਤੋਂ ਵਧੇਰੇ ਦਿਹਾੜੀਆਂ ਦੀ ਸਿਰਜਣਾ ਕੀਤੀ ਗਈ ਸੀ।

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਲਈ ਪੰਚਾਇਤਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਟੀਚਿਆਂ ਦੀ ਪ੍ਰਾਪਤੀ ਲਈ ਹੁਣ ਤੋਂ ਹੀ ਕੰਮ ਸ਼ੁਰੂ ਕਰਵਾ ਦੇਣ।

ਦਿਹਾਤੀ ਸੰਪਰਕ ਸੜਕਾਂ ਦੀ ਗੱਲ ਕਰਦਅਿਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਾਲ ਜਿ਼ਲ੍ਹੇ ਚਿਵ 230.40 ਕਿਲੋਮੀਟਰ ਲੰਬੀਆਂ  101 ਸੰਪਰਕ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜਿਸ ਦਾ 64 ਫੀਸਦੀ ਕੰਮ ਹੋ ਗਿਆ ਹੈ ਅਤੇ ਬਾਕੀ ਕੰਮ ਜਲਦ ਪੂਰਾ ਹੋ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਜਾਰੀ ਗ੍ਰਾਂਟਾਂ ਦੇ ਵਰਤੋਂ ਸਰਟੀਫਿਕੇਟ ਸਮੇਂ ਸਿਰ ਭੇਜਣ ਦੇ ਨਾਲ ਨਾਲ ਹਦਾਇਤ ਕੀਤੀ ਕਿ ਹਰੇਕ ਕੰਮ ਉਚ ਗੁਣਵਤਾ ਦਾ ਕਰਵਾਇਆ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਪ੍ਰੋਜ਼ੈਕਟ ਤੈਅ ਸਮਾਂ ਸੀਮਾ ਦੇ ਅੰਦਰ ਬਣ  ਕੇ ਤਿਆਰ ਹੋਣ।

ਬੈਠਕ ਦੌਰਾਨ ਸਰਕਾਰੀ ਗਊਸ਼ਾਲਾਂ ਸਬੰਧੀ ਵੀ ਵਿਚਾਰ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਨੇ ਸਾਰੀਆਂ ਨਗਰ ਕੌਂਸਲਾਂ ਨੂੰ ਹਦਾਇਤ ਕੀਤੀ ਕਿ ਉਹ ਇੱਕਠਾ ਕੀਤਾ ਜਾਂਦਾ ਕਾਓ ਸੈਸ ਹਰ ਮਹੀਨੇ ਗਊਸਾ਼ਲਾ ਨੂੰ ਭੇਜਣ। ਉਨ੍ਹਾਂ ਨੇ ਗਊਸ਼ਾਲਾ ਦੀ ਜਮੀਨ ਵਿਚ ਹਰਾ ਚਾਰਾ ਉਗਾਉਣ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ। ਬੈਠਕ ਵਿਚ ਡੀਡੀਪੀਓ ਹਰਮੇਲ ਸਿੰਘ ਵੀ ਹਾਜਰ ਸਨ।