ਮੈਗਸੀਪਾ ਵੱਲੋਂ ਫ਼ਾਜ਼ਿਲਕਾ ਵਿਖੇ ਨਵੇ ਭਰਤੀ ਸਰਕਾਰੀ ਮੁਲਾਜ਼ਮਾਂ ਲਈ 12 ਦਿਨਾਂ ਦਾ ਇੰਡਕਸਨ ਟ੍ਰੇਨਿੰਗ ਪ੍ਰੋਗਰਾਮ ਦਾ ਹੋਇਆ ਸਮਾਪਨ

Sorry, this news is not available in your requested language. Please see here.

ਫ਼ਾਜ਼ਿਲਕਾ, 25 ਨਵੰਬਰ :- 
ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਵੱਲੋਂ ਫ਼ਾਜ਼ਿਲਕਾ ਵਿਖੇ ਨਵੇ ਭਰਤੀ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰੀ ਕੰਮਕਾਜ ਵਿੱਚ ਮੁਹਾਰਤ ਪ੍ਰਦਾਨ ਕਰਨ ਦੇ ਲਈ 14 ਨਵੰਬਰ ਤੋਂ 25 ਨਵੰਬਰ 2022 ਤੱਕ ਦੇ 12 ਦਿਨਾਂ ਦਾ ਇੰਡਕਸਨ ਟ੍ਰੇਨਿੰਗ ਪ੍ਰੋਗਰਾਮ ਦਾ ਸਮਾਪਨ ਹੋਇਆ।
ਪ੍ਰੋਜੈਕਟ ਕੋਆਰਡੀਨੇਟਰ ਮੈਗਸੀਪਾ ਖੇਤਰੀ ਕੇਂਦਰ ਬਠਿੰਡਾ ਦੇ ਕੋਆਰਡੀਨੇਅਰ ਸ਼੍ਰੀ ਮਨਦੀਪ ਸਿੰਘ ਨੇ ਟ੍ਰੇਨਿੰਗ ਪ੍ਰੋਗਰਾਮ ਬਾਰੇ ਦੱਸਿਆ ਕਿ ਇਸ ਇੰਡਕਸ਼ਨ ਟ੍ਰੇਨਿੰਗ ਨੂੰ ਭਾਰਤ ਸਰਕਾਰ ਦੇ ਪ੍ਰੋਸਨਲ ਤੇ ਟ੍ਰੇਨਿੰਗ ਵਿਭਾਗ ਨੇ ਸਪਾਂਸਰ ਕੀਤਾ ਹੈ।ਉਨ੍ਹਾਂ ਕਿਹਾ ਕਿ 12 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ ਐਸ.ਡੀ.ਐਮ ਦਫਤਰ ਫਾਜਿਲਕਾ ਦੇ ਮੀਟਿੰਗ ਹਾਲ ਵਿਖੇ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 12 ਦਿਨਾਂ ਸਿਖਲਾਈ ਪ੍ਰੋਗਰਾਮ ਦੌਰਾਨ ਮੈਗਸੀਪਾ ਦੇ ਮਾਹਰਾਂ ਵੱਲੋਂ ਵੱਖ-ਵੱਖ ਵਿਸ਼ਿਆਂ ‘ਤੇ ਸਿਖਲਾਈ ਦਿੱਤੀ ਗਈ  ਜਿਸ ਵਿੱਚ ਰਿਸੋਰਸ ਪਰਸਨ ਡਾ. ਵਿਕਾਸ ਦੀਪ ਦੁਆਰਾ ਇਕ ਕਰਮਚਾਰੀ ਦੇ ਚੰਗੀਆਂ ਗੁਣਵਤਾ ਬਾਰੇ,ਡਾ. ਆਰ.ਕੇ ਸਰਮਾ ਵੱਲੋਂ ਆਰ.ਟੀ.ਆਈ ਬਾਰੇ ਜਾਣਕਾਰੀ ਦਿੱਤੀ ਗਈ। ਡਾ ਪੀ.ਵੀ.ਰਾਓ ਵੱਲੋਂ ਇਮਪਰੂਵ ਆਫਿਸ ਪਰੋਸੀਜਰ, ਡਾ ਰਾਕੇਸ਼ ਸਾਹਿਗਲ ਨੇ ਕਰਮਚਾਰੀਆਂ ਦੇ ਪੋਜਟਿਵ ਐਟੀਟਿੳਡ ਬਾਰੇ, ਵਰੂਨ ਬਾਂਸਲ ਨੇ ਕੋਰਟ ਕੇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਸ਼ਮੀਰੀ ਲਾਲ ਵੱਲੋਂ ਸਰਵਿਸ ਰੂਲ ਅਤੇ ਵਿੱਤੀ ਪ੍ਰਬੰਧਾ ਬਾਰੇ ਅਤੇ ਰਾਮ ਜੀ ਦਾਸ ਸਿੰਗਲਾ ਵੱਲੋਂ ਸੀ.ਐਸ.ਐਰ ਸਰਵਿਸ ਰੂਲ ਅਤੇ ਵਿਕਾਸ ਮਿਤਲ ਵੱਲੋਂ ਐਲ.ਟੀ.ਸੀ ਬਾਰੇ ਅਤੇ ਰਾਜ ਸਿੰਗਲਾ ਵੱਲੋਂ ਸਟੋਰ ਅਤੇ ਮੈਡੀਕਲ ਰਿਮਬਰਸਮੈਟ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਇੰਡਕਸਨ ਟ੍ਰੇਨਿੰਗ ਮੈਗਸੀਪਾ ਫਾਜਿਲਕਾ ਦੇ ਨੋਡਲ ਅਫਸਰ ਸ੍ਰੀ ਵਿਜੈਪਾਲ  ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਵਿਖੇ 19 ਨਵੰਬਰ ਨੂੰ ਐਸ.ਡੀ.ਐਮ ਦਫਤਰ ਫਾਜਿਲਕਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਅਤੇ 20 ਨਵੰਬਰ ਨੂੰ ਜਿਲ੍ਹੇ ਦੇ ਇਤਹਾਸਿਕ ਪਿੰਡ ਡੰਗਰ ਖੇੜਾ ਦਾ ਦੌਰਾ ਕੀਤਾ ਗਿਆ। ਜਿਸ ਵਿੱਚ ਨਵੇ ਕਰਮਚਾਰੀਆਂ ਵੱਲੋਂ ਪਿੰਡ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਟ੍ਰੇਨਿੰਗ ਦੇ ਅੰਤ ਦਿਨ ਵਿੱਚ ਕਰਮਚਾਰੀਆਂ ਨੂੰ 12 ਦਿਨਾਂ ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਰਮਚਾਰੀਆਂ ਵੱਲੋਂ ਮੈਗਸੀਪਾ ਖੇਤਰੀ ਕੇਂਦਰ ਬਠਿੰਡਾ ਦੇ ਕੋਆਰਡੀਨੇਅਰ ਸ੍ਰੀ ਮਨਦੀਪ ਸਿੰਘ, ਇੰਡਕਸਨ ਟ੍ਰੇਨਿੰਗ ਮੈਗਸੀਪਾ ਫਾਜਿਲਕਾ ਦੇ ਨੋਡਲ ਅਫਸਰ ਸ੍ਰੀ ਵਿਜੈਪਾਲ ਨੂੰ ਅਤੇ ਬਾਕੀ ਸਟਾਫ ਨੂੰ ਸਨਮਾਨ ਚਿਨ੍ਹ ਦੇ ਕੇ ਸਮਨਮਾਨਿਤ ਕੀਤਾ ਗਿਆ।