ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਵੱਲੋਂ ਉਲੀਕੀ 12 ਦਿਨਾਂ ਦੀ ਟ੍ਰੇਨਿੰਗ ਪ੍ਰੋਗਰਾਮ ਤਹਿਤ ਐਤਵਾਰ ਨੂੰ ਜ਼ਿਲ੍ਹੇ ਦੇ ਪਿੰਡ ਡੰਗਰ ਖੇੜਾ ਦਾ ਕੀਤਾ ਗਿਆ ਦੌਰਾ

Sorry, this news is not available in your requested language. Please see here.

ਪਿੰਡ ਵਿਖੇ ਸਥਾਪਿਤ ਪੁਰਾਤਨ ਮਾਤਾ ਬਸੰਤੀ ਜੀ ਦੇ ਮੰਦਰ ਅਤੇ ਪੁਰਾਤਨ ਬਹਾਦਰ ਗੜ੍ ਹਵੇਲੀ ਦਾ ਵੀ ਕੀਤਾ ਗਿਆ ਦੌਰਾ ਅਤੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ ਗਈ

  • ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ/ਸਰਕਾਰੀ ਸਕੀਮਾਂ ਤੋਂ ਲੋਕਾ ਨੂੰ ਕਰਵਾਇਆ ਜਾਣੂੰ

 

ਫ਼ਾਜ਼ਿਲਕਾ 20 ਨਵੰਬਰ :- 

ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਵੱਲੋਂ ਸਰਕਾਰੀ ਮੁਲਾਜ਼ਮਾਂ/ਅਧਿਕਾਰੀਆਂ ਨੂੰ ਦਫ਼ਤਰੀ ਕੰਮਕਾਜ ਵਿੱਚ ਮੁਹਾਰਤ ਪ੍ਰਦਾਨ ਦੇ ਮਕਸਦ ਨਾਲ 25 ਨਵੰਬਰ 2022 ਤੱਕ 12 ਦਿਨਾਂ ਦੀ ਟ੍ਰੇਨਿੰਗ ਪ੍ਰੋਗਰਾਮ ਤਹਿਤ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਮਰਚਾਰੀਆਂ ਦੀ ਟ੍ਰੇਨਿੰਗ ਲਗਾਈ ਗਈ ਹੈ ਜੋ ਕਿ ਸਨੀਵਾਰ ਤੇ ਐਤਵਾਰ ਵੀ ਜਾਰੀ ਹੈ। ਅੱਜ ਐਤਵਾਰ ਇਸ ਟ੍ਰੇਨਿੰਗ ਦੇ ਦੌਰਾਨ ਮੈਗਸੀਪਾ ਤੋਂ ਆਏ ਪ੍ਰੋਜੈਕਟ ਕੋਆਰਡੀਨੇਟਰ ਮੈਗਸੀਪਾ ਖੇਤਰੀ ਕੇਂਦਰ ਬਠਿੰਡਾ ਮਨਦੀਪ ਸਿੰਘ ਅਤੇ ਸਮੂਹ ਮੁਲਾਜ਼ਮਾਂ ਨੇ ਫਾਜਿਲਕਾ ਦੇ ਪਿੰਡ ਡੰਗਰ ਖੇੜਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਪਿੰਡ ਵਿਖੇ ਸਥਾਪਿਤ ਪੁਰਾਤਨ ਮਾਤਾ ਬਸੰਤੀ ਜੀ ਦੇ ਮੰਦਰ ਅਤੇ ਪੁਰਾਤਨ ਬਹਾਦਰ ਗੜ੍ ਹਵੇਲੀ ਦਾ ਵੀ ਦੌਰਾ ਕੀਤਾ।

ਯੰਗਮੈਨ ਸਪੋਰਟਸ ਕਲੱਬ ਦੇ ਚੇਅਰਮੈਨ ਵਿਜੇ ਕਾਰਗਵਾਲ ਵੱਲੋਂ ਪਿੰਡ ਵਿੱਚ ਸਥਾਪਿਤ ਮਾਤਾ ਬਸੰਤੀ ਜੀ ਦੇ ਇਤਿਹਾਸਿਕ ਮੰਦਰ ਅਤੇ ਪਿੰਡ ਦੇ ਇਤਿਹਾਸ ਬਾਰੇ ਮੈਗਸੀਪਾ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇੱਥੇ ਦੂਰੋ ਦੂਰੋ ਸਰਧਾਲੂ ਇੱਥੇ ਆ ਕੇ ਸੀਸ ਨਿਵਾਉਂਦੇ ਹਨ। ਕਈ ਲੋਕ ਜਿਨ੍ਹਾਂ ਨੂੰ ਚੇਚਕ ਜਾਂ ਇਸ ਤਰ੍ਹਾਂ ਦੇ ਹੋਰ ਭਿਆਨਕ ਰੋਗ ਹੁੰਦੇ ਹਨ ਉਹ ਵੀ ਠੀਕ ਹੁੰਦੇ ਹਨ ਤੇ ਇੱਥੇ ਮਹੀਨੇ ਮੱਸਿਆ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਪਣੀਆਂ ਹਾਜਰੀਆਂ ਭਰਦੀਆਂ ਹਨ। ਉਨ੍ਹਾਂ ਆਏ ਹੋਏ ਮਹਿਮਾਨਾਂ ਨੂੰ ਪਿੰਡ ਦੀ ਪੁਰਾਤਨ ਬਹਾਦਰ ਗੜ੍ ਹਵੇਲੀ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਗੁਰਵਿੰਦਰ ਸਿੰਘ ਖੋਸਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਦੌਰਾਨ ਸਮੂਹ ਪਿੰਡ ਦੀ ਹਾਜ਼ਰੀਨ ਨੂੰ ਮਨਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਭਲਾਈ ਲਈ ਕਈ ਸਰਕਾਰੀ ਸਕੀਮਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਦਾ ਲਾਭ ਉਹ ਦਫਤਰੀ ਕੰਮਕਾਜ ਵਾਲੇ ਦਿਨ ਪਹੁੰਚ ਕੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਸਰਕਾਰੀ ਸਕੀਮਾਂ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਮੁਲਾਜ਼ਮਾਂ ਦੀ ਇੰਡਕਸ਼ਨ ਟ੍ਰੇਨਿੰਗ ਨੂੰ ਭਾਰਤ ਸਰਕਾਰ ਦੇ ਪ੍ਰੋਸਨਲ ਤੇ ਟ੍ਰੇਨਿੰਗ ਵਿਭਾਗ ਨੇ ਸਪਾਂਸਰ ਕੀਤਾ।  ਜਿਸ ਦੇ ਤਹਿਤ ਨਵੇਂ ਭਰਤੀ ਹੋਏ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਆਪਣੇ-ਆਪਣੇ ਵਿਭਾਗਾਂ ਸਬੰਧੀ ਵੱਖ-ਵੱਖ ਪੰਜਾਬ ਸਿਵਲ ਸੇਵਾ ਨਿਯਮਾਂ, ਵਿੱਤੀ ਨਿਯਮਾਂ ਅਤੇ ਹੋਰ ਦਫ਼ਤਰ ਕਾਰਵਾਈਆਂ ਤਿਆਰ ਕਰਨ ਵਿੱਚ ਮੁਹਾਰਤ ਹਾਸਲ ਕਰਨ ਲਈ 12 ਦਿਨਾਂ ਦੀ ਟੇਨਿੰਗ ਕਰਵਾਈ ਜਾ ਰਹੀ ਹੈ।

ਇਸ ਮੌਕੇ ਇੰਡਕਸਨ ਟ੍ਰੇਨਿੰਗ ਮੈਗਸੀਪਾ ਫਾਜਿਲਕਾ ਦੇ ਨੋਡਲ ਅਫਸਰ ਸ੍ਰੀ ਵਿਜੈਪਾਲ, ਬੀਡੀਪੀਓ ਖੁਈਆ ਸਰਵਰ ਅੰਕਿਤ ਪ੍ਰੀਤ, ਪ੍ਰਬੰਧਕ ਡੰਗਰ ਖੇੜਾ ਪਰਦੀਪ, ਅਸੋਕ ਸੈਕਟਰੀ, ਸਾਬਕਾ ਸਰਪੰਚ ਖਜਾਨ ਚੰਦ, ਹੈਪੀ, ਲਾਲ ਚੰਦ ਪੰਚ, ਬਲਰਾਮ ਪੰਚ, ਦੀਵਾਨ ਚੰਦ ਪੰਚ, ਰਾਮ ਕੁਮਾਰ ਪੰਚ, ਰਾਮ ਲਾਲ ਪੰਚ, ਬਲਜੀਤ ਪਟਵਾਰੀ, ਦੇਸ ਰਾਜ ਘੋੜੇਲਾ ਰਾਮ, ਸਵਰੂਪ ਮਾਸਟਰ ਸਮੇਤ ਪਿੰਡ ਵਾਸੀ ਵੀ ਹਾਜ਼ਰ ਸਨ।

 

ਹੋਰ ਪੜ੍ਹੋ :- ਮੁੱਖ ਮੰਤਰੀ ਨੇ ਲੋਕਾਂ ਨੂੰ ਸਾਰੇ ਸਾਈਨ ਬੋਰਡ ਪੰਜਾਬੀ ਵਿੱਚ ਲਿਖਣ ਲਈ ਵਿਸ਼ਾਲ ਅੰਦੋਲਨ ਸ਼ੁਰੂ ਕਰਨ ਦਾ ਦਿੱਤਾ ਸੱਦਾ