ਤੰਬਾਕੂ ਨੋਸ਼ੀ ਬਾਰੇ ਲੋਕਾ ਨੂੰ ਕੀਤਾ ਜਾਗਰੂਕ ਕਟੇ ਚੱਲਾਂਨ

Sorry, this news is not available in your requested language. Please see here.

ਫਾਜ਼ਿਲਕਾ 24 ਮਈ 2022 

ਫਾਜ਼ਿਲਕਾ ਸਿਹਤ ਵਿਭਾਗ ਵਲੋ ਪਿੰਡਾ ਵਿੱਚ ਲੋਕਾ ਨੂੰ ਤੰਬਾਕੂ ਨੋਸ਼ੀ ਬਾਰੇ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਸਕੂਲ , ਕਾਲਜ ਅਤੇ ਪਿੰਡਾ ਦੀ ਜਨਤਕ ਥਾਵਾਂ ਤੇ ਲੋਕਾ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾ ਰਿਹਾ ਹੈ। ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਅੱਜ ਡਬਵਾਲਾ ਕਲਾ ਪਿੰਡ ਵਿਚ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਲੋਕਾ ਨੂੰ ਜਾਗਰੂਕ ਕੀਤਾ ਗਿਆ। ਐੱਸ ਆਈ ਬਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਪਿੰਡਾ ਵਿਚ ਲੋਕਾ ਨੂੰ ਜਾਗਰੂਕ ਕੀਤਾ ਅਤੇ 3 ਚਲਾਨ ਵੀ ਮੌਕੇ ਤੇ ਕਿਤੇ ਗਏ ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਕੋਵਿਡ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਆਮ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਤੰਬਾਕੂ ਵਿਰੋਧੀ ਸਹੂੰ ਵੀ ਚੁਕਾਈ ਗਈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਾਰਾ ਸਾਲ ਹੀ ਤੰਬਾਕੂ ਵਿਰੋਧੀ ਗਤੀਵਿਧੀਆਂ ਜਿਵੇਂ ਕਿ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਅਧੀਨ ਚਲਾਨ,ਜਾਗਰੂਕਤਾ ਕੀਤੀਆਂ ਜਾਂਦੀਆਂ ਹਨ। ਕੋਈ ਵੀ ਵਿਅਕਤੀ ਕਿਸੇ ਜਨਤਕ ਥਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਰੇਲਗੱਡੀ, ਹੋਟਲ ਆਦਿ ਵਿਚ ਤੰਬਾਕੂਨੋਸ਼ੀ ਨਹੀਂ ਕਰ ਸਕਦਾ। 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ। ਕਿਸੇ ਵੀ ਵਿੱਦਿਅਕ  ਜਾਂ ਧਾਰਮਿਕ ਸੰਸਥਾ ਦੇ 100 ਮੀਟਰ ਦੇ ਦਾਇਰੇ ਅੰਦਰ ਨਾ ਤਾਂ ਤੰਬਾਕੂ ਉਤਪਾਦ ਵੇਚਿਆ ਜਾ ਸਕਦਾ ਹੈ ਨਾ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੰਬਾਕੂ ਉਤਪਾਦ ਨੂੰ ਉਤਸ਼ਾਹਿਤ ਕਰਨ ਵਾਲੇ ਵਿਗਿਆਪਨ ਨਹੀਂ ਦਿੱਤੇ ਜਾ ਸਕਦੇ।ਤੰਬਾਕੂ ਉਤਪਾਦ ਤੇ ਲਿਖਤੀ ਅਤੇ ਤਸਵੀਰ ਸਮੇਤ 85 ਫ਼ੀਸਦੀ ਚੇਤਾਵਨੀ ਛਾਪਣੀ ਲਾਜ਼ਮੀ ਹੈ।ਵਿਭਾਗ ਵੱਲੋਂ ਉਪਰੋਕਤ ਅਨੁਸਾਰ ਐਕਟ ਦੀ ਉਲੰਘਣਾ ਕਰਨ ਤੇ ਚਲਾਨ ਵੀ ਕੀਤੇ ਜਾਂਦੇ ਹਨ।
ਉਹਨਾਂ  ਦੱਸਿਆ ਕਿ ਤੰਬਾਕੂ ਧੂੰਏਂ ਵਾਲਾ ਜਾਂ ਧੂੰਆਂ ਰਹਿਤ ਦੋਵੇਂ ਕਿਸਮ ਦਾ ਹੋ ਸਕਦਾ ਹੈ। ਬੀੜੀ, ਸਿਗਰਟ ਆਦਿ ਧੂੰਏ ਵਾਲਾ ਅਤੇ ਜ਼ਰਦਾ,ਖੈਨੀ ਆਦਿ ਧੂੰਆਂ ਰਹਿਤ ਤੰਬਾਕੂ ਦੀਆਂ ਕਿਸਮਾਂ ਹਨ। ਦੋਵੇਂ ਹੀ ਕਿਸਮ ਦਾ ਤੰਬਾਕੂ ਖਤਰਨਾਕ ਹੈ। ਤੰਬਾਕੂ ਦੀ ਵਰਤੋਂ ਨਾਲ ਵੱਖ-ਵੱਖ ਤਰ੍ਹਾਂ ਦਾ ਕੈਂਸਰ ਅਤੇ ਹੋਰ ਬਿਮਾਰੀਆਂ ਵੀ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲੈਂਦੀਆਂ ਹਨ। ਇਸ ਲਈ ਤੰਬਾਕੂ ਦੇ ਸੇਵਨ ਤੋਂ ਸਾਨੂੰ ਗੁਰੇਜ਼ ਕਰਨ ਦੀ ਲੋੜ ਹੈ ।
ਡੱਬੀ-
ਤੰਬਾਕੂ ਅਤੇ ਕੋਵਿਡ–19
ਅਜੋਕੇ ਸਮੇਂ ਦੌਰਾਨ ਪੂਰੀ ਦੁਨੀਆ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕੋਰੋਨਾਵਾਇਰਸ ਹੋਰਨਾਂ ਅੰਗਾਂ ਦੇ ਨਾਲ ਨਾਲ ਮੁੱਖ ਰੂਪ ਵਿੱਚ ਫ਼ੇਫ਼ੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਤੰਬਾਕੂ ਦਾ ਸਭ ਤੋਂ ਵਧੇਰੇ ਮਾੜਾ ਅਤੇ ਸਿੱਧਾ ਅਸਰ ਵੀ ਫ਼ੇਫ਼ੜਿਆਂ ਤੇ ਹੀ ਹੁੰਦਾ ਹੈ। ਇਸ ਲਈ ਆਪਣੇ ਆਪ ਨੂੰ ਕੋਰੋਨਾਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਤੰਬਾਕੂਨੋਸ਼ੀ ਛੱਡਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।ਜਰਦਾ, ਗੁਟਖਾ, ਪਾਨ ਮਸਾਲਾ ਅਤੇ ਖੈਣੀ ਆਦਿ ਖਾਣ ਵਾਲੇ ਨੂੰ ਵਾਰ-ਵਾਰ ਥੁੱਕਣਾ ਪੈਂਦਾ ਹੈ, ਜਿਸ ਕਾਰਣ ਕੋਵਿਡ-19 ਦੇ ਫ਼ੈਲਣ ਦਾ ਖਤਰਾ ਵਧ ਜਾਂਦਾ ਹੈ ।ਇਸੇ ਤਰ੍ਹਾਂ ਹੁੱਕੇ ਦੇ ਸਮੂਹਿਕ ਪ੍ਰਯੋਗ ਨਾਲ ਵੀ ਕੋਵਿਡ-19 ਦਾ ਖਤਰਾ ਵਧਦਾ ਹੈ ।
ਉਹਨਾਂ ਦੱਸਿਆ ਕਿ  ਕਈ ਵਾਰ ਇਕ ਕਮਰੇ ਵਿਚ ਜਾਂ ਘਰ ਵਿਚ ਇਕ ਵਿਅਕਤੀ ਤੰਬਾਕੂਨੋਸ਼ੀ ਕਰ ਰਿਹਾ ਹੈ ਅਤੇ ੳਸਦੀ ਪਤਨੀ, ਬੱਚੇ ਜਾਂ ਪਰਿਵਾਰ ਉਸਦੇ ਨੇੜੇ ਹੋਣ ਕਰਕੇ ਉਦਾਸੀਨ ਤੰਬਾਕੂਨੋਸ਼ੀ ਕਰਦੇ ਹਨ। ਦੁਨੀਆ ਭਰ ਵਿਚ ਕਰੀਬ 6 ਲੱਖ ਲੋਕਾਂ ਦੀਆਂ ਮੌੰਤਾਂ ਉਦਾਸੀਨ ਤੰਬਾਕੂਨੋਸ਼ੀ ਦਾ ਨਤੀਜ਼ਾ ਹਨ। ਇਸ ਤੋਂ ਇਲਾਵਾ ਜੇਕਰ ਗਰਭਵਤੀ ਔਰਤ ਐਕਟਿਵ ਜਾਂ ਪੈਸਿਵ ਤੰਬਾਕੂਨੋਸ਼ੀ ਕਰਦੀ ਹੈ ਤਾਂ ਗਰਭ ਵਿਚ ਪਲ ਰਹੇ ਉਸਦੇ ਬੱਚੇ ਤੇ ਇਹ ਮਾੜੇ ਅਸਰ ਹੋਣਗੇ ਅਤੇ ੳਹ ਜਮਾਂਦਰੂ ਨੁਕਸ ਵਾਲਾ ਪੈਦਾ ਹੋਵੇਗਾ।ਉਹਨਾਂ ਕਿਹਾ ਕਿ ਸਿਰਫ ਜਾਗਰੂਕ ਹੋਣ ਨਾਲ ਹੀ ਇਹਨਾ ਤੋ ਬਚਿਆ ਜਾ ਸਕਦਾ ਹੈ। ਸਕੂਲੀ ਬੱਚਿਆਂ ਨੂੰ ਤੰਬਾਕੂ ਨੋਸ਼ੀ ਬਾਰੇ ਜਾਗਰੂਕ ਕਰਨ ਲਈ ਸਕੁਲਾ ਵਿਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣ ਗੇ। ਇਸ ਦੌਰਾਨ ਸਿਹਤ ਕਰਮਚਾਰੀ ਵਰਿੰਦਰ ਭੁੱਲਰ, ਬੂਟਾ ਸਿੰਘ, ਕੰਵਲਜੀਤ ਸਿੰਘ ਬਰਾੜ ਐੱਸ ਆਈ, ਵਿਕਾਸ ਕੰਬੋਜ ਆਦਿ ਨੇ ਲੋਕਾ ਨੂੰ ਜਾਗਰੂਕ ਕੀਤਾ ।