ਜਿਲ੍ਹਾ ਚੋਣ ਅਫ਼ਸਰ ਵੱਲੋਂ ਰੈਸ਼ਨਾਲਾਈਜੇਸ਼ਨ ਕਰਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ

Sorry, this news is not available in your requested language. Please see here.

ਜਿਲ੍ਹੇ ‘ਚ ਕੁੱਲ 1,88,000 ਤੋਂ ਵੱਧ ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਕੀਤਾ ਜਾ ਚੁੱਕਾ ਹੈ ਲਿੰਕ : ਜਿਲ੍ਹਾ ਚੋਣ ਅਫ਼ਸਰ

ਐਸ.ਏ.ਐਸ ਨਗਰ 15 ਸਤੰਬਰ :-  

ਸ਼੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ ਨਗਰ ਵੱਲੋਂ ਅੱਜ ਜਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਜਿਲ੍ਹਾ ਚੋਣ ਅਫ਼ਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁੰਮਾਇਦਿਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਭਾਰਤ ਚੋਣ ਕਮਿਸ਼ਨ, ਨਵੀਂ ਦਿਲੀ, ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਕੀਤੀ ਜਾ ਰਹੀ ਹੈ । ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1500 ਵੋਟਾਂ ਤੱਕ ਦੇ ਪੋਲਿੰਗ ਬੂਥਾਂ ਨੂੰ ਹੀ ਮਨਜੂਰੀ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਸ਼ਹਿਰੀ ਏਰੀਆ ਵਿੱਚ ਇੱਕ ਬਿਲਡਿੰਗ ਵਿੱਚ 4 ਅਤੇ ਪੇਂਡੂ ਏਰੀਆਂ ਵਿੱਚ ਇੱਕ ਬਿਲਡਿੰਗ ਵਿੱਚ 2 ਪੋਲਿੰਗ ਸਟੇਸ਼ਨਾਂ ਤੋਂ ਵੱਧ ਪੋਲਿੰਗ ਸਟੇਸ਼ਨ ਸਥਾਪਿਤ ਨਹੀ ਕੀਤੇ ਸਕਦੇ ।

ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਰੈਸ਼ਨਾਲਾਈਜੇਸ਼ਨ ਉਪਰੰਤ ਵਿਧਾਨ ਸਭਾ ਚੋਣ ਹਲਕਾ 52 ਖਰੜ ਵਿੱਚ 288 ਪੋਲਿੰਗ ਬੂਥ, 53 ਐਸ.ਏ.ਐਸ ਨਗਰ ਵਿੱਚ 249 ਪੋਲਿੰਗ ਬੂਥ ਅਤੇ 112 ਡੇਰਾਬੱਸੀ ਵਿੱਚ 291 ਪੋਲਿੰਗ ਬੂਥ ਸਥਾਪਿਤ ਕਰਨ ਦੀ ਤਜਵੀਜ ਹੈ। ਇਸਦੇ ਨਾਲ ਹੀ ਜਿਲ੍ਹਾ ਚੋਣ ਅਫ਼ਸਰ,ਐਸ.ਏ.ਐਸ ਨਗਰ ਵੱਲੋਂ ਫਾਰਮਾਂ ਵਿੱਚ ਤਬਦੀਲੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਫਾਰਮ ਨੰ.6 ਨਵੀਂ ਵੋਟ ਬਣਾਉਣ ਲਈ, ਫਾਰਮ ਨੰ.8 ਸੋਧ ਕਰਵਾਉਣ ਲਈ/ਡੂਬਲੀਕੇਟ ਵੋਟਰ ਕਾਰਡ ਲੈਣ ਲਈ/ਪਤਾ ਬਦਲਵਾਉਣ ਲਈ ਅਤੇ ਪੀ.ਡਬਲਯੂ.ਡੀ ਮਾਰਕ ਕਰਵਾਉਣ ਲਈ ਭਰਿਆ ਜਾ ਸਕਦਾ ਹੈ। ਫਾਰਮ ਨੰ. 8ੳ ਅਤੇ 001 ਖਤਮ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫਾਰਮ ਨੰ. 6ਬੀ ਰਾਹੀਂ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾ ਸਕਦਾ ਹੈ। ਜਿਲ੍ਹੇ ਵਿੱਚ ਕੁੱਲ 1,88,000 ਤੋਂ ਵੱਧ ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕੀਤੇ ਜਾ ਚੁੱਕੇ ਹੈ। ਉਨ੍ਹਾਂ ਕਿਹਾ ਇਹ ਫਾਰਮ NVSP.in ਅਤੇ Voterhelpline App ਤੇ ਭਰਿਆ ਜਾ ਸਕਦਾ ਹੈ। ਫਾਰਮਾਂ ਦੀ ਹੋਰ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਕਾਲ ਕੀਤੀ ਜਾ ਸਕਦੀ ਹੈ।

ਹੋਰ ਪੜ੍ਹੋ :- ਨਿੱਕੀ ਉਮਰੇ ਹਾਕੀ ਦੀ ਖੇਡ ਚ ਚਮਕਦਾ ਸਿਤਾਰਾ ਬਣਿਆ ਚਰਨਜੀਤ ਸਿੰਘ