ਆਰ.ਆਰ ਬਾਵਾ ਡੀ.ਏ.ਵੀ ਕਾਲਜ ਫਾਰ ਵੂਮਨ, ਬਟਾਲਾ ਵਿਖੇ ਮੈਗਾ ਰੋਜਗਾਰ ਮੇਲਾ 14 ਸਤੰਬਰ ਨੂੰ

Sorry, this news is not available in your requested language. Please see here.

ਗੁਰਦਾਸਪੁਰ, 9 ਸਤੰਬਰ  : – ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ. ਨਿਧੀ ਕੁਮੁਧ ਬਾਮਬਾ ਦੀ ਅਗਵਾਈ ਹੇਠ ਬੇਰੁਜਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਮੈਗਾ ਰੋਜਗਾਰ ਮੇਲਾ ਮਿਤੀ 14 ਸਤੰਬਰ 2022 ਨੂੰ ਆਰ.ਆਰ ਬਾਵਾ, ਡੀ.ਏ.ਵੀ ਕਾਲਜ ਫਾਰ ਵੂਮਨ, ਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਰੋਜਗਾਰ ਮੇਲੇ ਵਿੱਚ 10ਵੀਂ, 12ਵੀਂ, ਗਰੈਜੁਏਟ ਅਤੇ ਪੋਸਟ ਗਰੇਜੂਏਟ ਪ੍ਰਾਰਥੀਆਂ ਨੂੰ ਟੈਕਨੀਕਲ ਅਤੇ ਨਾਨ ਟੈਕਨੀਕਲ ਪੋਸਟਾਂ ਲਈ ਵਧੀਆ ਸੈਲਰੀ ਤੇ ਯੋਗਤਾ ਅਨੁਸਾਰ ਭਰਤੀ ਕੀਤਾ ਜਾਵੇਗਾ। ਇਸ ਰੋਜਗਾਰ ਮੇਲੇ ਵਿੱਚ ਲਗਭਗ 12 ਨਾਮੀ  ਕੰਪਨੀਆਂ ਜਿਵੇਂ ਕਿ ਐਕਸਿਸ ਬੈਂਕ, ਡਾ. ਆਈ.ਟੀ.ਐੱਮ. ਮੋਹਾਲੀ, ਐੱਸ.ਆਈ.ਐੱਸ. ਸਿਕਓਰਟੀ, ਐੱਸ.ਬੀ.ਆਈ ਲਈਫ ਇੰਸ਼ੋਰੈਂਸ, ਪੀ.ਐੱਨ.ਬੀ ਮੈਟ ਲਾਈਫ, ਸਤਿਯਾ ਮਾਈਕਰੋ ਫਾਇਨਾਂਸ ਅਤੇ ਏ.ਬੀ. ਗਰੇਨ ਸਪਿਰਟਸ ਪ੍ਰਾਈਵੇਟ ਲਿਮਟਿਡ ਗੁਰਦਾਸਪੁਰ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ।

ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਚਾਹਵਾਨ 10ਵੀਂ, 12ਵੀਂ,  ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪਾਸ ਉਮੀਦਵਾਰ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੈ, ਉਹ ਮਿਤੀ 14 ਸਤੰਬਰ 2022 ਸਵੇਰੇ 9:00 ਵਜੇ ਆਰ.ਆਰ ਬਾਵਾ, ਡੀ.ਏ.ਵੀ ਕਾਲਜ ਫਾਰ ਵੂਮਨ, ਬਟਾਲਾ ਵਿਖੇ ਨਿੱਜੀ ਤੌਰ ’ਤੇ ਫਾਰਮਲ ਡਰੈਸ ਵਿੱਚ ਆਪਣਾ ਰੀਜਿਊਮ ਅਤੇ ਪੜ੍ਹਾਈ ਦੇ ਸਰਟੀਫਿਕੇਟ ਨਾਲ ਲੈ ਕੇ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ।

 

ਹੋਰ ਪੜ੍ਹੋ:-
ਪੀ ਐਚ ਸੀ ਡੇਰਾਬੱਸੀ ਵਿਖੇ ਸਵੱਛਤਾ ਅਤੇ ਵਾਤਾਵਰਨ ਦੀ ਸ਼ੁੱਧਤਾ ਬਾਰੇ ਜਾਗਰੂਕਤਾ ਸਮਾਗਮ ਦਾ ਆਯੋਜਨ