ਲੰਪੀ ਸਕਿਨ ਤੋਂ ਬਚਾਅ ਲਈ ਮੈਗਾ ਟੀਕਾਕਰਨ ਮੁਹਿੰਮ: ਪਸ਼ੂ ਪਾਲਣ ਵਿਭਾਗ ਵੱਲੋਂ 38,200 ਗਾਵਾਂ ਦਾ ਟੀਕਾਕਰਨ

Sorry, this news is not available in your requested language. Please see here.

— ਜ਼ਿਲ੍ਹੇ ’ਚ 15 ਫਰਵਰੀ ਨੂੰ ਸ਼ੁਰੂ ਕੀਤੀ ਮੁਹਿੰਮ ਅਜੇ ਜਾਰੀ

ਬਰਨਾਲਾ, 20 ਮਾਰਚ :- 
ਪਸ਼ੂ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ’ਚ ਲੰਪੀ ਸਕਿਨ ਬੀਮਾਰੀ ਤੋਂ ਪਸ਼ੂਆਂ ਦੇ ਬਚਾਅ ਲਈ 15 ਫ਼ਰਵਰੀ ਤੋਂ ਵਿੱਢੀ ਮੁਹਿੰਮ ਅਜੇ ਜਾਰੀ ਹੈ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਰਨਾਲਾ ਡਾ. ਲਖਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਬੀਮਾਰੀ ਤੋਂ ਬਚਾਅ ਲਈ ਹੁਣ ਤੱਕ 38, 200 ਗਾਵਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਨੂੰ 64 ਹਜ਼ਾਰ ਖੁਰਾਕਾਂ ਵੈਕਸੀਨ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਲਈ 10 ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮਾਂ ਸਹਾਇਕ ਨਿਰਦੇਸ਼ਕ ਡਾ. ਕਮਲਜੀਤ ਸਿੰਘ, ਡਾ. ਜਤਿੰਦਰਪਾਲ ਸਿੰਘ ਐਸਵੀਓ ਬਰਨਾਲਾ ਤੇ ਡਾ. ਮਿਸ਼ਰ ਐਸਵੀਓ ਤਪਾ ਦੀ ਦੇਖ-ਰੇਖ ਹੇਠ ਟੀਕਾਕਰਨ ਕਰ ਰਹੀਆਂ ਹਨ।
ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਲੰਪੀ ਸਕਿਨ ਤੋਂ ਪਸ਼ੂਆਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਨੂੰ ਵੈਕਸੀਨੇਸ਼ਨ ਲਈ ਸਹਿਯੋਗ ਦਿੱਤਾ ਜਾਵੇ।

ਹੋਰ ਪੜ੍ਹੋ :-  ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਹਥਿਆਰਾਂ ਦੀ ਪ੍ਰਦਰਸ਼ਨੀ, ਹਿੰਸਾ ਦਾ ਪ੍ਰਚਾਰ ਕਰਨ ਵਾਲੇ ਗੀਤਾਂ ਤੇ ਨਫਰਤੀ ਭਾਸ਼ਣਾਂ ‘ਤੇ ਪਾਬੰਦੀ