ਮਿਕੀ ਮਾਊਸ ਕਾਂਗਰਸ ਪ੍ਰਧਾਨ ਸਿੱਧੂ ਸਿਆਸਤ ਨੂੰ ਬਣਾਇਆ ਕਾਮੇਡੀ ਸ਼ੋਅ- ਗੜ੍ਹੀ 

JASBIR SINGH GARHI
ਭਾਜਪਾ ਤੇ ਕਾਂਗਰਸ ਨੂੰ ਦਲਿਤ ਪਛੜੇ ਵਰਗਾਂ ਦੇ ਮੁੱਦਿਆ ਉੱਤੇ ਲਿਆਉਣਾ ਬਸਪਾ ਦੀ ਤਾਕਤ -  ਜਸਵੀਰ ਸਿੰਘ  ਗੜ੍ਹੀ

Sorry, this news is not available in your requested language. Please see here.

ਜਲੰਧਰ/ਚੰਡੀਗੜ੍ਹ/ਫਗਵਾੜਾ 04 ਜਨਵਰੀ ,2022
ਕੇਜਰੀਵਾਲ ਵਾਂਗ ਫ਼ੋਕੇ ਵਾਅਦਿਆਂ ਦੀ ਖੋਲ੍ਹੀ ਪੰਡ
ਔਰਤਾਂ ਨੂੰ ਹਰ ਮਹੀਨੇ ਦੋ ਹਜ਼ਾਰ ਰੁਪਿਆ ਅਤੇ ਅੱਠ ਗੈਸ ਸਿਲੰਡਰ ਮੁਫਤ ਦੇਣ ਦੇ ਵਾਅਦੇ ਤੇ ਤੰਜ ਕੱਸਦਿਆਂ  ਬਸਪਾ ਪੰਜਾਬ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਬਸਪਾ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸ. ਜਸਵੀਰ ਸਿੰਘ ਗੜ੍ਹੀ  ਨੇ ਕਿਹਾ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ  ਨਵਜੋਤ ਸਿੰਘ ਸਿੱਧੂ ਨੇ  ਪਹਿਲਾਂ ਤੇ ਸਿਰਫ਼ ਸੂਬੇ ਦੀ ਕਾਂਗਰਸ ਸਰਕਾਰ  ਦਾ ਹੀ ਕਾਮੇਡੀ ਸ਼ੋਅ ਬਣਾਇਆ ਸੀ ਪਰ ਹੁਣ ਉਨ੍ਹਾਂ ਦੇ ਆ ਰਹੇ ਬਿਆਨਾਂ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਸੂਬੇ ਦੀ ਸਿਆਸਤ ਨੂੰ ਵੀ ਉਹ ਕਾਮੇਡੀ ਸ਼ੋਅ  ਹੀ  ਸਮਝ ਚੁੱਕੇ ਹਨ ।

ਹੋਰ ਪੜ੍ਹੋ :-ਕੋਵਿਡ ਮੱਦੇਨਜਰ ਫਾਜਿ਼ਲਕਾ ਜਿ਼ਲ੍ਹੇ ਵਿਚ ਪਾਬੰਦੀਆਂ ਲਾਗੂ

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਕ ਪਾਸੇ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਖ ਰਹੇ ਹਨ ਕਿ ਖ਼ਜ਼ਾਨੇ ਖਾਲੀ ਹਨ ਬੀਤੇ ਸਾਲਾਂ ਵਿੱਚ ਪੰਜਾਬ ਸਰਕਾਰ ਵਿਚ ਮਾਫੀਆ ਦਾ ਰਾਜ ਰਿਹਾ ਜਿਸ ਕਾਰਨ ਖਜ਼ਾਨੇ ਖਾਲੀ ਹੋ ਗਏ  ਤੇ ਦੂਜੇ ਪਾਸੇ ਮਹਿਲਾਵਾਂ ਨੂੰ ਅੱਠ ਸਿਲੰਡਰ ਅਤੇ ਦੋ ਹਜਾਰ ਰੁਪਏ ਮਹੀਨਾ ਦੇਣ ਦੇ ਵਾਅਦੇ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਸੋਚਣਾ ਪਵੇਗਾ  ਕਿ ਸਿੱਧੂ ਨੂੰ ਸਿਰਫ਼ ਕਾਮੇਡੀ ਤਕ ਹੀ ਸੀਮਤ ਰੱਖਿਆ ਜਾਵੇ, ਇਸ ਤੋਂ ਜ਼ਿਆਦਾ ਉਸ ਦੇ ਪੱਲੇ ਕੁਝ ਵੀ ਨਹੀਂ ਤੇ ਨਾ ਹੀ ਕਿਸੇ ਮਹਿਲਾ ਨੂੰ ਕੁਝ ਮਿਲਣਾ ਹੈ।
ਸ. ਗੜ੍ਹੀ ਨੇ ਕਿਹਾ ਕਿ ਇਸ ਕਾਮੇਡੀਅਨ ਮਿਕੀ ਮਾਊਸ ਨੇ ਸਿਆਸਤ ਨੂੰ ਵੀ ਕਾਮੇਡੀ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ ਹੈ  ਜੋ ਕਿ ਕਿਧਰੇ ਵੀ ਬੈਠ ਕੇ ਆਪਣੇ ਝੂਠ ਦੀ ਪੰਡ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਉਰਫ ਵਿਸਵਾਸ਼ਘਾਤਜੀਤ ਵਾਂਗ  ਖਿਲਾਰਣ ਲੱਗਾ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ  ਕਾਂਗਰਸ ਪਾਰਟੀ ਨੇ ਇਕ ਜੋਕਰ ਤਾਸ਼ ਦੀ ਗੱਡੀ ਵਾਂਗ ਅੱਗੇ ਰੱਖਿਆ ਹੋਇਆ ਹੈ ਪਿੱਛੇ ਬੈਠੀ ਟੋਲੀ ਇਸਤੋਂ ਵੀ ਜ਼ਿਆਦਾ ਹਾਸੋਹੀਣੀ ਹੈ   ਜੋ ਕਿ ਲੋਕਾਂ ਦਾ ਮਨੋਰੰਜਨ ਕਰਨ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਹੈ । ਇਸ ਲਈ ਕਾਂਗਰਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ ਸਗੋਂ ਕੁਝ ਪਲ ਹੱਸ ਕੇ ਬਿਤਾ ਲਏ ਜਾਣ।