ਗੁੰਮਸ਼ੁਦਾ ਵਿਅਕਤੀ ਦੀ ਭਾਲ

VIKASH AGARWAL
ਗੁੰਮਸ਼ੁਦਾ ਵਿਅਕਤੀ ਦੀ ਭਾਲ

Sorry, this news is not available in your requested language. Please see here.

ਅੰਮ੍ਰਿਤਸਰ 23 ਫਰਵਰੀ 2022
ਸ: ਗੁਰਬਿੰਦਰ ਸਿੰਘ ਮੁੱਖ ਅਫ਼ਸਰ, ਥਾਣਾ ਸਦਰ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਸਿਤ ਅਗਰਵਾਲ ਪੁੱਤਰ ਵਿਕਾਸ ਅਗਰਵਾਲ ਵਾਸੀ ਮਕਾਨ ਨੰਬਰ 1618 ਗਲੀ ਨੰਬ-2, ਟੰਡਨ ਨਗਰ ਬਟਾਲਾ ਰੋਡ, ਅੰਮ੍ਰਿਤਸਰ ਨੇ ਹਾਜਰ ਥਾਣਾ ਆ ਕੇ ਦਰਖਾਸਤ ਦਿੱਤੀ ਕਿ ਉਸ ਦਾ ਪਿਤਾ ਵਿਕਾਸ ਅਗਰਵਾਲ ਜੋ ਕਿ ਮੁਨਿਆਰੀ ਦੀ ਦੁਕਾਨ ਕਰਦਾ ਹੈ, ਮਿਤੀ 17 ਫਰਵਰੀ 2022 ਨੂੰ ਸਵੇਰੇ 7:00 ਵਜੇ ਮੁਨਿਆਰੀ ਦਾ ਸਮਾਨ ਲੈਣ ਲਈ ਦਿੱਲੀ ਗਿਆ ਸੀ ਜੋ ਵਾਪਿਸ ਨਹੀਂ ਆਇਆ ਹੈ।

ਹੋਰ ਪੜ੍ਹੋ :-ਮ੍ਰਿਤਕ ਹੋਮ ਗਾਰਡਜ ਦੇ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ 30 ਲੱਖ ਦੀ ਦਿੱਤੀ ਬੀਮਾ ਰਾਸ਼ੀ:

ਜਿਸ ਦੀ ਉਹਨਾਂ ਨੇ ਕਾਫ਼ੀ ਥਾਵਾਂ ਤੇ ਭਾਲ ਕੀਤੀ ਪਰ ਕੋਈ ਵੀ ਪਤਾ ਨਹੀਂ ਲੱਗਾ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗੁਮਸ਼ੁਦਾ ਵਿਅਕਤੀ ਦੀ ਉਮਰ ਕਰੀਬ 48, ਕੱਦ 5 ਫੁੱਟ 7 ਇੰਚ, ਖੱਬੀ ਅੱਖ ਦੇ ਭਰਵੱਟੇ ਪਰ ਸੱਟ ਦਾ ਨਿਸ਼ਾਨ, ਕਾਲੀ ਤੇ ਗਰੇਅ ਰੰਗ ਦੀ ਚੈਕਦਾਰ ਕਮੀਜ ਪਾਈ ਤੇ ਮੁੱਛ ਕਤਰਾਵੀ ਹੈ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਥਾਣਾ ਸਦਰ ਅੰਮ੍ਰਿਤਸਰ ਦੇ ਨੰਬਰ 97811-30209 ਅਤੇ 84277-33466 ਮੋਬਾਇਲ ਨੰਬਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।