ਵਿਧਾਇਕ ਅੰਗਦ ਸਿੰਘ ਨੇ ਕਰਜ਼ਾ ਰਾਹਤ ਤਹਿਤ ਸੌਂਪੇ 1.48 ਕਰੋੜ ਰੁਪਏ ਦੇ ਚੈੱਕ

ਵਿਧਾਇਕ ਅੰਗਦ ਸਿੰਘ
ਵਿਧਾਇਕ ਅੰਗਦ ਸਿੰਘ ਨੇ ਕਰਜ਼ਾ ਰਾਹਤ ਤਹਿਤ ਸੌਂਪੇ 1.48 ਕਰੋੜ ਰੁਪਏ ਦੇ ਚੈੱਕ

Sorry, this news is not available in your requested language. Please see here.

ਨਵਾਂਸ਼ਹਿਰ ਦੀ ਅਟਾਲ ਅਤੇ ਮਲਕਪੁਰ ਸੁਸਾਇਟੀ ਦੇ 8 ਪਿੰਡਾਂ ਦੇ 725 ਲਾਭਪਾਤਰੀਆਂ ਨੁੰ ਵੰਡੇ ਚੈੱਕ
ਨਵਾਂਸ਼ਹਿਰ, 19 ਅਕਤੂਬਰ  2021
ਵਿਧਾਇਕ ਅੰਗਦ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਰਾਹਤ ਦੇਣ ਦੀ ਸਹੂਲਤ ਤਹਿਤ ਹਲਕਾ ਨਵਾਂਸ਼ਹਿਰ ਦੀ ਅਟਾਲ ਸੁਸਾਇਟੀ ਦੇ 480 ਲਾਭਪਾਤਰੀਆਂ ਨੂੰ 1,00,08,307  ਰੁਪਏ ਦੇ ਚੈੱਕ  ਅਤੇ ਮਲਕਪੁਰ ਸੁਸਾਇਟੀ ਦੇ 245 ਲਾਭਪਾਤਰੀਆਂ ਨੂੰ 47,98,958 ਰੁਪਏ ਦੇ ਚੈੱਕ ਵੰਡੇ ਗਏ।

ਹੋਰ ਪੜ੍ਹੋ :-ਦੀਵਾਲੀ, ਗੁਰਪੁਰਬ ਅਤੇ ਨਵੇ ਸਾਲ ਤੇ ਪਟਾਖਿਆਂ ਦੀ ਵਿਕਰੀ ਲਈ ਆਰਜੀ ਲਾਇਸੰਸ ਲਈ ਮੰਗੀਆਂ ਅਰਜੀਆਂ  

ਇਸ ਮੌਕੇ ਜਾਣਕਾਰੀ ਦਿੰਦਿਆ ਵਿਧਾਇਕ ਨਵਾਂਸ਼ਹਿਰ ਨੇ ਦੱਸਿਆ ਕਿ  ਅਟਾਲ ਸੁਸਾਇਟੀ ਦੇ ਪਿੰਡ ਬੀਰੋਵਾਲ ਦੇ 68 ਲਾਭਪਾਤਰੀਆਂ ਨੂੰ 1630050 ਰੁਪਏ, ਪਿੰਡ ਅਟਾਲ ਦੇ 66 ਲਾਭਪਾਤਰੀਆਂ ਨੂੰ  1295103 ਰੁਪਏ, ਪਿੰਡ ਚਰਨ ਦੇ 93 ਲਾਭਪਾਤਰੀਆਂ ਨੂੰ  1804757 ਰੁਪਏ, ਪਿੰਡ ਮੀਰਪੁਰ ਜੱਟਾਂ ਤੇ ਰਾਮਗੜ੍ਹੀਆਂ ਦੇ ਲਾਭਪਾਤਰੀਆਂ ਨੂੰ  253 ਲਾਭਪਾਤਰੀਆਂ ਨੂੰ  253 ਲਾਭਪਾਤਰੀਆਂ ਨੂੰ  5278397 ਰੁਪਏ ਦੇ ਚੈੱਕ  ਤਕਸੀਮ ਕੀਤੇ। ਇਸੇ ਤਰ੍ਹਾਂ ਮਲਕਪੁਰ ਸੁਸਾਇਟੀ ਦੇ ਪਿੰਡ ਧੈਂਗੜਪੁਰ ਦੇ 60 ਲਾਭਪਾਤਰੀਆਂ ਨੂੰ  1185895 ਰੁਪਏ, ਪਿੰਡ ਮਲਕਪੁਰ ਦੇ 59 ਲਾਭਪਾਤਰੀਆਂ ਨੂੰ  1038403 ਰੁਪਏ, ਪਿੰਡ ਜਾਨਿਆ ਦੇ 79 ਲਾਭਪਾਤਰੀਆਂ ਨੂੰ  1710805 ਰੁਪਏ ਅਤੇ ਪਿੰਡ ਚੱਕ ਇਲਾਹੀ ਬਖਸ਼ ਦੇ 47 ਲਾਭਪਾਤਰੀਆਂ ਨੂੰ   863855 ਰੁਪਏ ਦੇ ਚੈੱਕ ਵੰਡੇ ਗਏ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ ਰਾਹਤ ਦੇਣ ਨਾਲ-ਨਾਲ ਸੂਬੇ ਦੇ ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ, ਜਿਸ ਨਾਲ ਇਸ ਵਰਗ ਦੀ ਜ਼ਿੰਦਗੀ ਬਿਹਤਰ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੇ ਹਰੇਕ ਦੁੱਖ-ਸੁੱਖ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
 ਇਸ ਮੌਕੇ  ਅਟਾਲ ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ, ਸੈਕਟਰੀ ਹਰਪ੍ਰੀਤ ਸਿੰਘ, ਬਰਾਂਚ ਮੇਨੈਜਰ ਮਦਨ ਲਾਲ , ਮਲਕਪੁਰ ਸੁਸਾਇਟੀ ਤੋਂ ਪ੍ਰਾਧਨ ਮਲਕੀਤ ਸਿੰਘ, ਸੈਕਟਰੀ ਜਗਤਾਰ ਸਿੰਘ, ਪਿੰਡਾਂ ਦੇ ਸਰਪੰਚ ਤੇ ਪੰਤਵੱਤੇ ਸੱਜਣ ਹਾਜ਼ਰ ਸਨ।
ਕੈਪਸ਼ਨ :- ਅਟਾਲ ਅਤੇ ਮਲਕਪੁਰ ਸੁਸਾਇਟੀ ਨਾਲ ਸਬੰਧਤ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਕਰਜ਼ਾ ਰਾਹਤ ਸਬੰਧੀ ਚੈੱਕ ਸੌਂਪਦੇ ਹੋਏ ਵਿਧਾਇਕ ਅੰਗਦ ਸਿੰਘ।