ਵਿਧਾਇਕ ਭੋਲਾ ਗਰੇਵਾਲ ਵਲੋਂ ਬਾਲ ਦਿਵਸ ਮੌਕੇ ਸਰਕਾਰੀ ਸਕੂਲ ‘ਚ ਮੈਗਜੀਨ ਰੀਲੀਜ਼

Sorry, this news is not available in your requested language. Please see here.

ਲੁਧਿਆਣਾ, 14 ਨਵੰਬਰ 2022

ਵਿਧਾਨ ਸਭਾ ਹਲਕਾ ਲੁਧਿਆਣ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਬਾਲ ਦਿਵਸ ਮੌਕੇ ਸਥਾਨਕ ਸੁਭਾਸ਼ ਨਗਰ ਦੇ ਸਰਕਾਰੀ ਸਕੂਲ ਵਿਖੇ ਮੈਗਜੀਨ ਰੀਲੀਜ਼ ਕੀਤੀ ਗਈ।

ਹੋਰ ਪੜ੍ਹੋ – ਸਿਵਲ ਸਰਜਨ ਵਲੋਂ ਦੰਦਾਂ ਦੇ ਪੰਦਰਵਾੜੇ ਦੀ ਸ਼ੁਰੂਆਤ

ਇਸ ਮੌਕੇ ਉਨ੍ਹਾਂ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਰਜੇਸ਼ ਕੁਮਾਰ, ਸੋਭਾ ਸਿੰਘ, ਇੰਦਰਜੀਤ ਕੌਰ, ਰਵਿੰਦਰ ਰਾਜੂ, ਸੁਰਜੀਤ ਠੇਕੇਦਾਰ, ਅਵਤਾਰ ਦਿਓਲ, ਗੱਗੀ ਸ਼ਰਮਾ, ਸਾਬ੍ਹੀ ਸੇਖੋਂ, ਜਗਦੇਵ ਗਿੱਲ ਅਤੇ ਕਰਮਜੀਤ ਸਿੰਘ ਵੀ ਮੌਜੂਦ ਸਨ।

ਵਿਧਾਇਕ ਭੋਲਾ ਵਲੋਂ ਸਕੂਲੀ ਬੱਚਿਆਂ ਨੂੰ ਬਾਲ ਦਿਵਸ ਦੇ ਮਹੱਤਵ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੱਚਿਆਂ ਦੀ ਸੁਚੱਜੀ ਦੇਖਭਾਲ ਕਰਨੀ ਚਾਹੀਦੀ ਹੈ ਕਿਉ਼ਕਿ ਬੱਚੇ ਹਰ ਦੇਸ਼ ਦਾ ਸਰਮਾਇਆ ਅਤੇ ਆਉਣ ਵਾਲਾ ਭਵਿੱਖ ਹੁੰਦੇ ਹਨ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਦੇਣੀ ਸਮੇਂ ਦੀ ਲੋੜ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।