ਵਿਧਾਇਕ ਚੱਢਾ ਨੇ ਰੋਪੜ ‘ਚ ਮੌਜੂਦ ਲਾਲਾ ਲਾਜਪਤ ਰਾਏ ਦੇ ਸਕੂਲ ਦੀ ਜਾਣਕਾਰੀ ਕੀਤੀ ਸਾਂਝੀ

Sorry, this news is not available in your requested language. Please see here.

ਰੂਪਨਗਰ, 17 ਨਵੰਬਰ : ਮਹਾਨ ਦੇਸ਼ ਭਗਤ ਲਾਲਾ ਲਾਜਪਤ ਰਾਏ ਜੀ ਦੇ ਸ਼ਹੀਦੀ ਦਿਵਸ ਤੇ ਅੱਜ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ ਰੂਪਨਗਰ ਸ਼ਹਿਰ ਦੇ ਪ੍ਰਤਾਪ ਬਾਜ਼ਾਰ ਰੋਪੜ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (ਲੜਕੇ) ਵਿਖੇ ਉਨ੍ਹਾਂ ਦਾ ਇਸ ਸਕੂਲ ਵਿੱਚ ਪੜ੍ਹਨ ਦੀ ਜਾਣਕਾਰੀ ਜਨਤਾ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਉਹ 6 ਜਮਾਤ ਤੱਕ ਪੜੇ ਸਨ।

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸਕੂਲ ਦੇ ਨੀਹ ਪੱਥਰ ਵਿੱਚ ਵੀ ਇਹ ਦੇਖਣ ਨੂੰ ਕੀ ਮਿਲਿਆ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਇਸ ਸਕੂਲ ਵਿੱਚ ਲਾਲਾ ਲਾਜਪਤ ਰਾਏ ਜੀ ਪੜੇ ਸਨ। ਇਸ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਰਕੇ ਐਡਵੋਕੇਟ ਚੱਢਾ ਦੀ ਟੀਮ ਨੇ ਹੋਰ ਜਾਣਕਾਰੀ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਇਸ ਕੋਸ਼ਿਸ਼ ਦੌਰਾਨ ਜ਼ਿਲ੍ਹਾ ਲਾਇਬਰੇਰੀ ਰੂਪਨਗਰ ਡਾ ਬੀ ਆਰ ਅੰਬੇਡਕਰ ਚੌਂਕ ਵਿੱਚ ਖੋਜ ਕਰਨ ਉਪਰੰਤ ਇੱਕ ਪੁਸਤਕ ਸਾਹਮਣੇ ਆਈ ਭਾਰਤ ਕੇ ਅਮਰ ਕ੍ਰਾਂਤੀਕਾਰੀ ਲਾਲਾ ਲਾਜਪਤ ਰਾਏ ਜੋ ਕਿ ਡਾ. ਭਵਾਨ ਸਿੰਘ ਰਾਣਾ ਦੀ ਲਿਖੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਇਸ ਕਿਤਾਬ ਦੇ ਮੁਤਾਬਕ ਲਾਲਾ ਲਾਜਪਤ ਰਾਏ ਦੇ ਪਿਤਾ ਮੁਨਸ਼ੀ ਸ਼੍ਰੀ ਰਾਧਾ ਕ੍ਰਿਸ਼ਨ ਜੀ ਪੇਸ਼ੇ ਵਜੋਂ ਇੱਕ ਅਧਿਆਪਕ ਸਨ ਜੋ ਕਿ ਰਾਜ ਕੀਆ ਮਿਡਲ ਸਕੂਲ ਰੋਪੜ ਵਿੱਚ 8 ਸਾਲ ਦੇ ਕਰੀਬ ਬਤੌਰ ਅਧਿਆਪਕ ਸੇਵਾ ਨਿਭਾਈ। ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਮੁਤਾਬਿਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋਪੜ ਦਾ ਪੁਰਾਣਾ ਨਾਮ ਹੀ ਰਾਜ ਕੀਆ ਮਿਡਲ ਸਕੂਲ ਸੀ।ਇਸੇ ਸਕੂਲ ਚ 13 ਸਾਲ ਦੀ ਉਮਰ ਤੱਕ 6ਵੀ ਕਲਾਸ ਤੱਕ ਲਾਲਾ ਲਾਜਪਤ ਰਾਏ ਜੀ ਨੇ ਪੜਾਈ ਹਾਸਿਲ ਕੀਤੀ।ਇਸ ਉਪਰੰਤ ਲਾਲਾ ਜੀ ਦੇ ਪਿਤਾ ਜੀ ਦੀ ਬਦਲੀ ਸ਼ਿਮਲਾ ਵਿਖੇ ਹੋ ਗਈ ਸੀ। ਸ਼ਹਿਰ ਵਾਸੀਆਂ ਇਸ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਇਹ ਜਾਣਕਾਰੀ ਸਾਂਝੀ ਕਰਨੀ ਜਰੂਰੀ ਸਮਝੀ।

ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਅਤੇ ਸਿੱਖਿਆ ਵਿਭਾਗ ਰੂਪਨਗਰ ਨਾਲ਼ ਗੱਲ ਕੀਤੀ ਕਿ ਜਿਲ੍ਹੇ ਦੇ ਇਸ ਇੱਕ ਵੱਡੇ ਇਤਹਾਸਿਕ ਸਕੂਲ ਦਾ ਨਾਮ ਵੀ ਇਸਦੇ ਇਤਹਾਸ ਨਾਲ ਜੁੜਿਆ ਹੋਣਾ ਚਾਹੀਦਾ ਹੈ। ਉਨ੍ਹਾਂ ਪ੍ਰੋਪਸਲ ਦਿੱਤੀ ਕਿ ਕੀਤੀ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋਪੜ ਦਾ ਨਾਮ ਬਦਲ ਲਾਲਾ ਲਾਜਪਤ ਰਾਏ ਦੇ ਨਾਮ ‘ਤੇ ਰੱਖਿਆ ਜਾਵੇ ਤਾਂ ਜੋ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦਾ ਹੋ ਸਕੇ।
ਇਸ ਮੌਕੇ ਉਨ੍ਹਾਂ ਨਾਲ  ਸਕੂਲ ਦੇ ਹੈੱਡ ਟੀਚਰ, ਸਤਨਾਮ ਸਿੰਘ ਗਿੱਲ, ਸ਼ਿਵ ਕੁਮਾਰ ਸੈਣੀ ਅਤੇ ਪ੍ਰਤਾਪ ਬਾਜ਼ਾਰ ਦੇ ਦੁਕਾਨਦਾਰ ਮੌਜੂਦ ਸਨ।

 

ਹੋਰ  ਪੜ੍ਹੋ :-  ਮਾਨ ਸਰਕਾਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿਖੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਿਸਟਮ ਮੁਹੱਈਆ ਕਰਵਾਉਣ ਲਈ ਖਰਚ ਕਰੇਗੀ ਤਕਰੀਬਨ 11.65 ਕਰੋੜ ਰੁਪਏ: ਡਾ.  ਇੰਦਰਬੀਰ ਸਿੰਘ ਨਿੱਜਰ