ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਚੰਨਣ ਦੇਵੀ ਸਰਕਾਰੀ ਕੰਨਿਆ ਹਾਈ ਸਕੂਲ ਦੀਆਂ ਬੱਚੀਆਂ ਨਾਲ ਮਨਾਇਆ ਲੋਹੜੀ ਦਾ ਤਿਉਂਹਾਰ

Sorry, this news is not available in your requested language. Please see here.

ਲੁਧਿਆਣਾ, 14 ਜਨਵਰੀ (000) – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਆਪਣੇ ਸਥਾਨਕ ਦਫ਼ਤਰ ਵਿਖੇ ਚੰਨਣ ਦੇਵੀ ਸਰਕਾਰੀ ਕੰਨਿਆ ਹਾਈ ਸਕੂਲ, ਸਲੇਮ ਟਾਬਰੀ ਸਕੂਲੀ ਬੱਚੀਆਂ ਦੇ ਨਾਲ ਲੋਹੜੀ ਦਾ ਤਿਉਂਹਾਰ ਮਨਾਇਆ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਚੌਧਰੀ ਬੱਗਾ ਨੇ ਕਿਹਾ ਕਿ ਧੀਆਂ ਦਾ ਸਨਮਾਨ ਕਰਨਾ ਸਮੇਂ ਦੀ ਲੋੜ ਹੈ, ਹੁਣ ਧੀਆਂ ਮੁੰਡਿਆਂ ਤੋਂ ਘੱਟ ਨਹੀਂ ਸਗੋਂ ਖੇਡਾਂ, ਸਿੱਖਿਆ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਮੁੰਡਿਆਂ ਤੋਂ ਅੱਗੇ ਹਨ।

ਉਨ੍ਹਾਂ ਇਸ ਮੌਕੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ ‘ਚ ਮੋਹਰੀ ਰੋਲ ਅਦਾ ਕਰਨ ਵਾਲੀਆਂ ਧੀਆਂ ਦਾ ਸਨਮਾਨ ਵੀ ਕੀਤਾ ਅਤੇ ਸਕੂਲ ਦੀਆਂ ਸਾਰੀਆਂ ਲੜਕੀਆਂ ਨੂੰ ਸਰਦੀਆਂ ਦੇ ਮੌਸਮ ਅਨੁਕੂਲ ਵਰਦੀਆਂ ਵੀ ਵੰਡੀਆਂ।

ਇਸ ਮੌਕੇ ਅਮਨ ਬੱਗਾ ਖੁਰਾਣਾ, ਐਡਵੋਕੇਟ ਗੌਰਵ, ਬਿੱਟੂ ਭਨੋਟ, ਸ਼ਾਮ ਚਿਤਕਾਰਾ, ਸੁਰੇਸ਼ ਅਰੋੜਾ, ਅਨਿਲ ਸ਼ਰਮਾ, ਮਨਦੀਪ ਮਨੀ, ਕੁਲਦੀਪ ਮੱਕੜ, ਨਿਤਿਨ ਤਾਂਗੜੀ, ਸੁਰਿੰਦਰ ਸਿੰਘ, ਕੁਲਦੀਪ ਚਾਵਲਾ, ਤਰਲੋਚਨ ਮਨੋਚਾ, ਜਸਪਾਲ ਸਿੰਘ ਬੋਨੀ, ਬੌਬੀ ਸ਼ਰਮਾ, ਗੁਰਵੀਰ ਬਾਜਵਾ, ਮੋਹਿਤ ਸ਼ਰਮਾ, ਨਰਿੰਦਰ ਮੱਕੜ, ਤਜਿੰਦਰ ਸਿੰਘ ਰਾਜਾ, ਕਮਲ ਬਾਤਿਸ਼, ਗੁਰਪ੍ਰੀਤ ਬਿੰਦਰਾ, ਗੱਗੀ ਖੁਰਾਣਾ, ਅਮਿਤ ਵਾਲੀਆ, ਦਿਨੇਸ਼ ਸ਼ਰਮਾ, ਪਰਮਜੀਤ ਪੰਮਾ, ਰਮੇਸ਼ ਸ਼ੁਕਲਾ, ਮਾਨਵ ਸੋਬਤੀ, ਰਾਜੀਵ ਸਾਗਰ, ਰੋਹਿਤ ਡੰਗ, ਰਵੀ ਸੇਠੀ, ਮਿੰਟੂ ਤੂਰ, ਨਵੀਨ ਕਾਠਪਾਲ, ਹਰੀਸ਼ ਚਿਤਕਾਰਾ, ਵਿੱਕੀ  ਅਰੋੜਾ ਅਤੇ ਹੋਰ ਹਾਜ਼ਰ ਸਨ।