ਮਨਰੇਗਾ ਕਾਮਿਆਂ ਨੂੰ ਮਲੇਰੀਆ ਬੁਖਾਰ ਤੋਂ ਬਚਾਅ ਬਾਰੇ ਜਾਗਰੂਕ ਕੀਤਾ

Sorry, this news is not available in your requested language. Please see here.

ਫਾਜ਼ਿਲਕਾ 4 ਜੂਨ 2025

ਸਿਵਲ ਸਰਜਨ ਫਾਜ਼ਿਲਕਾ ਡਾਕਟਰ ਰਾਜ ਕੁਮਾਰ ਅਤੇ ਜ਼ਿਲਾ ਐਪੀਡੀਮਾਲੋਜਿਸਟ ਡਾਕਟਰ ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਡੱਬ ਵਾਲਾ ਕਲਾਂ ਡਾਕਟਰ ਪੰਕਜ ਚੌਹਾਨ ਦੇ ਯੋਗ ਅਗਵਾਈ ਅਤੇ ਐਸ ਆਈ ਵਿਜੇ ਕੁਮਾਰ ਨਾਗਪਾਲ ਦੀ ਰਹਿਨੁਮਾਈ ਹੇਠ ਸਬ ਸੈਂਟਰ ਮੂਲਿਆਂ ਵਾਲੀ ਵਿਖੇ ਮਨਰੇਗਾ ਕਾਮਿਆਂ ਨੂੰ ਮਲੇਰੀਆ ਬੁਖਾਰ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਮਲੇਰੀਆ ਬੁਖਾਰ ਦੇ ਲੱਛਣਾਂ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ।

ਇਸ ਦੌਰਾਨ ਸਿਹਤ ਕਰਮਚਾਰੀ ਤਰਸੇਮ ਸਿੰਘ ਅਤੇ ਵਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ । ਉਨ੍ਹਾਂ ਨੇ ਕਿਹਾ ਕਿ ਆਪਣੇ ਘਰ ਦੇ ਆਲੇ ਦੁਆਲੇ ਦੀ ਸਫਾਈ ਰੋਜ਼ਾਨਾ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦਾ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਜਿਥੇ ਵੀ ਸਾਫ਼ ਜਾਂ ਗੰਦਾ ਪਾਣੀ ਇਕੱਠਾ ਹੋਏਗਾ ਉਥੇ ਹਮੇਸ਼ਾ ਮੱਛਰਾਂ ਦੇ ਪੈਦਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਘਰਾਂ ਵਿਚ ਪਏ ਵਾਧੂ ਦੇ ਕਬਾੜ ਨੂੰ ਛੱਤ ਥੱਲੇ ਰੱਖ ਦਿੱਤਾ ਜਾਵੇ ਕੋਈ ਵੀ ਕਬਾੜ ਖੁੱਲ੍ਹੇ ਵਿਹੜੇ ਵਿੱਚ ਨਾ ਰੱਖਿਆ ਜਾਵੇ। ਪਾਣੀ ਵਾਲੇ ਬਰਤਨਾਂ ਨੂੰ ਹਮੇਸ਼ਾ ਢੱਕ ਕੇ ਰੱਖਿਆ ਜਾਵੇ ਅਤੇ ਇਹਨਾਂ ਦੀ ਹਫਤੇ ਵਿਚ ਇਕ ਦਿਨ ਸਫਾਈ ਕੀਤੀ ਜਾਵੇ।