ਮੋਬਾਈਲ ਦੁੱਧ ਟੈਸਟਿੰਗ ਵੈਨ ਦੁਆਰਾ ਫਿਰੋਜ਼ਪੁਰ ਦੇ ਵਾਰਡ ਨੰ 3 ਗਲੀ ਨੰ.11 ਵਿਖੇ ਲਗਾਇਆ ਗਿਆ ਮੁਫਤ ਦੁੱਧ ਪਰਖ ਕੈਂਪ

Kuldeep Dhaliwal
ਗੁਰੂ ਗ੍ਰੰਥ ਸਾਹਿਬ ਜੀ ਦੀ ਢਾਲ ਲੈ ਕੇ ਪੁਲਿਸ 'ਤੇ ਹਮਲਾ, ਪੰਜਾਬ ਪੁਲਿਸ ਵੱਲੋਂ ਸੰਜਮ ਨਾਲ ਕੀਤਾ ਕੰਮ ਸ਼ਲਾਘਾਯੋਗ: ਕੁਲਦੀਪ ਧਾਲੀਵਾਲ

Sorry, this news is not available in your requested language. Please see here.

ਫਿਰੋਜ਼ਪੁਰ 20 ਮਈ 2022

ਪਸ਼ੂ-ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸ. ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦੇ ਅੰਤਰਗਤ ਮੋਬਾਈਲ ਦੁੱਧ ਟੈਸਟਿੰਗ ਵੈਨ ਦੁਆਰਾ ਸ੍ਰੀ ਰਣਦੀਪ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ ਫਿਰੋਜਪੁਰ ਦੀ ਦੇਖ-ਰੇਖ ਹੇਠ ਫਿਰੋਜਪੁਰ ਦੇ ਵਾਰਡ ਨੰ 03 ਗਲੀ ਨੰ. 11 ਦੇ ਦੁੱਧ ਖਪਤਕਾਰਾਂ ਦੀ ਜਾਗਰੂਕਤਾ ਲਈ ਮੁਫਤ ਦੁੱਧ ਪਰਖ ਕੈਂਪ ਲਗਾਇਆ ਗਿਆ।

ਹੋਰ ਪੜ੍ਹੋ :-ਸੁਖਬੀਰ ਸਿੰਘ ਬਾਦਲ ਨੇ ਦਰਿਆਈ ਪਾਣੀ ਦੇ ਵੱਡੀ ਪੱਧਰ ’ਤੇ ਗੰਧਲਾ ਹੋਣ ’ਤੇ ਚਿੰਤਾ ਪ੍ਰਗਟਾਈ

ਇਸ ਕੈਂਪ ਵਿੱਚ ਦੁੱਧ ਵਿੱਚ ਫੈਂਟ, ਐਸ.ਐਨ.ਐਫ ਪ੍ਰੋਟੀਨ, ਡੈਨਸਿਟੀ, ਓਪਰੇ ਪਾਣੀ ਦੀ ਮਾਤਰਾ ਅਤੇ ਯੂਰੀਆ, ਕਾਸਟਿਕ ਸੋਡਾ, ਖੰਡ, ਨਮਕ ਆਦਿ ਮਿਲਾਵਟ ਦੇ 21 ਟੈਸਟ ਕੀਤੇ ਗਏ। ਇਸ ਕੈਂਪ ਨੂੰ ਭਰਵਾਂ ਹੁੰਗਾਰਾ ਮਿਲਿਆ ਇਸ ਕੈਂਪ ਵਿੱਚ ਔਸਤਨ 05 ਸੈਂਪਲ ਪਾਣੀ ਦੀ ਮਿਲਾਵਟ ਵਾਲੇ ਪਾਏ ਗਏ ਜਿੰਨਾ ਵਿੱਚ 12% ਤੱਕ ਪਾਣੀ ਪਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਸੈਂਪਲ ਵਿੱਚ ਰਸਾਇਣਿਕ ਮਿਲਾਵਟ ਨਹੀਂ ਪਾਈ ਗਈ।

ਕੈਂਪ ਦੌਰਾਨ ਸ੍ਰੀ ਰਣਦੀਪ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ, ਫਿਰੋਜਪੁਰ ਨੇ ਖਪਤਕਾਰਾਂ ਨੂੰ ਚੰਗੀ ਕੁਆਲਟੀ ਦਾ ਦੁੱਧ ਵਰਤਣ ਲਈ ਪ੍ਰੇਰਿਤ ਕੀਤਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।  ਜ਼ਿਲ੍ਹਾ ਫਿਰੋਜਪੁਰ ਨਾਲ ਸਬੰਧਿਤ ਦੁੱਧ ਖਪਤਕਾਰ ਕਿਸੇ ਵੀ ਦਿਨ 10 ਤੋਂ 1 ਵਜੇ ਸਵੇਰੇ ਡਿਪਟੀ ਡਾਇਰੈਕਟਰ ਡੇਅਰੀ, ਡੀਸੀ ਦਫ਼ਤਰ ਬਲਾਕ ਏ ਕਮਰਾ ਨੰ 3, 4 ਫਿਰੋਜਪੁਰ ਵਿਖੇ ਮੁਫਤ ਦੁੱਧ ਪਰਖਣ ਲਈ ਸੰਪਰਕ ਕਰ ਸਕਦੇ ਹਨ।