ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਮੋਬਲਾਈਜੇਸ਼ਨ ਕੈਂਪ ਦਾ ਕੀਤਾ ਗਿਆ ਆਯੋਜਨ

Sorry, this news is not available in your requested language. Please see here.

ਕੈਂਪ ਵਿੱਚ ਕੁੱਲ 123 ਪ੍ਰਾਰਥੀਆਂ ਨੇ ਲਿਆ ਭਾਗ

ਐਸ.ਏ.ਐਸ ਨਗਰ 11 ਜੁਲਾਈ :-  

ਜਿਲ੍ਹੇ ਦੇ ਬੇਰੁਜਗਾਰ ਪ੍ਰਾਰਥੀਆਂ ਨੂੰ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵੱਲੋਂ ਅੱਜ ਮੋਬਲਾਈਜੇਸ਼ਨ ਕੈਂਪ ਫਾਰ ਬੀ.ਪੀ.ਓ ਇੰਡਸਰਟਰੀ ਦਾ ਆਯੋਜਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੀਤਾ ਗਿਆ।
ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਮੰਜੇਸ਼ ਸ਼ਰਮਾ, ਡਿ.ਸੀ.ਈ.ਓ ਵਲੋਂ ਦੱਸਿਆ ਗਿਆ ਕਿ ਉਕਤ ਕੈਂਪ ਵਿੱਚ ਫਯੁਜ਼ਨ ਬੀ.ਪੀ.ਓ ਸਰਵਿਸਜ਼ ਨੇ ਭਾਗ ਲਿਆ ਅਤੇ ਮੋਜੂਦ ਪ੍ਰਾਰਥੀਆਂ ਨੂੰ ਮੌਕੇ ਤੇ ਸ਼ਾਰਟਲਿਸਟ ਕੀਤਾ ਗਿਆ। ਉਨ੍ਹਾਂ ਦੱਸਿਆ ਕੈਂਪ ਵਿੱਚ ਕੁੱਲ 123 ਪ੍ਰਾਰਥੀਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਬਿਓਰੋ ਵਿੱਚ ਪਹੁੰਚੇ ਪ੍ਰਾਰਥੀਆਂ ਦੀ ਆਨ ਸਪਾਟ ਬੀ.ਪੀ.ਓ ਇੰਡਸਟ੍ਰੀ ਵਿੱਚ ਰੋਜਗਾਰ ਦੇ ਮੋਕਿਆਂ ਸਬੰਧੀ ਕਾਉਂਸਲਿੰਗ ਵੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪ੍ਰਾਰਥੀਆਂ ਨੂੰ ਬੀ.ਪੀ.ਓ ਇੰਡਸਟ੍ਰੀ ਨਾਲ ਸਬੰਧੀ ਸਕਿਲ ਕੋਰਸਜ਼ ਬਾਰੇ ਵੀ ਜਾਣੂੰ ਕਰਵਾਇਆ ਗਿਆ। ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਵਲੋਂ ਪ੍ਰਾਰਥੀਆਂ ਨੂੰ ਡੀ.ਬੀ.ਈ.ਈ ਵਲੋਂ ਮੁਹੱਇਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਦੱਸਦਿਆਂ ਇੱਕ ਚੰਗਾ ਕਰਿਅਰ ਬਣਾਉਣ ਲਈ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਲਈ ਅਪੀਲ ਕੀਤੀ। ਇਸ ਮੌਕੇ ਸ਼੍ਰੀਮਤੀ ਡਿੰਪਲ ਥਾਪਰ, ਰੋਜਗਾਰ ਅਫਸਰ, ਸ਼੍ਰੀਮਤੀ ਇੰਦਰਜੀਤ ਸੈਣੀ, ਸ਼੍ਰੀ ਗੁਰਪ੍ਰੀਤ ਸਿੰਘ (ਪੀ.ਐਸ.ਡੀ.ਐਮ) ਵੀ ਮੌਜੂਦ ਸਨ।