ਮੋਹਾਲੀ ਮਾਰਕਿਟ ਕਮੇਟੀ ਹੋਂਦ ਵਿੱਚ ਆਈ : ਐਸ.ਡੀ.ਐਮ. ਮੋਹਾਲੀ

Government of Punjab
ਮੋਹਾਲੀ ਮਾਰਕਿਟ ਕਮੇਟੀ ਹੋਂਦ ਵਿੱਚ ਆਈ : ਐਸ.ਡੀ.ਐਮ. ਮੋਹਾਲੀ

Sorry, this news is not available in your requested language. Please see here.

·ਪੰਜਾਬ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਜਾਰੀ
ਐਸ.ਏ.ਐਸ. ਨਗਰ, 04 ਮਈ 2022
ਪੰਜਾਬ ਸਰਕਾਰ ਦਿਨ ਰਾਤ ਇਕ ਕਰ ਕੇ ਸੂਬੇ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਤੇ ਇਸੇ ਲੜੀ ਤਹਿਤ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ 73 ਪਿੰਡਾਂ ‘ਤੇ ਅਧਾਰਤ ਮਾਰਕਿਟ ਕਮੇਟੀ ਮੋਹਾਲੀ ਹੋਂਦ ਵਿੱਚ ਆ ਗਈ ਹੈ, ਜਿਸ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੋਹਾਲੀ ਮਾਰਕਿਟ ਕਮੇਟੀ ਵਿੱਚ ਸ਼ਾਮਲ 73 ਪਿੰਡਾਂ ਤੋਂ ਇਲਾਵਾ ਅਨਾਜ ਮੰਡੀ ਸਨੇਟਾ ਅਤੇ ਭਾਗੋਮਾਜਰਾ ਪਹਿਲਾਂ ਖਰੜ ਮਾਰਕਿਟ ਕਮੇਟੀ ਵਿੱਚ ਸ਼ਾਮਲ ਸਨ।

ਹੋਰ ਪੜ੍ਹੋ :- ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ‘ਚ ਕਰੀਬ 23 ਏਕੜ ਜ਼ਮੀਨ ਕਰਵਾਈ ਨਜਾਇਜ਼ ਕਬਜ਼ਾ ਮੁਕਤ

ਇਹ ਜਾਣਕਾਰੀ ਐਸ.ਡੀ.ਐਮ. ਮੋਹਾਲੀ ਸ੍ਰੀ ਹਰਬੰਸ ਸਿੰਘ ਵੱਲੋਂ ਨਵੀਂ ਬਣੀ ਮਾਰਕਿਟ ਕਮੇਟੀ ਮੋਹਾਲੀ ਦਾ ਬਤੌਰ ਪ੍ਰਬੰਧਕ ਚਾਰਜ ਸੰਭਾਲਦਿਆ ਦਿੱਤੀ ਗਈ ।  ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਮਾਰਕਿਟ ਕਮੇਟੀ ਬਣਨ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਦੱਸਿਆ ਕਿ ਮੋਹਾਲੀ ਸ਼ਹਿਰ ਦੀਆਂ ਸਮੂਹ ਕਿਸਾਨ ਮੰਡੀਆਂ ਜੋ ਕਿ ਖਰੜ ਅਧੀਨ ਸਨ ਹੁਣ ਉਹ ਵੀ ਨਵੀਂ ਬਣੀ ਮੋਹਾਲੀ ਮਾਰਕਿਟ ਕਮੇਟੀ ਅਧੀਨ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਸਬੰਧਤ 73 ਪਿੰਡਾਂ ਤੋਂ ਇਲਾਵਾ ਅਨਾਜ ਮੰਡੀ ਸਨੇਟਾਂ ਨੂੰ ਪਹਿਲ ਦੇ ਆਧਾਰ ਤੇ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਆਪਣੀ ਜਿਨਸ ਵੇਚਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਸਕੱਤਰ ਮਾਰਕਿਟ ਕਮੇਟੀ ਇੰਦਰਜੀਤ ਸਿੰਘ , ਲੇਖਾਕਾਰ ਕੁਲਬੀਰ ਸਿੰਘ ਅਤੇ ਪਲਵਿੰਦਰ ਸਿੰਘ ਹਾਜ਼ਰ ਸਨ।